ਪ੍ਰਭਜੀਤ ਸਿੰਘ ਬਣੇ OpenAI ਇੰਡੀਆ ਦੇ ਮੈਨੇਜਿੰਗ ਡਾਇਰੈਕਟਰ,
ਚੰਡੀਗੜ੍ਹ: ਵਿਸ਼ਵ ਪੱਧਰ ‘ਤੇ ਤਕਨਾਲੋਜੀ ਦੇ ਖੇਤਰ ਵਿੱਚ ਸਿੱਖ ਭਾਈਚਾਰੇ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਹੋਇਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ‘ਚੈਟ-ਜੀਪੀਟੀ’ (ChatGPT) ਵਰਗੇ ਕ੍ਰਾਂਤੀਕਾਰੀ ਟੂਲ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਮੋਹਰੀ ਕੰਪਨੀ ਓਪਨ ਏ.ਆਈ. (OpenAI) ਨੇ ਭਾਰਤੀ ਬਾਜ਼ਾਰ ਲਈ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉੱਘੇ ਕਾਰਪੋਰੇਟ ਆਗੂ ਪ੍ਰਭਜੀਤ ਸਿੰਘ ਭਾਰਤ ਵਿੱਚ ਓਪਨ ਏ.ਆਈ. ਦੇ ਨਵੇਂ ਮੈਨੇਜਿੰਗ ਡਾਇਰੈਕਟਰ (MD) ਹੋਣਗੇ। ਉਹ ਭਾਰਤ ਵਿੱਚ ਕੰਪਨੀ ਦੇ ਸਭ ਤੋਂ ਸੀਨੀਅਰ ਆਗੂ ਵਜੋਂ ਪੂਰੇ ਕਾਰੋਬਾਰ ਦੀ ਕਮਾਨ ਸੰਭਾਲਣਗੇ।
ਸਤੰਬਰ ‘ਚ ਸੰਭਾਲਣਗੇ ਅਹੁਦਾ
ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਭਜੀਤ ਸਿੰਘ ਸਤੰਬਰ 2026 ਵਿੱਚ ਅਧਿਕਾਰਤ ਤੌਰ ‘ਤੇ ਅਹੁਦਾ ਸੰਭਾਲਣਗੇ ਅਤੇ ਉਹ ਏਸ਼ੀਆ ਪੈਸੀਫਿਕ (APAC) ਦੇ ਮੈਨੇਜਿੰਗ ਡਾਇਰੈਕਟਰ ਕਿਰਨ ਮਨੀ ਨੂੰ ਰਿਪੋਰਟ ਕਰਨਗੇ। ਓਪਨਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੈਮ ਅਲਟਮੈਨ ਭਾਰਤ ਨੂੰ ਕੰਪਨੀ ਲਈ ਸਭ ਤੋਂ ਪ੍ਰਮੁੱਖ ਅਤੇ ਤੇਜ਼ੀ ਨਾਲ ਵਧਣ ਵਾਲਾ ਬਾਜ਼ਾਰ ਮੰਨਦੇ ਹਨ। ਅਜਿਹੇ ਅਹਿਮ ਅਤੇ ਉੱਚ-ਪ੍ਰਾਥਮਿਕਤਾ ਵਾਲੇ ਬਾਜ਼ਾਰ ਦੀ ਜ਼ਿੰਮੇਵਾਰੀ ਇੱਕ ਸਿੱਖ ਲੀਡਰ ਨੂੰ ਮਿਲਣਾ ਪੂਰੇ ਭਾਈਚਾਰੇ ਲਈ ਵੱਡੀ ਉਪਲਬਧੀ ਹੈ।
ਕੌਣ ਹਨ ਪ੍ਰਭਜੀਤ ਸਿੰਘ?
