ਨੀਟ ਯੂਜੀ ਰੀ-ਐਗਜ਼ਾਮ ਆਂਸਰ ਕੀ ਤੇ OMR ਰਿਸਪੌਂਸ ਸ਼ੀਟ ਜਾਰੀ
ਨਵੀਂ ਦਿੱਲੀ, 14 ਜੁਲਾਈ – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਯੂਜੀ) 2026 ਦਾ ਆਯੋਜਨ 22 ਜੂਨ 2026 ਨੂੰ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਇਆ ਗਿਆ। ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਐੱਨ.ਟੀ.ਏ. ਨੇ ਸਾਰੇ ਸੈੱਟਾਂ ਦੇ ਪ੍ਰਸ਼ਨ ਪੱਤਰਾਂ ਦੀ ਪ੍ਰੋਵੀਜ਼ਨਲ ਆਂਸਰ ਕੀ ਅਤੇ ਸਕੈਨ ਕੀਤੀ ਓ.ਐੱਮ.ਆਰ. (OMR) ਰਿਸਪੌਂਸ ਸ਼ੀਟ ਜਾਰੀ ਕਰ ਦਿੱਤੀ ਹੈ। ਉੱਤਰ ਕੁੰਜੀ PDF ਫਾਰਮੈਟ ਵਿੱਚ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਉਪਲਬਧ ਹੈ। ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੁਰੰਤ ਹੀ ਵੈੱਬਸਾਈਟ ‘ਤੇ ਜਾ ਕੇ ਜਾਂ ਇਸ ਪੇਜ ‘ਤੇ ਦਿੱਤੇ ਗਏ ਡਾਇਰੈਕਟ ਲਿੰਕ ਰਾਹੀਂ ਪ੍ਰੋਵੀਜ਼ਨਲ ਆਂਸਰ ਕੀ ਡਾਊਨਲੋਡ ਕਰ ਸਕਦੇ ਹਨ।
ਸਕੈਨ OMR ਰਿਸਪੌਂਸ ਸ਼ੀਟ ਉਪਲਬਧ
ਐੱਨ.ਟੀ.ਏ. ਵੱਲੋਂ ਸਾਰੇ ਵਿਦਿਆਰਥੀਆਂ ਦੀ ਸਕੈਨ ਕੀਤੀ ਹੋਈ ਰਿਸਪੌਂਸ ਸ਼ੀਟ ਉਪਲਬਧ ਕਰਵਾਈ ਗਈ ਹੈ। ਵਿਦਿਆਰਥੀ ਲੌਗ-ਇਨ ਵੇਰਵੇ ਦਰਜ ਕਰਕੇ ਇਸ ਨੂੰ ਡਾਊਨਲੋਡ ਕਰ ਲੈਣ ਅਤੇ ਆਪਣੇ ਪ੍ਰਸ਼ਨ-ਉੱਤਰਾਂ ਦਾ ਮਿਲਾਨ ਕਰ ਲੈਣ।
ਰਿਸਪੌਂਸ OMR ਸ਼ੀਟ ਡਾਊਨਲੋਡ ਕਰਨ ਦਾ ਤਰੀਕਾ
ਨੀਟ ਯੂਜੀ ਆਂਸਰ ਕੀ/ ਰਿਸਪੌਂਸ ਸ਼ੀਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ। ਹੋਮ ਪੇਜ ‘ਤੇ ਤੁਹਾਨੂੰ ਲੇਟੈਸਟ ਨਿਊਜ਼ ਵਿੱਚ “Display of Scanned Images of OMR Answer Sheet and Recorded Response” ‘ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਨਵੇਂ ਪੇਜ ‘ਤੇ ਲਿੰਕ ‘ਤੇ ਕਲਿੱਕ ਕਰਨ ਮਗਰੋਂ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਕੈਪਚਾ ਕੋਡ ਦਰਜ ਕਰਕੇ Login ਕਰਨਾ ਹੈ। ਹੁਣ ਆਂਸਰ ਕੀ ਅਤੇ ਰਿਸਪੌਂਸ ਸ਼ੀਟ ਓਪਨ ਹੋ ਜਾਵੇਗੀ, ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਉੱਤਰ ਨੂੰ ਚੈਲੇਂਜ ਕਰਨਾ ਚਾਹੁੰਦੇ ਹੋ, ਤਾਂ ਲੇਟੈਸਟ ਨਿਊਜ਼ ਵਿੱਚ ਜਾ ਕੇ “Answer Key Challenge for NEET (UG) – 2026 Re-Examination” ‘ਤੇ ਕਲਿੱਕ ਕਰਕੇ ਲੌਗ-ਇਨ ਵੇਰਵੇ ਦਰਜ ਕਰਨੇ ਹੋਣਗੇ ਅਤੇ ਉੱਤਰ ਨੂੰ ਸਿਲੈਕਟ ਕਰਕੇ ਆਪਣਾ ਇਤਰਾਜ਼ ਦਰਜ ਕਰਵਾਉਣਾ ਹੋਵੇਗਾ।
ਕੱਲ੍ਹ ਤੱਕ ਆਂਸਰ ਕੀ ਨੂੰ ਚੈਲੇਂਜ ਕਰਨ ਦਾ ਮੌਕਾ
ਪ੍ਰਸ਼ਨ-ਉੱਤਰਾਂ ਦੇ ਮਿਲਾਨ ਦੌਰਾਨ ਜੇਕਰ ਕੋਈ ਵਿਦਿਆਰਥੀ ਇਸ ਵਿੱਚ ਦਿੱਤੇ ਕਿਸੇ ਉੱਤਰ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਕੱਲ੍ਹ ਯਾਨੀ 15 ਜੁਲਾਈ 2026 ਸਵੇਰੇ 11 ਵਜੇ ਤੱਕ ਉਸ ‘ਤੇ ਇਤਰਾਜ਼ (ਓਬਜੈਕਸ਼ਨ) ਦਰਜ ਕਰਵਾ ਸਕਦਾ ਹੈ। ਇਤਰਾਜ਼ ਦਰਜ ਕਰਵਾਉਣ ਲਈ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ 200 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਆਂਸਰ ਕੀ ਜਾਂ ਕਿਸੇ ਹੋਏ ਤਰ੍ਹਾਂ ਦੀ ਜਾਣਕਾਰੀ ਜਾਂ ਸਮੱਸਿਆ ਦੇ ਹੱਲ ਲਈ ਵਿਦਿਆਰਥੀ ਹੈਲਪਲਾਈਨ ਨੰਬਰ- 011-40759000 / 011-69227700 ਜਾਂ ਈਮੇਲ neetug2026@nta.ac.in ‘ਤੇ ਸੰਪਰਕ ਕਰ ਸਕਦੇ ਹਨ।
Share this content:



Post Comment