Loading Now

ਪਿੰਡ ਦੇ ਮਜ਼ਦੂਰ ਪਰਵਿਾਰ ਦੇ ਘਰ ਜਾ ਕੇ ਕੀਤੀ ਕੁੱਟਮਾਰ

ਪਿੰਡ ਦੇ ਮਜ਼ਦੂਰ ਪਰਵਿਾਰ ਦੇ ਘਰ ਜਾ ਕੇ ਕੀਤੀ ਕੁੱਟਮਾਰ

ਬਠਿੰਡਾ, 3 ਜੁਲਾਈ – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਤੇ ਗੁਰਦੀਪ ਸਿੰਘ ਖਾਲਸਾ ਭੋਖੜਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪਿੰਡ ਗਿੱਲ ਪੱਤੀ( ਬਠਿੰਡਾ )ਦੇ ਹੈਂਕੜਬਾਜ਼ ਚੌਧਰੀਆਂ ਵੱਲੋ ਕੰਧ ਦੇ ਛੋਟੇ ਜਿਹੇ ਮਸਲੇ ਨੂੰ ਲੈਕੇ ਦਲਿਤ ਮਜ਼ਦੂਰ ਪਰਿਵਾਰ ਦੀ ਘਰੇ ਆਕੇ ਕੁੱਟਮਾਰ ਕੀਤੀ ਗਈ । ਉਚ ਜਾਤੀ ਦੇ ਹੰਕਾਰੇ ਇਹਨਾਂ ਗੁੰਡਿਆਂ ਨੇ ਬੁਜ਼ਰਗ ਮਾਤਾ ਨੂੰ ਵੀ ਨਹੀ ਬਖਸ਼ਿਆ। ਜਾਤੀ ਸੂਚਕ ਸ਼ਬਦਾਂ ਦੀ ਖੁਲ ਕੇ ਵਰਤੋ ਕੀਤੀ ਗਈ। ਘਰ ਦੀਆਂ ਔਰਤਾ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਗੁੰਡਾ ਗਰਦੀ ਦਾ ਨਾਂਚ ਅਕਾਲੀ ਦਲ ਦੇ ਆਗੂ ਸੁਖਚੈਨ ਸਿੰਘ ਬਾਜਵਾ ਪਿੰਡ ਗਿੱਲ ਪੱਤੀ ਵੱਲੋ ਨੱਚਿਆ ਗਿਆਂ ਥਾਣਾ ਥਰਮਲ ਦੀ ਪੁਲਸ ਨੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਨਹੀ ਕੀਤੀ ਮਜ਼ਦੂਰ ਆਗੂਆਂ ਨੇ ਪੀੜਤ ਪਰਿਵਾਰ ਨਾਲ ਮਿਲਕੇ ਗੱਲਬਾਤ ਕੀਤੀ ਤੇ ਜੰਥੇਬੰਦੀ ਵੱਲੋ ਉਹਨਾਂ ਨੂੰ ਇਨਸਾਫ ਦਿਵਾਉਣ ਲਈ 5ਜੁਲਾਈ ਨੂੰ ਸੰਬੰਧਿਤ ਥਾਣਾ ਮੁਖੀ ਨੂੰ ਮਿਲਿਆ ਜਾਵੇਗਾ ।ਮੰਗ ਕੀਤੀ ਜਾਵੇਗੀ ਦੋਸ਼ੀਆ ਉਪਰ ਐਸੀ/ਐਸ ਟੀ,ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਜੇਕਰ ਪ੍ਰਸ਼ਾਸਨ ਨੇ ਗਰੀਬ ਪਰਿਵਾਰ ਨੂੰ ਇਨਸਾਫ ਦੇਣ ਵਿਚ ਦੇਰੀ ਕੀਤੀ ਤਾ ਮਜ਼ਦੂਰ ਪਰਿਵਾਰ ਦੇ ਹੱਕ ਵਿੱਚ ਸੰਘਰਸ਼ ਸੁਰੂ ਕੀਤਾ ਜਾਵੇਗਾ।

Share this content:

Post Comment