Loading Now

ਪੈਨਸ਼ਨਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਇਕੱਠਾ ਕੀਤਾ ਲੱਗਪੱਗ ਅਠਾਰਾਂ ਲੱਖ ਰੁਪਏ

ਪੈਨਸ਼ਨਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਇਕੱਠਾ ਕੀਤਾ ਲੱਗਪੱਗ ਅਠਾਰਾਂ ਲੱਖ ਰੁਪਏ

*ਰਾਹਤ ਫੰਡ ਦੀਵਾਲੀ ਤੋਂ ਬਾਅਦ ਜੱਥੇਬੰਦੀ ਪਹੁੰਚਾਏਗੀ ਹੜ੍ਹ ਪੀੜਤਾਂ ਤੱਕ
*ਸੂਬਾ ਕਮੇਟੀ ਮੈਂਬਰਾਂ ਨੇ ਹੜ੍ ਪੀੜਤ ਰਾਹਤ ਫੰਡ ਜਾਰੀ ਰੱਖਣ ਦਾ ਕੀਤਾ ਫੈਸਲਾ : ਭਜਨ ਸਿੰਘ ਗਿੱਲ*

ਮੋਗਾ, 17 ਅਕਤੂਬਰ (ਏ.ਡੀ.ਪੀ ਨਿਊਜ਼) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਦੀ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਲੱਗ ਪੱਗ 18 ਲੱਖ ਰੁਪਏ ਦੀ ਰਾਸ਼ੀ ਪਹੁੰਚਦੀ ਕਰਨ ਲਈ ਸੂਬਾ ਪੱਧਰੀ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਪ੍ਰੈਸ ਲਈ ਜਾਰੀ ਕਰਦਿਆਂ ਦੱਸਿਆ ਕਿ ਜੱਥੇਬੰਦੀ ਦੀ 9 ਸਤੰਬਰ ਦੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਦਿਆਂ , ਜੱਥੇਬੰਦੀ ਦੇ ਸਮੂਹ ਜਿਲਿਆਂ ਨੇ ਹੜ੍ਹ ਪੀੜਤਾਂ ਲਈ ਉਹਨਾਂ ਦੀ ਪੀੜਾ ਅਤੇ ਦੁਸ਼ਵਾਰੀਆਂ ਨੂੰ ਮਹਿਸੂਸ ਕਰਦਿਆਂ ਆਪਣੀ ਪੂਰੀ ਮਿਹਨਤ ਅਤੇ ਲਗਨ ਨਾਲ ਲੱਗਪੱਗ ਅਠਾਰਾਂ ਲੱਖ ਰੁਪਏ ਇਕੱਤਰ ਕੀਤਾ । ਜੱਥੇਬੰਦੀ ਦੇ ਜਿਲ੍ਹਾ ਫਿਰੋਜਪੁਰ ਦੇ ਸਕੱਤਰ ਅਜੀਤ ਸਿੰਘ ਸੋਢੀ ਅਤੇ ਸੂਬਾ ਵਿੱਤ ਸਕੱਤਰ ਸ਼ੁਬੇਗ ਸਿੰਘ ਨੇ ਕਿਹਾ ਕਿ ਸਾਨੂੰ ਰਾਹਤ ਵੰਡ ਵਿੱਚੋਂ ਸਕੂਲੀ ਬੱਚਿਆਂ ਦੇ ਹੋਏ ਨੁਕਸਾਨ ਅਤੇ ਦਿਹਾੜੀਦਾਰ ਮਜ਼ਦੂਰਾਂ ਤੱਕ ਇਹ ਫੰਡ ਵੱਧ ਤੋਂ ਵੱਧ ਪਹੁੰਚਦਾ ਕਰਨਾ ਚਾਹੀਦਾ ਹੈ। ਜੈ ਦੇਵ ਸ਼ਰਮਾਂ ਅਤੇ ਦਿਆਲ ਸਿੰਘ ਧੂਰੀ ਨੇ ਘੱਗਰ ਦਰਿਆ ਨਾਲ ਹੋਏ ਹੜ੍ਹ ਦੇ ਨੁਕਸਾਨ ਦੇ ਵੇਰਵੇ ਸਾਂਝੇ ਕਰਦਿਆਂ ਆਪਣੇ ਸੁਝਾਅ ਦਿੱਤੇ ਕਿ ਕੁਝ ਰਕਮ ਇਸ ਇਲਾਕੇ ਲਈ ਵੀ ਭੇਜੀ ਜਾਵੇ। ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਬਹਾਦਰ ਸਿੰਘ ਅਤੇ ਨਰਿੰਦਰ ਸਿੰਘ ਗੋਲੀ ਨੇ ਹੁਸ਼ਿਆਰਪੁਰ ਪਠਾਨਕੋਟ ਵਾਲੇ ਇਲਾਕਿਆਂ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਆਏ ਲੋਕਾਂ ਦੇ ਦਰਦ ਦੀ ਦਾਸਤਾਨ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਪੇਸ਼ ਕੀਤੀ ਅਤੇ ਵੰਡ ਇੱਕਤਰ ਕਰਨ ਸਮੇਂ ਲੋਕਾਂ ਦੁਆਰਾ ਦਿੱਤੇ ਭਰਵੇ ਸਹਿਯੋਗ ਨੂੰ ਸਲਾਮ ਕੀਤਾ ।

