Loading Now

ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਤਿੰਨ ਦੌੜਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਤਿੰਨ ਦੌੜਾਂ ਨਾਲ ਹਰਾਇਆ

6, ਨਵੰਬਰ – ਨਿਊਜ਼ੀਲੈਂਡ ਨੇ ਇੱਥੇ ਖੇਡੇ ਗਏ ਦੂਜੇ ਟੀ-20 ਮੈਚ ਵਿਚ ਵੈਸਟ ਇੰਡੀਜ਼ ਨੂੰ ਤਿੰਨ ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਨੇ 28 ਗੇਂਦਾਂ ਵਿਚ 78 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਨੇ ਛੇ ਚੌਕੇ ਤੇ ਸੱਤ ਛੱਕੇ ਜੜੇ। ਉਸ ਨੇ ਸਿਰਫ 19 ਦੌੜਾਂ ਵਿਚ ਹੀ ਆਪਣਾ ਅਰਧ ਸੈਂਕੜਾ ਬਣਾਇਆ। ਨਿਊਜ਼ੀਲੈਂਡ ਨੇ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 207 ਦੌੜਾਂ ਬਣਾਈਆਂ ਜਦਕਿ ਵੈਸਟ ਇੰਡੀਜ਼ ਦੀ ਟੀਮ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 204 ਦੌੜਾਂ ਹੀ ਬਣਾ ਸਕੀ।

Share this content:

Post Comment