Loading Now

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ *ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਨੇ ਕਰਵਾਇਆ ਸਾਹਿਤਕ ਸਮਾਗਮ

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ *ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਨੇ ਕਰਵਾਇਆ ਸਾਹਿਤਕ ਸਮਾਗਮ

IMG-20261103-WA0041-300x173 ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ *ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਨੇ ਕਰਵਾਇਆ ਸਾਹਿਤਕ ਸਮਾਗਮ

*ਸਾਹਿਤਕਾਰਾਂ ਨਾਲ ਚਰਨਜੀਤ ਸਮਾਲਸਰ ਦਾ ਰੂਹ-ਬਰੂਹ ਪ੍ਰੋਗਰਾਮ
ਮੋਗਾ 3 ਨਵੰਬਰ (ਏ ਡੀ ਪੀ ਨਿਊਜ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਮੋਗਾ ਨੇ ਪੰਜਾਬ ਦਿਵਸ ਮੌਕੇ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਰਾਜਸੀ ਨੇਤਾ ਸ ਨਿਧੱੜ੍ਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਡਾ ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਰਨਲ ਬਾਬੂ ਸਿੰਘ ਪ੍ਰਧਾਨ ਲੋਕ ਸਾਹਿਤ ਅਕਾਡਮੀ, ਚਰਨਜੀਤ ਸਮਾਲਸਰ ਤੇ ਡਾ ਸਰਬਜੀਤ ਕੌਰ ਬਰਾੜ ਸਾਮਲ ਸਨ।
ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਸਿਰਜਣਾ ਤੇ ਸੰਵਾਦ ਸਭਾ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ। ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਭਾਈਚਾਰਕ ਸਾਂਝ ਦੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲੇ ਲਗਾਤਾਰ ਕਰਵਾਏ ਜਾਂਦੇ ਹਨ।ਡਾਕਟਰ ਸਾਹਿਬ ਸਿੰਘ ਜੀ ਦਾ ਵਿਸ਼ਵ ਪ੍ਰਸਿੱਧ ਨਾਟਕ ਲੱਛੂ ਕਬਾੜੀਆ, ਖੁਸ਼ਹਾਲ ਜ਼ਿੰਦਗੀ ਦਾ ਈਵੈਂਟ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਰੋਹ, ਔਰਤ ਦਿਵਸ, ਸਕੂਲੀ ਬੱਚਿਆਂ ਦੀ ਵਰਕਸ਼ਾਪ ਅਤੇ ਤੀਆਂ ਤੀਜ ਵਰਗੇ ਸਮਾਗਮ ਕਰਵਾ ਕੇ ਸਭਾ ਨੇ ਵਿਲੱਖਣ ਪੈੜਾਂ ਪਾਈਆਂ ਹਨ ਅਤੇ ਸਮਾਜ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਸਭਾ ਨੇ ਆਪਣੀ ਪੂਰੀ ਟੀਮ ਨਾਲ ਹਮੇਸ਼ਾ ਪਰਿਵਾਰਕ ਮਾਹੌਲ ਬਣਾ ਕੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਮਾਗਮ ਨੂੰ ਉਲੀਕੇ ਹਨ। ਪਿਛਲੇ ਦਿਨੀ ਸਭਾ ਨੇ ਮੀਟਿੰਗ ਕਰ ਕੇ ਇਸ ਸਾਲ ਤੋਂ ਪਹਿਲੀ ਵਾਰ ਸਾਹਿਤਕਾਰ ਪੁਰਸਕਾਰ ਦੀ ਸ਼ੁਰੂਆਤ ਕਰਨ ਦਾ ਨਿਰਣੇ ਲਿਆ। ਸਭ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ ਟਾਈਮ ਅਚੀਵਮੈਟ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਸੀ ਜਿਸ ਲਈ ਸਮਾਗਮ ਰੱਖਿਆ ਗਿਆ ਹੈ। ਸਭਾ ਵਲੋ ਸਨਮਾਨ ਸਮਾਰੋਹ ਦੇ ਨਾਲ ਨਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਭਾਗ ਲਿਆ।
