ਪਿੰਡ ਪਲਾਹੀ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ

ਫਗਵਾੜਾ, 22 ਜੁਲਾਈ ( ਏ.ਡੀ.ਪੀ.ਨਿਊਜ਼ ) ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਰਬਜੀਤ ਸਿੰਘ ਸੀ.ਐਚ.ਸੀ. ਪਾਸ਼ਟਾਂ ਦੀ ਯੋਗ ਅਗਵਾਈ ਵਿੱਚ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਦਾ ਅੱਖਾਂ ਦਾ ਚੈੱਕਅੱਪ ‘ਆਮ ਆਦਮੀ ਕਲੀਨਿਕ, ਪਲਾਹੀ’ ਵਿਖੇ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਵਿਅਕਤੀਆਂ ਨੇ ਆਪਣੀਆਂ ਅੱਖਾਂ ਚੈੱਕ ਕਰਵਾਈਆਂ। ਇਸ ਸਮੇਂ ਸਕੀਮ ਅਧੀਨ ਉਹਨਾਂ ਸਾਰੇ ਵਿਅਕਤੀਆਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਵੰਡੀਆਂ ਜਿਹਨਾ ਨੂੰ ਇਸ ਦੀ ਲੋੜ ਸੀ।
ਇਸ ਸਮੇਂ ਹੋਰਨਾਂ ਤੋਂ ਬਿਨਾਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਿਮਰਜੀਤ ਕੌਰ ਸਿਵਲ ਹਸਪਤਾਲ ਫਗਵਾੜਾ, ਡਾ. ਕਿਰਨਦੀਪ ਸਿੱਧੂ, ਡਾ. ਹਰਲੀਨ ਵਾਲੀਆ, ਡਾ. ਰਜਨੀ ਬਾਲਾ, ਰਣਜੀਤ ਸਿੰਘ, ਅਪਥਾਲਮਿਕ ਅਫ਼ਸਰ ਗੁਰਮੇਜ ਸਿੰਘ, ਹੈਲਥ ਇੰਸਪੈਕਟਰ ਪ੍ਰੋਮਿਲਾ ਦੇਵੀ, ਐਲ.ਐਚ.ਵੀ. ਕੋਮਲ ਭੱਟੀ, ਫਾਰਮਾਸਿਸਟ ਸਰਬਜੀਤ ਕੌਰ, ਕਲੀਨੀਕਲ ਅਸਿਸਟੈਂਟ ਅਰਸ਼ ਤੋਂ ਬਿਨਾਂ ਸੋਸ਼ਲ ਵਰਕਰ ਸੁਖਵਿੰਦਰ ਸਿੰਘ ਸੱਲ, ਪਲਵਿੰਦਰ ਸਿੰਘ, ਪਿੰਦਰ ਸਿੰਘ ਆਦਿ ਹਾਜ਼ਰ ਹਨ।
Share this content:


Post Comment