Loading Now

ਪਟਿਆਲਾ ਲਾਅ ਯੂਨੀਵਰਸਿਟੀ ਤੋਂ ‘ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ

ਪਟਿਆਲਾ ਲਾਅ ਯੂਨੀਵਰਸਿਟੀ ਤੋਂ ‘ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ

ਪਟਿਆਲਾ, 28 ਫਰਵਰੀ – ਪੰਜਾਬ ਦੇ ਪਟਿਆਲਾ ਵਿੱਚ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (RGNUL) ਦੀ ਅਕਾਦਮਿਕ ਕੌਂਸਲ ਨੇ ਯੂਨੀਵਰਸਿਟੀ ਦੇ ਨਾਮ ਵਿੱਚੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਸਿਫਾਰਸ਼ ਕੀਤੀ ਹੈ। ਮਤੇ ਮੁਤਾਬਕ ਯੂਨੀਵਰਸਿਟੀ ਦਾ ਨਵਾਂ ਨਾਮ ਸਿਰਫ਼ “ਨੈਸ਼ਨਲ ਲਾਅ ਯੂਨੀਵਰਸਿਟੀ” ਰੱਖਿਆ ਜਾ ਸਕਦਾ ਹੈ।

‘ਨਾਮ ਬਦਲਣ ਸਬੰਧੀ ਮਤਾ ਹੋ ਚੁੱਕਾ ਹੈ ਪਾਸ’

ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਜੈਸ਼ੰਕਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਮਤਾ ਅਕਾਦਮਿਕ ਕੌਂਸਲ ਵਿੱਚ ਪਾਸ ਹੋ ਚੁੱਕਾ ਹੈ। ਹੁਣ ਇਸ ਨੂੰ ਕਾਰਜਕਾਰੀ ਕੌਂਸਲ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਹ ਯੂਨੀਵਰਸਿਟੀ 2006 ਵਿੱਚ ਪੰਜਾਬ ਸਰਕਾਰ ਵੱਲੋਂ “ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਐਕਟ” ਤਹਿਤ ਸਥਾਪਿਤ ਕੀਤੀ ਗਈ ਸੀ। ਦੱਸ ਦਈਏ ਨਵੰਬਰ 2024 ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਕੋਲ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪਿਛੋਕੜ ਵਿੱਚ ਇਹ ਨਾਮ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

‘ਕਾਂਗਰਸੀਆਂ ਨੇ ਕੀਤਾ ਵਿਰੋਧ’

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਾਮ ਬਦਲਣ ਦੀਆਂ ਚਰਚਾਵਾਂ ਕਾਰਣ ਪੰਜਾਬ ਕਾਂਗਰਸ ਦੇ ਲੀਡਰਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਕਾਂਗਰਸ ਦੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ‘ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ ਇਹ ਬਹੁਤ ਥੱਲੜੇ ਪੱਧਰ ਦੀਆਂ ਗੱਲਾਂ ਹਨ। ਜੇਕਰ ਕੁੱਝ ਕਰਕੇ ਵਿਖਾਉਣਾ ਹੈ ਤਾਂ ਪੰਜਾਬ ਦੀ ਤਰੱਕੀ ਲਈ ਕੰਮ ਕਰੋ ਜੋ ਹਰ ਪਾਸੇ ਪਿਛੜਦਾ ਜਾ ਰਿਹਾ ਹੈ।

Share this content:

Post Comment