ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ

ਮਹਿੰਗੀ ਮੈਡੀਕਲ ਤੇ ਉੱਚ ਸਿੱਖਿਆ ਕਾਇਮ ਰਹੇਗੀ ਵਿਦਿਆਰਥਆਂ,ਕਿਸਾਨਾਂ,ਗਰੀਬਾਂ,ਬੇਰੁਜ਼ਗਾਰਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਈ ਰਾਹਤ ਨਹੀਂ l ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਐਲਾਨ ਨਹੀਂl l ਦਿਹਾਤੀ ਖੇਤਰ ਦੀਆਂ ਸਿਹਤ ਤੇ ਸਿੱਖਿਆ ਸੰਸਥਾਵਾਂ ਨੂੰ ਲੀਹਾਂ ਤੇ ਪਾਉਣ ਦਾ ਕੋਈ ਐਲਾਨ ਨਹੀਂ l ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਘਟਾਉਣ ਵੱਲ ਕੋਈ ਧਿਆਨ ਨਹੀਂ l ਪੀਪੀਪੀ ਮਾਡਲ ਤਹਿਤ ਨਿਜੀਕਰਨ ਵੱਲ ਰੁਝਾਣ ਹੈ l ਅੰਕੜਿਆਂ ਦੀ ਖੇਡ ਵਾਲਾ ਤੇ ਇਲੈਕਸ਼ਨ ਸੇਧਿਤ ਬਜਟ ਹੈ ਇਹ l ਮਜਦੂਰਾਂ ਤੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੇ ਫਸਲਾਂ ‘ਤੇ ਐਮਐਸਪੀ ਦੇਣ ਤੋਂ ਇਲਾਵਾ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਣ ਅਤੇ ਗਰੀਬੀ ਤੋਂ ਕਿਸੇ ਕਿਸਮ ਦੀ ਰਾਹਤ ਦੇਣ ਦਾ ਕੋਈ ਐਲਾਨ ਨਹੀਂ l
ਸਰਕਾਰ ਤੇ ਅਫ਼ਸਰਸ਼ਾਹੀ ਦੇ ਫਜੂਲ ਖਰਚੇ ਨਹੀਂ ਘਟਾਏ ਗਏ l
Share this content:

Post Comment