Loading Now

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ – ਅਰਪਣ

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ – ਅਰਪਣ

photo1-123-1024x389 ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ
10 ਸਾਲਾ ਮਨਸਵੀ ਗਰਗ ਦੀ ਪੁਸਤਕ “ਦੀ ਸਟਰੇਂਜ ਵਰਲਡ” ਲੋਕ ਅਰਪਣ ਕਰਦੇ ਹੋਏ ਕਹਾਣੀਕਾਰ ਰਵਿੰਦਰ ਚੋਟ, ਨਾਲ ਖੜੇ ਹਨ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਲੇਖਕ ਕਮਲੇਸ਼ ਸੰਧੂ ਅਤੇ ਹੋਰ।

ਫਗਵਾੜਾ, 27 ਜੂਨ 2025 (ਏ.ਡੀ.ਪੀ. ਨਿਊਜ਼ ) – ਅੱਜ ਬਲੱਡ ਬੈਂਕ ਹਾਲ, ਹਰਿਗੋਬਿੰਦ ਨਗਰ ਵਿਖੇ ਇੱਕ ਵਿਸ਼ੇਸ਼ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਦਸ ਸਾਲ ਦੀ ਨਿੱਕੀ ਕਹਾਣੀਕਾਰ ਮਾਨਸਵੀ ਗਰਗ ਦੀ ਪਹਿਲੀ ਅੰਗਰੇਜ਼ੀ ਕਿਤਾਬ “ਦੀ ਸਟਰੇਂਜ ਵਰਲਡ” ਉੱਘੇ ਕਹਾਣੀਕਾਰ ਰਵਿੰਦਰ ਚੋਟ ਜੀ ਵੱਲੋਂ ਲੋਕ – ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਨਸਵੀ ਗਰਗ ਨੂੰ ਰਚਨਾਤਮਕ ਮਾਹੌਲ ਘਰ ਵਿੱਚ ਹੀ ਮਿਲਿਆ, ਉਸਦੇ ਨਾਨਾ ਜੀ ਲੇਖਕ ਗੁਰਮੀਤ ਸਿੰਘ ਪਲਾਹੀ , ਜੋ ਕਿ ਮੰਨੇ-ਪ੍ਰਮੰਨੇ ਕਾਲਮਨਵੀਸ ਹਨ, ਨੂੰ ਲਿਖਦਿਆਂ ਦੇਖ ਕੇ ਉਸਨੂੰ ਲਿਖਣ ਲਈ ਪ੍ਰੇਰਨਾ ਮਿਲੀ ਅਤੇ ਨਾਨਕੇ ਘਰ ਆਈ ਮਾਨਸਵੀ ਨੇ ਛੁੱਟੀਆਂ ਦੌਰਾਨ ਪ੍ਰਾਪਤ ਨਿੱਕੇ – ਨਿੱਕੇ ਅਨੁਭਵਾਂ ਨੂੰ ਆਧਾਰ ਬਣਾ ਕੇ ਵਧੀਆ ਕਹਾਣੀਆਂ ਸਿਰਜੀਆਂ ਹਨ ਅਤੇ ਇਹ ਨਿੱਕੀਆਂ-ਨਿੱਕੀਆਂ ਕਹਾਣੀਆਂ ਬੱਚਿਆਂ ਨੂੰ  ਨੈਤਿਕ ਸਿੱਖਿਆਵਾਂ ਵੀ ਦਿੰਦੀਆਂ ਹਨ।

photo2-123-1024x332 ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ
10 ਸਾਲਾ ਮਨਸਵੀ ਗਰਗ ਦੀ ਪੁਸਤਕ “ਦੀ ਸਟਰੇਂਜ ਵਰਲਡ” ਲੋਕ ਅਰਪਣ ਕਰਦੇ ਹੋਏ ਕਹਾਣੀਕਾਰ ਰਵਿੰਦਰ ਚੋਟ, ਨਾਲ ਖੜੇ ਹਨ ਜਨਕ ਪਲਾਹੀ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਹੋਰ।

ਮਾਨਸਵੀ ਗਰਗ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ, ਉਤਸ਼ਾਹੀ ਅਤੇ ਮਿਹਨਤੀ ਛੋਟੀ ਲੜਕੀ ਹੈ, ਜਿਸਨੇ ਨਿੱਕੇ ਉਮਰੇ ਜੀਵਨ ਤਜਰਬਿਆਂ ਨੂੰ ਆਧਾਰ ਬਣਾ ਕੇ ਕਹਾਣੀਆਂ ਸਿਰਜਣ ਦਾ ਹੁਨਰ ਹਾਸਲ ਕਰ ਲਿਆ ਹੈ। ਉਹ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਕਹਾਣੀਆਂ ਘੜਦੀ ਹੈ, ਅਤੇ ਹਰ ਕਹਾਣੀ ਦੇ ਅੰਤ ‘ਤੇ ਇੱਕ ਨੈਤਿਕ ਸਿੱਖਿਆ ਵੀ ਪੇਸ਼ ਕਰਦੀ ਹੈ। ਇਸ ਕਿਤਾਬ ‘ਚ ਦਰਜ ਕਹਾਣੀਆਂ ਅਜੀਬ ਜਾਪਦੀਆਂ ਚੀਜ਼ਾਂ ‘ਤੇ ਆਧਾਰਿਤ ਹਨ, ਜੋ ਬੱਚਿਆਂ ਦੀ ਕਲਪਨਾਤਮਕ ਦੁਨੀਆ ਨੂੰ ਰੋਸ਼ਨ ਕਰਦੀਆਂ ਹਨ।

“ਦੀ ਸਟਰੇਂਜ ਵਰਲਡ” ਸਿਰਫ਼ ਇੱਕ ਪੁਸਤਕ ਨਹੀਂ, ਬਲਕਿ ਦਸ ਸਾਲ ਦੀ ਕਲਮ ਰਾਹੀਂ ਵਿਅਕਤ ਕੀਤੀ ਇੱਕ ਬੱਚੀ ਦੀ ਸੋਚ, ਦਰਸ਼ਨ ਅਤੇ ਪਿਆਰੀ ਜਿਹੀ ਪੇਸ਼ਕਾਰੀ ਹੈ।

ਇਹ ਕਿਤਾਬ ਮਾਨਸਵੀ ਦੇ ਭਵਿੱਖ ਵਿੱਚ ਸਫ਼ਲ ਕਹਾਣੀਕਾਰ ਬਣਨ ਦੀ ਪੇਸ਼ੀਨਗੋਈ ਕਰਨ ਦੇ ਇਲਾਵਾ ਅਣਗਿਣਤ ਹੋਰ ਬੱਚਿਆਂ ਲਈ ਇੱਕ ਪ੍ਰੇਰਣਾ ਵੀ ਬਣੇਗੀ ਅਤੇ ਬੱਚੇ ਸਮਝ ਜਾਣਗੇ ਕਿ ਕਲਮ ਕਿਸੇ ਉਮਰ ਦੀ ਮੋਹਤਾਜ ਨਹੀਂ ਹੁੰਦੀ।

 

 

 

Share this content:

Post Comment