ਪਿੰਡ ਦੀਆਂ ਕੱਚੀਆਂ ਪਗਡੰਡੀਆਂ ਤੋਂ ਡਾਇਮੰਡ ਲੀਗ ਦੇ ਪੋਡੀਅਮ ਤੱਕ: ਸਰਵੇਸ਼ ਕੁਸ਼ਾਰੇ ਦੀ ਇਤਿਹਾਸਕ ਉਡਾਣ
17, ਜੁਲਾਈ – ਭਾਰਤੀ ਅਥਲੈਟਿਕਸ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਵੱਡੇ ਖਿਡਾਰੀ ਸਿਰਫ਼ ਵੱਡੇ ਸ਼ਹਿਰਾਂ ਦੀਆਂ ਆਧੁਨਿਕ ਅਕੈਡਮੀਆਂ ਵਿੱਚ ਹੀ ਨਹੀਂ ਬਣਦੇ, ਸਗੋਂ ਕਈ ਵਾਰ ਪਿੰਡਾਂ ਦੀ ਮਿੱਟੀ ਵਿੱਚੋਂ ਵੀ ਅਜਿਹੇ ਹੀਰੇ ਨਿਕਲਦੇ ਹਨ, ਜੋ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਦੁਨੀਆ ਨੂੰ ਹੈਰਾਨ ਕਰ ਦਿੰਦੇ ਹਨ। ਸਰਵੇਸ਼ ਕੁਸ਼ਾਰੇ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ — ਸੰਘਰਸ਼, ਸਮਰਪਣ ਅਤੇ ਅਦਮੱਦ ਹੌਸਲੇ ਨਾਲ ਭਰੀ ਇੱਕ ਕਹਾਣੀ, ਜਿਸ ਨੇ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਵਿਸ਼ਵ ਅਥਲੈਟਿਕਸ ਦੇ ਸਭ ਤੋਂ ਵੱਡੇ ਮੰਚਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ।
ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ 27 ਜੂਨ 2026 ਨੂੰ ਹੋਈ 65ਵੀਂ ਨੈਸ਼ਨਲ ਇੰਟਰ-ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸਰਵੇਸ਼ ਕੁਸ਼ਾਰੇ ਨੇ ਉਹ ਕਾਰਨਾਮਾ ਕਰ ਦਿਖਾਇਆ, ਜਿਸ ਦੀ ਭਾਰਤੀ ਖੇਡ ਜਗਤ ਨੂੰ ਲੰਮੇ ਸਮੇਂ ਤੋਂ ਉਡੀਕ ਸੀ। 31 ਸਾਲਾ ਸਰਵੇਸ਼ ਨੇ 2.31 ਮੀਟਰ ਦੀ ਇਤਿਹਾਸਕ ਛਾਲ ਲਗਾ ਕੇ ਪੁਰਸ਼ਾਂ ਦੇ ਹਾਈ ਜੰਪ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਅਤੇ 2.30 ਮੀਟਰ ਦੀ ਉਚਾਈ ਪਾਰ ਕਰਨ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ।
ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਇਸ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦਾ ਨਿੱਜੀ ਸਰਵੋਤਮ (personal best) ਸਿਰਫ਼ 2.28 ਮੀਟਰ ਸੀ। ਉਨ੍ਹਾਂ ਨੇ ਇਹ ਰਿਕਾਰਡ ਆਪਣੀ ਤੀਜੀ ਕੋਸ਼ਿਸ਼ ਵਿੱਚ ਬਣਾਇਆ ਅਤੇ ਤੇਜਸਵਿਨ ਸ਼ੰਕਰ ਵੱਲੋਂ ਅਪ੍ਰੈਲ 2018 ਵਿੱਚ ਬਣਾਏ ਗਏ 2.29 ਮੀਟਰ ਦੇ ਪੁਰਾਣੇ ਰਿਕਾਰਡ ਨੂੰ ਤੋੜਿਆ, ਜੋ ਸੱਤ ਸਾਲਾਂ ਤੋਂ ਅਟੁੱਟ ਖੜ੍ਹਾ ਸੀ। ਇਸ ਸ਼ਾਨਦਾਰ ਛਾਲ ਨੇ ਏਸ਼ੀਅਨ ਖੇਡਾਂ 2026 ਲਈ ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਕੁਆਲੀਫਾਈਂਗ ਮਾਪਦੰਡ ਨੂੰ ਵੀ ਪਾਰ ਕੀਤਾ, ਜਿਸ ਨਾਲ ਸਰਵੇਸ਼ ਦਾ ਏਸ਼ੀਅਨ ਖੇਡਾਂ ਲਈ ਸਥਾਨ ਪੱਕਾ ਹੋ ਗਿਆ।
Share this content:



Post Comment