ਪਿੰਡ ਭੁੱਲਾਰਾਏ ਵਿਖੇ ਅੱਖਾਂ ਦਾ ਮੁਫ਼ਤ ਚੈੱਕ-ਅੱਪ ਕੈਂਪ ਲਗਾਇਆ ਗਿਆ

ਫਗਵਾੜਾ, 28 ਅਕਤੂਬਰ ( ਏ.ਡੀ.ਪੀ. ਨਿਊਜ਼ ) ਪਿੰਡ ਭੁੱਲਾਰਾਏ ਵਿਖੇ ਸਥਿਤੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਕਰਵਾਏ ਗਏ ਤਿੰਨ ਦਿਨਾਂ ਸਲਾਨਾ ਸਮਾਗਮ ਦੇ ਮੌਕੇ ‘ਤੇ ਇੰਗਲੈਂਡ, ਕੈਨੇਡਾ ਪਲਾਹੀ ਦੇ ਵਸਦੇ ਸਵ: ਲਸ਼ਮਣ ਸਿੰਘ ਸੱਲ ਦੇ ਪਰਿਵਾਰ ਵੱਲੋਂ ਅੱਖਾਂ ਦਾ ਮੁਫ਼ਤ ਨਿਰੀਖਣ ਕੈਂਪ ਲਗਵਾਇਆ ਗਿਆ, ਜਿਸ ਵਿੱਚ 540 ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ। ਮਰੀਜ਼ਾਂ ਨੂੰ ਮੁਫ਼ਤ ਦਵਾਈ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 29 ਮਰੀਜ਼ਾਂ ਦੀਆਂ ਅੱਖਾਂ ਵਿੱਚ ਡਾਕਟਰ ਰਾਜਨ ਆਈ ਕੇਅਰ ਹਸਪਤਾਲ, ਫਗਵਾੜਾ ਵਿਖੇ ਲਿਜਾ ਕੇ ਲੈੱਜ਼ ਪਵਾਏ ਗਏ।

ਇਹ ਕੈਂਪ ਅੱਖਾਂ ਦੇ ਪ੍ਰਸਿੱਧ ਡਾਕਟਰ ਐੱਸ.ਰਾਜਨ ਅਤੇ ਉਹਨਾਂ ਦੀ ਟੀਮ ਦੀ ਅਗਵਾਈ ਵਿੱਚ ਲਗਵਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਬਲੱਡ ਸੈਂਟਰ ਫਗਾਵੜਾ, ਮਨਜੀਤ ਸਿੰਘ ਸਾਬਕਾ ਸਰਪੰਚ ਖੁਰਮਪੁਰ, ਐੱਸ. ਭਨੋਟ ਸਰਪੰਚ ਭੁੱਲਾਰਾਏ, ਫੋਰਮੈਨ ਬਲਵਿੰਦਰ ਸਿੰਘ, ਜੱਸਾ ਸੱਲ, ਸੁਖਵਿੰਦਰ ਸਿੰਘ ਸੱਲ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਪ੍ਰਬੰਧਕਾਂ ਵਜੋਂ ਹਾਜ਼ਰ ਹੋਏ। 48ਵੇਂ ਸਲਾਨਾ ਸਮਾਗਮਾਂ ਦੌਰਾਨ ਪਰਿਵਾਰ ਵੱਲੋਂ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ।
Share this content:



Post Comment