ਮੰਚ ਸੰਚਾਲਨ ਦੀ ਭੂਮਿਕਾ ਨੂੰ ਬਹੁਤ ਜਿੰਮੇਵਾਰੀ ਨਾਲ ਅਧਿਆਪਕਾ ਪਰਮਿੰਦਰ ਕੌਰ ਨੇ ਨਿਭਾਈ ਅਤੇ ਲੰਮੇ ਚੱਲੇ ਸਮਾਗਮ ਵਿੱਚ ਆਪਣੀ ਭਾਸ਼ਾ ਸ਼ੈਲੀ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰੀ ਰੱਖਿਆ ।
ਡਾਕਟਰ ਸੁਰਜੀਤ ਬਰਾੜ, ਚਰਨਜੀਤ ਸਮਾਲਸਰ, ਕਰਨਲ ਬਾਬੂ ਸਿੰਘ, ਜਸਵੀਰ ਕਲਸੀ ਨੇ ਨਾਵਲਕਾਰ ਬਲਦੇਵ ਸੜਕਨਾਮਾ ਦੇ ਜੀਵਨ ਬਾਰੇ ਚਾਨਣਾ ਪਾਇਆ। ਸਭਾ ਦੇ ਮੈਂਬਰਾਂ ਤੇ, ਮਹਿਮਾਨਾਂ ਤੇ ਸਾਹਿਤਕਾਰਾਂ ਨੇ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਾਹਿਤਕਾਰਾਂ ਸਨਮੁੱਖ ਚਰਨਜੀਤ ਸਮਾਲਸਰ ਨੂੰ ਰੂਹ ਬਰੂਹ ਕਰਵਾਇਆ ਤਾਂ ਸਵਾਲ ਜਵਾਬ ਹੋਏ । ਇਸ ਮੌਕੇ ਸਾਹਿਤਕਾਰਾਂ ਨੇ ਗੀਤ, ਗਜਲਾਂ, ਕਵਿਤਾਵਾਂ ਤੇ ਹੋਰ ਰਚਨਾਵਾਂ ਪੇਸ ਕੀਤੀਆਂ। ਇਸ ਮੌਕੇ ਅਮਰੀਕ ਸਿੰਘ ਸੈਦੋਕੇ, ਜਸਵੰਤ ਸਿੰਘ ਰਾਉਕੇ, ਪਿਆਰਾ ਸਿੰਘ ਚਾਹਲ, ਪ੍ਰੇਮ ਕੁਮਾਰ, ਦਿਲਬਾਗ ਬੁੱਕਣ ਵਾਲਾ, ਜਸਬੀਰ ਸਿੰਘ ਕਲਸੀ ਜਸਵੀਰ ਸ਼ਰਮਾ ਦੱਦਾਹੂਰ, ਕਰਨਲ ਬਾਬੂ ਸਿੰਘ, ਗੁਰਮੇਲ ਸਿੰਘ ਬੋਡੇ, ਨਰਿੰਦਰ ਸਿੰਘ ਗਜ਼ਲਗੋ, ਮੰਗਲਮੀਤ ਪੱਤੋ, ਤਰਸੇਮ ਘਾਰੂ ਗੱਜਣਵਾਲੀਆ, ਇਕਬਾਲ ਸਿੰਘ, ਅਮਰ ਘੋਲੀਆ, ਰਣਜੀਤ ਸਰਾਂਵਾਲੀਆ, ਸੋਨੀ ਮੋਗਾ, ਹਰਭਜਨ ਸਿੰਘ ਨਾਗਰਾ, ਅਵਤਾਰ ਸਿੰਘ ਕਰੀਰ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਇਸ਼ਮੀਤ ਸਿੰਘ, ਹਰਚਰਨ ਸਿੰਘ, ਕੁਲਵਿੰਦਰ ਸਿੰਘ ਦਿਲਗੀਰ, ਗੁਰਮੀਤ ਕੜਿਆਲ ਰੱਖੜਾ, ਪ੍ਰੇਮ ਭੂਸ਼ਣ, ਗੁਰਬਿੰਦਰ ਕੌਰ ਗਿੱਲ, ਹਰਦਿਆਲ ਸਿੰਘ, ਕੁਲਦੀਪ ਸਿੰਘ ਰੁਮਾਣਾ, ਪਰਗਟ ਸਿੰਘ ਗਿੱਲ ਬਾਗੀ, ਨਿਧੜਕ ਸਿੰਘ ਬਰਾੜ, ਮਨਿੰਦਰ ਸਿੰਘ ਮੋਗਾ,
ਦਰਸ਼ਨ ਸਿੰਘ, ਅਵਤਾਰ ਸਿੰਘ ਸਮਾਲਸਰ, ਗਿਆਨ ਸਿੰਘ, ਸੁਖਮੰਦਰ ਕੌਰ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾ. ਜੋਗਿੰਦਰ ਸਿੰਘ ਮਾਹਲਾ, ਗੁਰਲੀਨ ਕੌਰ ਗਿੱਲ, ਲਖਵਿੰਦਰ ਰਾਜ ਕੌਰ,ਹਰਪ੍ਰੀਤ ਸਿੰਘ ਖੀਵਾ,ਭਵਨਦੀਪ ਸਿੰਘ ਪੁਰਬਾ, ਸਵਰਨ ਸਿੰਘ ਗਿੱਲ, ਸ਼ਾਇਰ ਚਰਨਜੀਤ ਸਮਾਲਸਰ ਅਤੇ ਸਕੂਲੀ ਬੱਚੇ ਮੌਜੂਦ ਰਹੇ।
ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਕਰਦਿਆਂ ਕਿਹਾ ਕਿ ਸਭਾ ਮਹਾਨ ਸ਼ਖ਼ਸੀਅਤ ਬਲਦੇਵ ਸੜਕਨਸਮਾ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਹ ਲੜੀ ਨਿਰਂਤਰ ਚੱਲਦੀ ਰਹੇਗੀ। ਅਖੀਰ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਸਨਮਾਨ ਕਰਨ ਲਈ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਵਿਸ਼ਵ ਭਰ ਤੋਂ, ਭਾਸ਼ਾ ਵਿਭਾਗ, ਸਾਹਿਤਕ ਅਕਾਡਮੀ ਤੋ ਅਨੇਕਾਂ ਸਨਮਾਨ ਸਨਮਾਨਯੋਗ ਮਿਲੇ ਹਨ ਪਰ ਆਪਣੇ ਸ਼ਹਿਰ ਵਿਚ ਮਿਲਿਆ ਇਹ ਸਨਮਾਨ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ।ਵਰਨ਼ਯੋਗ ਹੈ ਬਲਦੇਵ ਸੜਕਨਾਮਾ ਕਿਤਾਬਾਂ ਦੀ ਰਚਨਾ ਵਿਚ ਸੈਕੜਾ ਪੂਰਾ ਕਰਨ ਵਿਚ ਯਤਨਸ਼ੀਲ ਹਨ।

Share this content:

Post Comment