ਦੱਖਣੀ ਫਿਲੀਪੀਨਜ਼ ਦੇ ਹਾਈ ਸਕੂਲ ’ਚ ਚੱਲੀਆਂ ਗੋਲੀਆਂ
ਮਨੀਲਾ, 18 ਅਗਸਤ – ਫਿਲੀਪੀਨਜ਼ ਦੇ ਇੱਕ ਸਕੂਲ ‘ਚ ਗੋਲੀਬਾਰੀ ਹੋਈ ਹੈ। ਹਮਲਾਵਰ ਕੋਈ ਹੋਰ ਨਹੀਂ ਸਗੋਂ ਉਸੇ ਸਕੂਲ ‘ਚ ਪੜ੍ਹਦਾ ਹਾਈ ਸਕੂਲ ਦਾ ਵਿਦਿਆਰਥੀ ਸੀ। ਉਹ ਦੋ ਬੰਦੂਕਾਂ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਹਮਲਾਵਰ ਨੇ ਵੀ ਖੁਦਕੁਸ਼ੀ ਕਰ ਲਈ। ਮਾਮਲਾ ਦੱਖਣੀ ਫਿਲੀਪੀਨਜ਼ ਦੇ ਜ਼ੈਂਬੋਆਂਗਾ ਦਾ ਹੈ। ਸਿਟੀ ਮੇਅਰ ਖੈਮਰ ਅਡਾਨ ਓਲਾਸੋ ਨੇ ਕਿਹਾ ਕਿ ਹਮਲਾਵਰ ਨੇ ਬਾਡੀ ਕੈਮਰਾ ਪਾਇਆ ਹੋਇਆ ਸੀ ਅਤੇ ਹਮਲੇ ਦੀ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ। ਇਸ ਘਟਨਾ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ।
ਵਿਦਿਆਰਥੀ ਬੰਦੂਕ ਲੈ ਕੇ ਕੈਂਪਸ ‘ਚ ਦਾਖਲ ਹੋਏ
ਪੁਲਸ ਮੁਤਾਬਕ ਸਕੂਲ ‘ਚ ਪੜ੍ਹਦਾ ਇਕ ਵਿਦਿਆਰਥੀ ਦੋ ਬੰਦੂਕਾਂ ਲੈ ਕੇ ਕੈਂਪਸ ‘ਚ ਦਾਖਲ ਹੋਇਆ। ਸਭ ਤੋਂ ਪਹਿਲਾਂ ਉਸ ਨੇ ਆਪਣੇ ਅਧਿਆਪਕ ‘ਤੇ ਗੋਲੀ ਚਲਾਈ। ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਧਿਆਪਕ ਨੂੰ ਗੋਲੀ ਮਾਰੀ ਗਈ ਹੈ ਜਾਂ ਨਹੀਂ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਯੂਨੀਵਰਸਿਟੀ ਦੇ ਪ੍ਰਧਾਨ ਅਰਨੋਲਡ ਐਂਡਲ ਨੇ ਕਿਹਾ ਕਿ ਫਿਲਹਾਲ ਕੋਈ ਗੋਲੀਬਾਰੀ ਨਹੀਂ ਹੋਈ ਹੈ ਅਤੇ ਘਟਨਾ ‘ਚ ਕਿਸੇ ਹੋਰ ਦੇ ਮਰਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਇਹ ਘਟਨਾ ਜੂਨ ‘ਚ ਵੀ ਵਾਪਰੀ ਸੀ
ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਉਪਲਬਧ ਹੋਣ ‘ਤੇ ਵਾਧੂ ਜਾਣਕਾਰੀ ਪ੍ਰਦਾਨ ਕਰੇਗਾ। ਇਸ ਤੋਂ ਪਹਿਲਾਂ ਜੂਨ ‘ਚ ਫਿਲੀਪੀਨਜ਼ ਦੇ ਟਾਕਲੋਬਨ ਸ਼ਹਿਰ ਦੇ ਇੱਕ ਹਾਈ ਸਕੂਲ ‘ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿੱਥੇ ਉਸੇ ਸਕੂਲ ਦੇ ਦੋ ਵਿਦਿਆਰਥੀਆਂ ਨੇ ਕੈਂਪਸ ‘ਚ ਗੋਲੀਆਂ ਚਲਾ ਦਿੱਤੀਆਂ ਸਨ।
ਇਸ ਗੋਲੀਬਾਰੀ ਵਿਚ ਵੀ 3 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ।
Share this content:



Post Comment