ਕਪੂਰਥਲਾ ਤੋਂ ਜਿਲ੍ਹਾ ਪ੍ਰਧਾਨ ਸੁੱਚਾ ਸਿੰਘ , ਗੁਰਦੀਪ ਸਿੰਘ ਅਤੇ ਸੁੱਚਾ ਸਿੰਘ ਸੁਲਤਾਨਪੁਰ ਲੋਧੀ ਨੇ ਆਪਣੇ ਆਪਣੇ ਇਲਾਕੇ ਵਿੱਚ ਹੋਏ ਫਸਲਾਂ , ਘਰਾਂ ਅਤੇ ਸਕੂਲਾਂ ਦੇ ਨੁਕਸਾਨ ਦੀ ਦਿਲ ਦਹਿਲਾਊ ਹਾਲਤ ਬਿਆਨ ਕੀਤੀ ਅਤੇ ਦਿਹਾੜੀਦਾਰ ਕਾਮਿਆਂ ਦੀ ਤਰਾਸਦੀ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਉਹਨਾਂ ਦੇ ਘਰ ਬਾਰ ਤਬਾਹ ਹੋ ਗਏ, ਦਿਹਾੜੀਆਂ ਨਾ ਮਿਲਣ ਕਰਕੇ ਪਰਿਵਾਰਾਂ ਦੀ ਤਰਸਯੋਗ ਹਾਲਤ ਦੀ ਦਾਸਤਾਨ ਬਿਆਨ ਕੀਤੀ। ਆਤਮ ਤੇਜ ਸ਼ਰਮਾਂ , ਸੁਲੱਖਣ ਸਿੰਘ ਭਗਤਾ ਭਾਈ ਨੇ ਜੱਥੇਬੰਦੀ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਇਸ ਫੰਡ ਨੂੰ ਹੋਰ ਇੱਕ ਮਹੀਨਾ ਜਾਰੀ ਰੱਖਣ ਦਾ ਸੁਝਾਅ ਦਿੱਤਾ ਤਾਂ ਕਿ ਵੱਧ ਤੋਂ ਵੱਧ ਹੜ੍ਹ ਪੀੜਤ ਪਰਿਵਾਰਾਂ ਦੇ ਜਖਮਾਂ ਤੇ ਮਲ੍ਹਮ ਲਗਾਈ ਜਾ ਸਕੇ। ਮੋਗਾ ਤੋਂ ਹਾਜਰ ਸਾਥੀਆਂ ਸੁਰਿੰਦਰ ਪਾਲ ਸਿੰਘ , ਬਿੱਕਰ ਸਿੰਘ ਮਾਛੀਕੇ , ਜਸਵੰਤ ਸਿੰਘ ਕੋਟਲਾ , ਇੰਦਰਜੀਤ ਸਿੰਘ ਮੋਗਾ ਨੇ ਵਿਸ਼ਵਾਸ਼ ਦਵਾਇਆ ਕਿ ਉਹ ਜੱਥੇਬੰਦੀ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਲੋੜਬੰਦ ਲੋਕਾਂ ਲਈ ਹੋਰ ਰਾਹਤ ਫੰਡ ਇਕੱਠਾ ਕਰਨ ਲਈ ਭਰਪੂਰ ਯਤਨ ਕਰਨਗੇ।

