ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਚੱਲਿਆ ਬੁਲਡੋਜ਼ਰ
ਨਵੀਂ ਦਿੱਲੀ, 20 ਅਗਸਤ – ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬਣੇ ਗੈਰ-ਕਾਨੂੰਨੀ ਢਾਂਚਿਆਂ ਨੂੰ ਬੁੱਧਵਾਰ ਦੇਰ ਰਾਤ ਬੁਲਡੋਜ਼ਰ ਨਾਲ ਹਟਾ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਢਾਂਚੇ ਹਾਈ ਕਮਿਸ਼ਨ ਦੀ ਤੈਅ ਸੀਮਾ ਤੋਂ ਬਾਹਰ ਬਣੇ ਹੋਏ ਸਨ। ਪਾਕਿਸਤਾਨ ਹਾਈ ਕਮਿਸ਼ਨ ਦਾ ਦਫ਼ਤਰ ਦਿੱਲੀ ਦੇ ਚਾਣਕਿਆਪੁਰੀ ਦੇ ਸ਼ਾਂਤੀਪਥ ‘ਤੇ ਹੈ। ਇੱਥੇ ਬੈਰੀਕੇਡ, ਫੈਂਸਿੰਗ ਅਤੇ ਵੀਜ਼ਾ ਸੈਕਸ਼ਨ ਦੇ ਨੇੜੇ ਲਾਈਨ ਪ੍ਰਬੰਧਨ ਲਈ ਬਣਾਏ ਗਏ ਢਾਂਚੇ ਵੀ ਹਟਾਏ ਗਏ।
Share this content:



Post Comment