Loading Now

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਟੋਕੀਓ, 19 ਜੁਲਾਈ (ਏਜੰਸੀ)-ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। 19 ਜੁਲਾਈ ਨੂੰ ਖੇਡੇ ਗਏ ਟਾਈਟਲ ਮੈਚ ’ਚ, ਪੀਵੀ ਸਿੰਧੂ ਨੇ ਜਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ’ਚ 21-17, 21-17 ਨਾਲ ਹਰਾਇਆ। ਇਹ ਟਾਈਟਲ ਮੈਚ 50 ਮਿੰਟ ਤੱਕ ਚੱਲਿਆ। ਇਸਦੇ ਨਾਲ ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ। ਇਸ ਤੋਂ ਪਹਿਲਾਂ, ਕਿਸੇ ਵੀ ਭਾਰਤੀ ਖਿਡਾਰੀ ਨੇ ਇਸ ਟੂਰਨਾਮੈਂਟ ਦੇ ਕਿਸੇ ਵੀ ਵਰਗ ’ਚ ਖਿਤਾਬ ਨਹੀਂ ਜਿੱਤਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਖਿਡਾਰੀ ਫਾਈਨਲ ’ਚ ਪਹੁੰਚਿਆ ਹੈ ਤੇ ਖਿਤਾਬ ਆਪਣੇ ਨਾਂਅ ਕੀਤਾ ਹੈ। ਇਹ ਜਿੱਤ ਪੀ.ਵੀ. ਸਿੰਧੂ ਲਈ ਵੀ ਖਾਸ ਹੈ ਕਿਉਂਕਿ ਉਸਨੇ 19 ਮਹੀਨਿਆਂ ਬਾਅਦ ਬੀ. ਡਬਲਿਊ. ਐਫ਼. ਵਰਲਡ ਟੂਰ ’ਤੇ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸਦਾ ਆਖਰੀ ਖਿਤਾਬ ਦਸੰਬਰ 2024 ’ਚ ਸਈਅਦ ਮੋਦੀ ਇੰਟਰਨੈਸ਼ਨਲ ’ਚ ਆਇਆ ਸੀ। ਸਿੰਧੂ, ਜੋ ਲੰਬੇ ਸਮੇਂ ਤੋਂ ਫਿਟਨੈੱਸ ਤੇ ਫਾਰਮ ਨਾਲ ਜੂਝ ਰਹੀ ਸੀ, ਨੇ ਇਸ ਜਿੱਤ ਨਾਲ ਇਕ ਮਜ਼ਬੂਤ ਵਾਪਸੀ ਦਾ ਸੰਕੇਤ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਨਜ਼ੀਰ, ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਕੇ ਪਵਨ ਕਲਿਆਣ ਨੇ ਪੀਵੀ ਸਿੰਧੂ ਨੂੰ ਜਪਾਨ ਓਪਨ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ।

 

Share this content:

Post Comment