Loading Now

ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਜਾਣ ਦੀ ਦਿੱਤੀ ਮਨਜ਼ੂਰੀ

ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਜਾਣ ਦੀ ਦਿੱਤੀ ਮਨਜ਼ੂਰੀ

ਅੰਮ੍ਰਿਤਸਰ, 6 ਅਕਤੂਬਰ – ਅੰਤਰਰਾਸ਼ਟਰੀ ਪੱਧਰ ‘ਤੇ ਹੋਈ ਸ਼ਰਮਿੰਦਗੀ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਭਾਰਤ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜਥਾ 8 ਅਕਤੂਬਰ ਨੂੰ ਤਾਸ਼ਕੰਦ ਦੇ ਰਸਤੇ ਦਿੱਲੀ ਪਹੁੰਚੇਗਾ ਅਤੇ ਇੱਕ ਮਹੀਨੇ ਦੌਰਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹੇਮਕੁੰਟ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ। ਇਸ ਤੋਂ ਪਹਿਲਾਂ, 11 ਸਤੰਬਰ ਨੂੰ 104 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਸਨ, ਪਰ ਹਵਾਈ ਅੱਡੇ ‘ਤੇ ਪਹੁੰਚੇ 92 ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਦਾ ਕਾਰਨ ‘ਐਨ.ਓ.ਸੀ.’ (NOC) ਮਨਜ਼ੂਰੀ ਦੀ ਘਾਟ ਦੱਸਿਆ ਗਿਆ ਸੀ। ਇਸ ਘਟਨਾ ਕਾਰਨ ਪਾਕਿਸਤਾਨ ਸਰਕਾਰ ਅਤੇ ਪੀ.ਐਸ.ਜੀ.ਪੀ.ਸੀ. (PSGPC) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਦੀ ਆਲੋਚਨਾ ਹੋਈ ਸੀ। ਸ੍ਰੀ ਨਨਕਾਣਾ ਸਾਹਿਬ ਸਿੱਖ ਸ਼ਰਧਾਲੂ ਜਥੇ ਦੇ ਮੁਖੀ ਰੌਬਿਨ ਗਿੱਲ ਨੇ ‘ਐਨ.ਓ.ਸੀ.’ ਦੀਆਂ ਸ਼ਰਤਾਂ ਦੇ ਬਹਾਨੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਬੰਦ ਕਰਨ ਦੀ ਮੰਗ ਕੀਤੀ।

Share this content:

Post Comment