Loading Now

ਪੂਜਾ ਸਥਾਨ ਵੱਲ/ਕਵਿਤਾ/ਜਸੰਤਾ ਕੇਰਕੇੱਟਾ

ਪੂਜਾ ਸਥਾਨ ਵੱਲ/ਕਵਿਤਾ/ਜਸੰਤਾ ਕੇਰਕੇੱਟਾ

*ਪੂਜਾ-ਸਥਾਨ ਵੱਲ*

   *ਤਕਦਾ ਦੇਸ਼*

  ……………..

*ਜਿਸ ਦੇਸ਼ ਦੇ*

*ਅੰਦਰਲਾ ਦੇਸ*

*ਮਰ ਰਿਹਾ ਹੋਵੇ*

*ਭੁੱਖ*

*ਗਰੀਬੀ*

*ਬੀਮਾਰੀ ਨਾਲ*

*ਤੇ ਦੇਸ਼*

*ਆਵਦੇ*

*ਬਚੇ ਰਹਿਣ ਲਈ*

*ਤਕਦਾ ਹੋਵੇ*

*ਵੱਲ ਕਿਸੇ*

*ਪੂਜਾ-ਸਥਾਨ*

*ਤਾਂ ਦਰਅਸਲ*

*ਉਹ ਖੜ੍ਹਾ ਹੁੰਦਾ ਹੈ*

*ਉੱਤੇ*

*ਆਪਣੇ*

*ਨਾਮੁਰਾਦ ਰੋਗ ਦੀ*

*ਉਸ ਮੁਹਾਣ*

*ਜਿੱਥੇ ਉਹ*

*ਖ਼ੁਦ ਨੂੰ*

*ਸਮਝਦਾ ਹੈ*

*ਸਭ ਤੋਂ ਬੇਵੱਸ*

*ਬੇਸਹਾਰਾ*

*ਬੇਜਾਨ*

*ਅਜਿਹਾ ਬੇਵੱਸ*

*ਬੇਸਹਾਰਾ ਬੇਜਾਨ ਦੇਸ਼*

*ਜੇ ਭਾਲਦਾ ਹੈ*

*ਕਿਸੇ ਪੂਜਾ-ਸਥਾਨ ‘ਚ*

*ਆਪਣੇ ਰੋਗ ਦਾ*

*ਇਲਾਜ਼*

*ਤਾਂ ਕੌਣ*

*ਕਰ ਸਕਦਾ ਹੈ*

*ਉਸਦੇ*

*ਮਰਨ ਤੋਂ*

*ਬਚਨ ਦਾ*

*ਕਾਜ?*

        *#ਜਸੰਤਾ ਕੇਰਕੇੱਟਾ*

     (ਆਦਿਵਾਸੀ ਕਵਿੱਤਰੀ)

      ਹਿੰਦੀ ਤੋਂ ਪੰਜਾਬੀ ਰੂਪ:

 *ਯਸ਼ ਪਾਲ ਵਰਗ ਚੇਤਨਾ*

    (98145 35005)

Share this content:

Post Comment