ਪਾਕਿਸਤਾਨ ਨੇ ਮੁੜ ਅਫਗਾਨਿਸਤਾਨ ’ਚ ਕੀਤੀ ਏਅਰਸਟ੍ਰਾਈਕ, 22 ਲੋਕਾਂ ਦੀ ਮੌਤ
ਕਾਬੁਲ, 1 ਅਕਤੂਬਰ – ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਰਹੱਦ ’ਤੇ ਜਾਰੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਕੜੀ ’ਚ ਅਫਗਾਨਿਸਤਾਨ ਦੇ ਹੈਲਮੰਦ ਸੂਬੇ ’ਚ ਵੀਰਵਾਰ ਨੂੰ ਹੋਏ ਪਾਕਿਸਤਾਨੀ ਹਵਾਈ ਹਮਲਿਆਂ ’ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ। ਸਥਾਨਕ ਸੂਬਾਈ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੈਲਮੰਦ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਮੌਲਾਨਾ ਸ਼ੇਰ ਮੁਹੰਮਦ ਵਹਦਤ ਨੇ ਨਿਊਜ਼ ਏਜੰਸੀ ‘ਰਾਇਟਰਜ਼’ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਵੱਲੋਂ ਇਹ ਏਅਰਸਟ੍ਰਾਈਕ ਹੈਲਮੰਦ ਦੇ ਗਰਮਸੀਰ ਜ਼ਿਲ੍ਹੇ ’ਚ ਸਥਿਤ ਦੋ ਰਿਹਾਇਸ਼ੀ ਮਕਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ।
ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ
ਅਧਿਕਾਰੀ ਨੇ ਸ਼ੁਰੂਆਤੀ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਮਲੇ ’ਚ ਚਾਰ ਬੇਕਸੂਰ ਲੋਕਾਂ ਦੀ ਮੌਤ ਹੋਈ ਸੀ, ਜਦਕਿ ਛੇ ਲੋਕ ਜ਼ਖਮੀ ਹੋਏ ਸਨ। ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਹਮਲੇ ’ਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਛੋਟੇ ਬੱਚੇ ਸ਼ਾਮਲ ਹਨ।
Share this content:



Post Comment