Loading Now

ਨਵੇਂ ਸੈਸ਼ਨ ‘ਚ 6ਵੀਂ ਜਮਾਤ ਤੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ

ਨਵੇਂ ਸੈਸ਼ਨ ‘ਚ 6ਵੀਂ ਜਮਾਤ ਤੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ

ਨਵੀਂ ਦਿੱਲੀ, 4 ਮਾਰਚ – ਸੀਬੀਐੱਸਈ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਪਾਠਕ੍ਰਮ ਰੂਪਰੇਖਾ (ਸਕੂਲੀ ਸਿੱਖਿਆ) 2023 ਮੁਤਾਬਕ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਵਿੱਦਿਅਕ ਸੈਸ਼ਨ 2026-27 ਤੋਂ ਛੇਵੀਂ ਕਲਾਸ ਤੋਂ ਤਿੰਨ ਭਾਸ਼ਾਈ ਨੀਤੀ ਲਾਗੂ ਕੀਤੀ ਜਾਵੇਗੀ। ਨਵੀਂ ਵਿਵਸਥਾ ਤਹਿਤ ਅਨੁਸਾਰ, ਅੰਗਰੇਜ਼ੀ ਹੁਣ ਲਾਜ਼ਮੀ ਵਿਸ਼ਾ ਨਹੀਂ ਰਹੇਗੀ, ਬਲਕਿ ਇਸ ਨੂੰ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਇਆ ਜਾਵੇਗਾ। ਵਿਦਿਆਰਥੀਆਂ ਨੂੰ ਛੇਵੀਂ ਕਲਾਸ ਤੋਂ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ ਜਿਨ੍ਹਾਂ ਵਿਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਲਾਜ਼ਮੀ ਹੋਣਗੀਆਂ।

ਨਵੀਂ ਨੀਤੀ ਅਨੁਸਾਰ, ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾਵਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਵਿਦਿਆਰਥੀ ਇਸ ਨੂੰ ਇਕ ਬਦਲ ਦੇ ਤੌਰ ’ਤੇ ਚੁਣ ਸਕਣਗੇ। ਨਾਲ ਹੀ ਫ੍ਰੈਂਚ ਜਾਂ ਜਰਮਨ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਵੀ ਬਦਲ ਵਜੋਂ ਉਪਲਬਧ ਹੋਣਗੀਆਂ। ਰਾਸ਼ਟਰੀ ਪਾਠਕ੍ਰਮ ਰੂਪਰੇਖਾ (ਸਕੂਲੀ ਸਿੱਖਿਆ) 2023 ਦੀ ਸਿਫਾਰਸ਼ਾਂ ਅਨੁਸਾਰ, ਤੀਜੀ ਭਾਸ਼ਾ ਦੀ ਪੜ੍ਹਾਈ ਮਿਡਲ ਸਟੇਜ ਯਾਨੀ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਹੋਵੇਗੀ।

ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਵਿਚ ਬੁਨਿਆਦੀ ਸੰਪਰਕ ਕੌਸ਼ਲ ਵਿਕਸਿਤ ਕਰਨ ਲਈ ਯੋਗ ਕਲਾਸ-ਘੰਟੇ ਤੈਅ ਕੀਤੇ ਜਾਣੇ ਚਾਹੀਦੇ ਹਨ। ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਤੀਜੀ ਭਾਸ਼ਾ ਨੂੰ 10ਵੀਂ ਤੱਕ ਲਾਜ਼ਮੀ ਕੀਤਾ ਜਾ ਸਕਦਾ ਹੈ ਅਤੇ ਨੌਵੀਂ ਤੇ 10ਵੀਂ ਕਲਾਸ ਵਿਚ ਵੀ ਤਿੰਨ ਭਾਸ਼ਾਵਾਂ ਦੀ ਪੜ੍ਹਾਈ ਜਾਰੀ ਰਹਿਣੀ ਚਾਹੀਦੀ ਹੈ।

Share this content:

Post Comment