Loading Now

ਨੌਜਵਾਨਾਂ ਲਈ ਖੁਸ਼ਖਬਰੀ ! ਰੇਲਵੇ ‘ਚ 33 ਹਜ਼ਾਰ ਅਸਾਮੀਆਂ ‘ਤੇ ਭਰਤੀ ਦੀ ਤਿਆਰੀ

ਨੌਜਵਾਨਾਂ ਲਈ ਖੁਸ਼ਖਬਰੀ ! ਰੇਲਵੇ ‘ਚ 33 ਹਜ਼ਾਰ ਅਸਾਮੀਆਂ ‘ਤੇ ਭਰਤੀ ਦੀ ਤਿਆਰੀ

ਨਵੀਂ ਦਿੱਲੀ, 30 ਸਤੰਬਰ – ਰੇਲਵੇ ‘ਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਰਿਕਰੂਟਮੈਂਟ ਬੋਰਡ (RRB) ਵੱਲੋਂ ਗਰੁੱਪ ਡੀ ਦੇ ਤਹਿਤ ਕਰੀਬ 33,000 ਖਾਲੀ ਅਸਾਮੀਆਂ ‘ਤੇ ਭਰਤੀ ਕੱਢੀ ਜਾ ਸਕਦੀ ਹੈ। ਭਰਤੀ ਲਈ ਸ਼ਾਰਟ ਨੋਟੀਫਿਕੇਸ਼ਨ ਅਗਲੇ ਮਹੀਨੇ ਯਾਨੀ ਅਕਤੂਬਰ 2026 ‘ਚ, ਜਦਕਿ ਵਿਸਤ੍ਰਿਤ ਨੋਟੀਫਿਕੇਸ਼ਨ ਨਵੰਬਰ 2026 ਤੱਕ ਜਾਰੀ ਹੋਣ ਦੀ ਉਮੀਦ ਹੈ।

ਗਰੁੱਪ-D ਅਸਾਮੀਆਂ ‘ਤੇ ਸਿਰਫ਼ 10ਵੀਂ ਪਾਸ ਕਰ ਸਕਣਗੇ ਅਪਲਾਈ, ITI ਦੀ ਲਾਜ਼ਮੀ ਸ਼ਰਤ ਖ਼ਤਮ

ਆਰਆਰਬੀ ਗਰੁੱਪ ਡੀ ਅਸਾਮੀਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਭਰਤੀ ਤੋਂ ਗਰੁੱਪ ਡੀ ਅਸਾਮੀਆਂ ਲਈ ITI ਸਰਟੀਫਿਕੇਟ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਅਜਿਹੇ ‘ਚ ਸਿਰਫ਼ 10ਵੀਂ ਪਾਸ ਉਮੀਦਵਾਰ ਵੀ ਰੇਲਵੇ ‘ਚ ਨਿਯਮਤ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
ਉਮਰ ਹੱਦ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ 33 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ‘ਚ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।

ਕਿਵੇਂ ਹੋਵੇਗੀ ਚੋਣ?

ਆਰਆਰਸੀ ਗਰੁੱਪ ਡੀ ਭਰਤੀ ‘ਚ ਚੋਣ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਕੰਪਿਊਟਰ ਬੇਸਡ ਟੈਸਟ (CBT-1) ‘ਚੋਂ ਲੰਘਣਾ ਹੋਵੇਗਾ। ਪ੍ਰੀਖਿਆ ‘ਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਨੂੰ ਫਿਜ਼ੀਕਲ ਐਫੀਸ਼ੈਂਸੀ ਟੈਸਟ (PET), ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਐਗਜ਼ਾਮੀਨੇਸ਼ਨ ਲਈ ਬੁਲਾਇਆ ਜਾਵੇਗਾ। ਅਖੀਰ ‘ਚ ਸਾਰੇ ਪੜਾਵਾਂ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਉਮੀਦਵਾਰਾਂ ਦੀ ਫਾਈਨਲ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਸਫ਼ਲ ਉਮੀਦਵਾਰਾਂ ਨੂੰ ਨਿਯੁਕਤੀ ਦਿੱਤੀ ਜਾਵੇਗੀ।

ਫਿਜ਼ੀਕਲ ਲਈ ਕੀ ਹੋਵੇਗੀ ਯੋਗਤਾ?

PET ‘ਚ ਸਫ਼ਲ ਹੋਣ ਲਈ ਪੁਰਸ਼ ਉਮੀਦਵਾਰਾਂ ਨੂੰ 35 ਕਿਲੋਗ੍ਰਾਮ ਭਾਰ ਲੈ ਕੇ 100 ਮੀਟਰ ਦੀ ਦੂਰੀ 2 ਮਿੰਟ ‘ਚ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 1000 ਮੀਟਰ ਦੀ ਦੌੜ 4 ਮਿੰਟ 15 ਸਕਿੰਟ ‘ਚ ਪੂਰੀ ਕਰਨੀ ਹੋਵੇਗੀ। ਮਹਿਲਾ ਉਮੀਦਵਾਰਾਂ ਨੂੰ 20 ਕਿਲੋਗ੍ਰਾਮ ਭਾਰ ਲੈ ਕੇ 100 ਮੀਟਰ ਦੀ ਦੂਰੀ 2 ਮਿੰਟ ‘ਚ ਪੂਰੀ ਕਰਨੀ ਹੋਵੇਗੀ। ਉੱਥੇ ਹੀ ਦੌੜ ‘ਚ ਮਹਿਲਾ ਉਮੀਦਵਾਰਾਂ ਨੂੰ 1000 ਮੀਟਰ ਦੀ ਦੂਰੀ 5 ਮਿੰਟ 40 ਸਕਿੰਟ ‘ਚ ਪੂਰੀ ਕਰਨੀ ਹੋਵੇਗੀ। ਸਰੀਰਕ ਦੱਖਲ ਪ੍ਰੀਖਿਆ (PET) ਲਈ ਉਮੀਦਵਾਰਾਂ ਨੂੰ ਸਿਰਫ਼ ਇੱਕ ਮੌਕਾ ਦਿੱਤਾ ਜਾਵੇਗਾ।

Share this content:

Post Comment