ਪ੍ਰਭਜੀਤ ਸਿੰਘ ਗਲੋਬਲ ਕਾਰਪੋਰੇਟ ਜਗਤ ਦਾ ਇੱਕ ਬਹੁਤ ਹੀ ਸਤਿਕਾਰਤ ਅਤੇ ਤਜਰਬੇਕਾਰ ਨਾਮ ਹਨ। ਉਨ੍ਹਾਂ ਦੀ ਅਕਾਦਮਿਕ ਅਤੇ ਪੇਸ਼ੇਵਰ ਪਿਛੋਕੜ ਬੇਮਿਸਾਲ ਹੈ:
- ਵਿੱਦਿਅਕ ਯੋਗਤਾ: ਉਹ ਦੇਸ਼ ਦੇ ਸਭ ਤੋਂ ਵੱਕਾਰੀ ਸੰਸਥਾਨ IIT ਖੜਗਪੁਰ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਦੇਸ਼ ਦੇ ਚੋਟੀ ਦੇ ਬਿਜ਼ਨਸ ਸਕੂਲ IIM ਅਹਿਮਦਾਬਾਦ ਤੋਂ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ।
- ਊਬਰ ਵਿੱਚ ਸ਼ਾਨਦਾਰ ਸਫ਼ਰ: ਓਪਨਏਆਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਭਜੀਤ ਸਿੰਘ ਪ੍ਰਸਿੱਧ ਰਾਈਡ-ਹੇਲਿੰਗ ਕੰਪਨੀ ਊਬਰ (Uber) ਦੇ ਇੰਡੀਆ ਅਤੇ ਸਾਊਥ ਏਸ਼ੀਆ ਦੇ ਪ੍ਰੈਜ਼ੀਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਊਬਰ ਨੇ ਭਾਰਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਰਿਕਾਰਡ ਤੋੜ ਵਿਕਾਸ ਦਰਜ ਕੀਤਾ ਸੀ।
IIT ਖੜਗਪੁਰ ਨੇ ਦਿੱਤੀ ਵਧਾਈ
IIT ਖੜਗਪੁਰ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਪ੍ਰਭਜੀਤ ਸਿੰਘ ਨੂੰ ਮੁਬਾਰਕਾਂ ਦਿੰਦਿਆਂ ਲਿਖਿਆ ਗਿਆ ਕਿ, “ਇੰਜੀਨੀਅਰਿੰਗ, ਤਕਨਾਲੋਜੀ, ਗਤੀਸ਼ੀਲਤਾ ਅਤੇ ਡਿਜੀਟਲ ਪਰਿਵਰਤਨ ਦੇ ਖੇਤਰਾਂ ਵਿੱਚ ਇੱਕ ਸ਼ਾਨਦਾਰ ਲੀਡਰਸ਼ਿਪ ਸਫ਼ਰ ਤੈਅ ਕਰਨ ਤੋਂ ਬਾਅਦ, ਪ੍ਰਭਜੀਤ ਸਿੰਘ ਹੁਣ ਭਾਰਤ ਵਿੱਚ ਓਪਨ ਏ.ਆਈ. ਦੇ ਕੰਮਕਾਜ ਦੀ ਅਗਵਾਈ ਕਰਨਗੇ। ਉਹ ਦੁਨੀਆ ਦੇ ਸਭ ਤੋਂ ਗਤੀਸ਼ੀਲ ਨਵੀਨਤਾਕਾਰੀ ਈਕੋਸਿਸਟਮ ਵਿੱਚੋਂ ਇੱਕ ਵਿੱਚ ਉਪਭੋਗਤਾ ਵਿਕਾਸ, ਕਾਰੋਬਾਰੀ ਸਾਂਝੇਦਾਰੀ, ਜਨਤਕ ਰੁਝੇਵਿਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਅੱਗੇ ਵਧਾਉਣਗੇ। ਅਸੀਂ ਉਨ੍ਹਾਂ ਦੇ ਇਸ ਮਹੱਤਵਪੂਰਨ ਲੀਡਰਸ਼ਿਪ ਅਹੁਦੇ ਦੀ ਸ਼ੁਰੂਆਤ ਲਈ ਅਤੇ ਭਾਰਤ ਵਿੱਚ ਏਆਈ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਿੱਚ ਲਗਾਤਾਰ ਯੋਗਦਾਨ ਪਾਉਣ ਲਈ ਹਰ ਸਫਲਤਾ ਦੀ ਕਾਮਨਾ ਕਰਦੇ ਹਾਂ।
ਨਵੀਂ ਭੂਮਿਕਾ ਅਤੇ ਜ਼ਿੰਮੇਵਾਰੀਆਂ
ਓਪਨਏਆਈ ਦੇ ਐਮਡੀ ਵਜੋਂ ਪ੍ਰਭਜੀਤ ਸਿੰਘ ਸਿਰਫ਼ ਕੰਪਨੀ ਦਾ ਕਾਰੋਬਾਰ ਹੀ ਨਹੀਂ ਵਧਾਉਣਗੇ, ਬਲਕਿ ਭਾਰਤ ਦੇ ਸਮੁੱਚੇ ਏਆਈ (AI) ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹੋਣਗੇ:
Share this content:



Post Comment