Loading Now

ਪੌਂਗ ਡੈਮ ‘ਚ ਵਧਿਆ ਪਾਣੀ ਦਾ ਪੱਧਰ..ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ

ਪੌਂਗ ਡੈਮ ‘ਚ ਵਧਿਆ ਪਾਣੀ ਦਾ ਪੱਧਰ..ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ

9, ਅਗਸਤ – ਪੌਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਦਿਨ ਦੇ ਮੁਕਾਬਲੇ 1376 ਫੁੱਟ ਵਧ ਗਿਆ ਹੈ। ਅੱਜ ਪੌਂਗ ਡੈਮ ਦੇ ਪਾਣੀ ਦਾ ਪੱਧਰ 1376 ਫੁੱਟ ਮਾਪਿਆ ਗਿਆ। ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਦੇ 52 ਵਿੱਚੋਂ 40 ਗੇਟ ਕੱਲ੍ਹ ਖੋਲ੍ਹੇ ਗਏ ਸਨ। ਅੱਜ ਵੀ ਸ਼ਾਹ ਨਹਿਰ ਬੈਰਾਜ ਦੇ 28 ਤੋਂ 30 ਗੇਟ ਖੋਲ੍ਹ ਕੇ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ ਹੀ ਰਹਿ ਗਿਆ ਹੈ।

ਜੇਕਰ ਹਿਮਾਚਲ ਵਿੱਚ ਬੱਦਲ ਫਟਣ ਦੀ ਘਟਨਾ ਦੀ ਗੱਲ ਕਰੀਏ ਤਾਂ ਉੱਥੋਂ ਦਾ ਸਾਰਾ ਮਲਬਾ ਪਾਣੀ ਵਿੱਚ ਵਹਿ ਕੇ ਬਿਆਸ ਦਰਿਆ ਵਿੱਚ ਪਹੁੰਚ ਰਿਹਾ ਹੈ। ਇਸ ਦੌਰਾਨ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਰਿਆ ਵਿੱਚੋਂ ਲੱਕੜਾਂ ਕੱਢ ਰਹੇ ਹਨ। ਪ੍ਰਸ਼ਾਸਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਲਈ ਲਗਾਤਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ।

Share this content:

Post Comment