Loading Now

ਪਹਿਲਾ ਜੇ ਸੀ ਪਰਿੰਦਾ ਪੁਰਸਕਾਰ -ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ

ਪਹਿਲਾ ਜੇ ਸੀ ਪਰਿੰਦਾ ਪੁਰਸਕਾਰ -ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ

ਬਠਿੰਡਾ, 10 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਥਾਨਕ ਟੀਚਰਜ਼ ਹੋਮ ਵਿੱਚ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਵਿਚ ਮਰਹੂਮ ਜੇ ਸੀ ਪਰਿੰਦਾ ਦੇ ਪਰਿਵਾਰ ਵੱਲੋਂ ਸਥਾਪਤ ਕੀਤਾ ‘ ਜੇ ਸੀ ਪਰਿੰਦਾ ਪੁਰਸਕਾਰ” ਉਮਰ ਭਰ ਦੀ ਘਾਲਣਾ ਲਈ ਸਵ. ਕਾ. ਜਰਨੈਲ ਭਾਈਰੂਪਾ ਨੂੰ ਪ੍ਰਦਾਨ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪੀ ਸੀ ਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਜੇ ਸੀ ਪਰਿੰਦਾ ਦੀ ਜੀਵਨ ਸਾਥੀ ਨੀਲਮ ਰਾਣੀ,ਕਾ. ਜਰਨੈਲ ਭਾਈਰੂਪਾ ਦੀ ਪਤਨੀ ਦਲਜੀਤ ਕੌਰ, ਸਾਹਿਤ ਸਭਾ ਦੇ ਸਰਪ੍ਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ ਸ਼ਾਮਲ ਸਨ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਕੀਤਾ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਇਸ ਪੁਰਸਕਾਰ ਬਾਰੇ ਅਤੇ ਇਸ ਪੁਰਸਕਾਰ ਦੀ ਕਾਰਜ ਪ੍ਰਣਾਲੀ ਬਾਰੇ ਦਸਿਆ। ਕਹਾਣੀਕਾਰ ਅਗਾਜਬੀਰ ਨੇ ਸਨਮਾਨ ਪੱਤਰ “ਲੋਕਾਂ ਦਾ ਜਰਨੈਲ -ਕਾ. ਜਰਨੈਲ ਭਾਈਰੂਪਾ” ਪੜ੍ਹਿਆ।

Capture-13 ਪਹਿਲਾ ਜੇ ਸੀ ਪਰਿੰਦਾ ਪੁਰਸਕਾਰ -ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ

ਕਾ. ਜਰਨੈਲ ਭਾਈਰੂਪਾ ਦੀ ਪਤਨੀ ਦਲਜੀਤ ਕੌਰ ਨੂੰ ਸ਼ਾਲ , ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਵਕਤਾ ਇਤਿਹਾਸਕਾਰ ਡਾ ਸੁਮੇਲ ਸਿੰਘ ਸਿੱਧੂ ਨੇ ਭਾਵਪੂਰਤ ਸ਼ਬਦਾਂ ਵਿਚ ਕਿਹਾ ਕਿ ਜੇ ਸੀ ਪਰਿੰਦਾ ਨੇ ਮਾਰਕਸਵਾਦ ਵੀ ਪੜ੍ਹਿਆ ਸੀ ਤੇ ਉਨ੍ਹਾਂ ਵੇਦ, ਉਪਨਿਸ਼ਦ ਦਾ ਵੀ ਗਹਿਨ ਅਧਿਐਨ ਕੀਤਾ ਸੀ। ਉਨ੍ਹਾਂ ਕਿਹਾ ਕਿ ਹੀਰ ਵਾਰਿਸ ਅਤੇ ਮਿਰਜ਼ਾ ਗ਼ਾਲਿਬ ਦੇ ਪ੍ਰਸੰਗ ਵਿੱਚ ਪਰਿੰਦਾ ਦਾ ਅਧਿਐਨ ਅਤੇ ਪਕੜ ਬਹੁਤ ਜ਼ਿਆਦਾ ਸੀ। ਕਾ. ਜਰਨੈਲ ਭਾਈਰੂਪਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਬੁੱਕ ਸੈਂਟਰ ਰਾਹੀਂ ਉਨ੍ਹਾਂ ਮਾਲਵੇ ਦੇ ਇਸ ਖਿੱਤੇ ਵਿੱਚ ਹਜ਼ਾਰਾਂ ਪਾਠਕ ਪੈਦਾ ਕੀਤੇ ਹਨ।ਬੈਂਕ ਇੰਪਲਾਈਜ ਯੂਨੀਅਨ ਦੇ ਸਾਥੀ ਪਵਨ ਕੁਮਾਰ ਜਿੰਦਲ ਨੇ ਜੇ ਸੀ ਪਰਿੰਦਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਾਬਕਾ ਵਿਧਾਇਕ ਕਾ. ਹਰਦੇਵ ਅਰਸ਼ੀ ਨੇ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਸਾਥੀ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ।

ਲਛਮਣ ਮਲੂਕਾ, ਕਾ. ਮਹੀਪਾਲ, ਦਮਜੀਤ ਦਰਸ਼ਨ, ਗੁਰਦੇਵ ਖੋਖਰ ਨੇ ਵੀ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਬਾਰੇ ਯਾਦਾਂ ਅਤੇ ਦਿਲਚਸਪ ਜਾਣਕਾਰੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਇਸ ਸਮੇਂ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਦੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਸਮੂਹ ਅਗਾਂਹਵਧੂ ਧਿਰਾਂ ਦੇ ਸਾਥੀ, ਸਾਹਿਤਕ ਸੰਸਥਾਵਾਂ ਦੇ ਮੈਂਬਰ,ਟਰੇਡ ਯੂਨੀਅਨ ਆਗੂ ਅਤੇ ਦੋਹਾਂ ਸਾਥੀਆਂ ਦੇ ਨਿੱਜੀ ਦੋਸਤ ਇਸ ਮੌਕੇ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਬਲਕਰਨ ਬਰਾੜ, ਹਰਮੰਦਰ ਢਿੱਲੋਂ, ਰਾਜਪਾਲ ਸਿੰਘ,ਪ੍ਰੋ.ਸੁਭਪ੍ਰੇਮ ਬਰਾੜ, ਖੁਸ਼ਵੰਤ ਬਰਗਾੜੀ , ਸੁਰਿੰਦਰ ਪ੍ਰੀਤ ਘਣੀਆਂ , ਅਮਰਜੀਤ ਸਿੰਘ ਜੀਤ, ਸੁਖਦਰਸ਼ਨ ਗਰਗ,ਪ੍ਰਿ. ਜਸਬੀਰ ਸਿੰਘ ਢਿੱਲੋਂ, ਰਮੇਸ਼ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।ਅੰਤ ਵਿੱਚ ਸਾਹਿਤ ਸਭਾ ਦੇ ਆਗੂ ਦਿਲਬਾਗ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।

Share this content:

Previous post

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 5 ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ

Next post

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋ ਲੀਗਲ ਸਰਵਿਸਿਜ਼ ਡੇ ਮੌਕੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ

Post Comment