ਅੰਤ ਵਿੱਚ ਜਿਲ੍ਹਾ ਮੋਗਾ ਦੇ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ. ਆਰ ਓ ਨੇ ਆਪਣੇ ਵਿਚਾਰ ਪਰਗਟ ਕੀਤੇ। ਕਰਦਿਆ ਪ੍ਰੈਸ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਸਮੂਹ ਹਾਜਰ ਮੈਂਬਰਾਂ ਦਾ ਹੜ੍ਹ ਪੀੜਤ ਲਈ ਸਹਾਇਤਾ ਫੰਡ ਇਕੱਤਰ ਕਰਨ ਲਈ ਧੰਨਵਾਦ ਕਰਦਿਆਂ ਇਸ ਕਾਰਜ ਨੂੰ ਹੜ੍ਹ ਪੀੜਤਾਂ ਦੀ ਹਾਲਤ ਸੁਧਰਨ ਤੱਕ ਜਾਰੀ ਰੱਖਣ ਦੇ ਫੈਸਲੇ ਦੀ ਸਮੂਹ ਹਾਜਰ ਮੈਂਬਰਾਂ ਤੋਂ ਪ੍ਰਵਾਨਗੀ ਲਈ ਅਤੇ ਕਪੂਰਥਲਾ , ਹੁਸ਼ਿਆਰਪੁਰ ਪਠਾਨਕੋਟ , ਫਿਰੋਜਪੁਰ , ਫਾਜਿਲਕਾ , ਸੰਗਰੂਰ ਪਟਿਆਲਾ ਦੇ ਘੱਗਰ ਦਰਿਆ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਮਜਦੂਰ ਤੱਬਕੇ ਅਤੇ ਸਕੂਲੀ ਬੱਚਿਆਂ ਤੱਕ ਇਹ ਫੰਡ ਪਹੁੰਚਾਉਣ ਦੇ ਫੈਸਲੇ ਨੂੰ ਲਾਗੂ ਕਰਨ ਦਾ ਵਿਸ਼ਵਾਸ਼ ਦਵਾਇਆ1* ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ , ਬੱਚਿਆਂ ਦੇ ਹੋਏ ਪੜ੍ਹਾਈ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ , ਕਿਸਾਨਾਂ ਦੇ ਨਾਲ ਨਾਲ ਗਰੀਬ ਮਜਦੂਰ ਪ੍ਰੀਵਾਰਾਂ ਤੱਕ ਸਰਕਾਰੀ ਰਾਹਤ ਪਹੁੰਚਦੀ ਕੀਤੀ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਹੁਸ਼ਿਆਰਪੁਰ, ਸਰਬਜੀਤ ਸਿੰਘ ਦਾਉਧਰ , ਬਲਦੇਵ ਕ੍ਰਿਸ਼ਨ ਮੁਕੇਰੀਆਂ , ਭਰਪੂਰ ਸਿੰਘ ਭੋਜੋਵਾਲ ਅਤੇ ਹੋਰ ਆਗੂ ਮੀਟਿੰਗ ਵਿੱਚ ਸ਼ਾਮਲ ਹੋਏ।

Share this content:

Post Comment