ਦੁਬਈ ਤੋਂ ਆਈ ਫਲਾਈਟ ਦੀ Emergency Landing: ਜਹਾਜ਼ ‘ਚੋਂ ਧੂੰਆਂ ਨਿਕਲਣ ਤੋਂ ਬਾਅਦ ਲਿਆ ਗਿਆ ਫੈਸਲਾ
ਰਾਜਕੋਟ, 27 ਜੁਲਾਈ – ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਫ਼ਲਾਈਟ IGO1452 ਦੀ ਰਾਜਕੋਟ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਇਲਟ ਨੇ ਜਹਾਜ਼ ਦੇ ਕਾਰਗੋ ਕੰਪਾਰਟਮੈਂਟ (ਸਮਾਨ ਰੱਖਣ ਵਾਲੇ ਹਿੱਸੇ) ‘ਚੋਂ ਧੂੰਆਂ ਨਿਕਲਦਾ ਦੇਖਿਆ ਸੀ, ਜਿਸ ਤੋਂ ਬਾਅਦ ਫ਼ਲਾਈਟ ਨੂੰ ਰਾਜਕੋਟ ਵਿੱਚ ਉਤਾਰਿਆ ਗਿਆ। ਇੰਡੀਗੋ ਦੀ ਫ਼ਲਾਈਟ ਵਿੱਚ ਪਾਇਲਟ ਕਰੂ ਮੈਂਬਰਾਂ ਸਮੇਤ 194 ਯਾਤਰੀ ਸਵਾਰ ਸਨ । ਰਾਜਕੋਟ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਫ਼ਲਾਈਟ ਵਿੱਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਉਤਾਰ ਲਿਆ ਹੈ।
Share this content:



Post Comment