Loading Now

ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਖ਼ਤਰਨਾਕ ਇਬੋਲਾ ਵਾਇਰਸ

ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਖ਼ਤਰਨਾਕ ਇਬੋਲਾ ਵਾਇਰਸ

ਨਵੀਂ ਦਿੱਲੀ, 27 ਮਈ – ਮੌਜੂਦਾ ਸਮੇਂ ਇਬੋਲਾ ਵਾਇਰਸ ਨੇ ਸੰਸਾਰਕ ਪੱਧਰ ’ਤੇ ਕਾਫ਼ੀ ਦਹਿਸ਼ਤ ਫੈਲਾਈ ਹੋਈ ਐ, ਅਫ਼ਰੀਕੀ ਦੇਸ਼ ਕਾਂਗੋ ਅਤੇ ਯੂਗਾਂਡਾ ਵਿਚ ਫੈਲੀ ਬਿਮਾਰੀ ਨੂੰ ਲੈ ਕੇ ਦੁਨੀਆ ਭਰ ਦੇ ਸਿਹਤ ਮਾਹਿਰ ਪੂਰੀ ਦੁਨੀਆ ਨੂੰ ਅਲਰਟ ਕਰ ਰਹੇ ਨੇ। ਵਿਸ਼ਵ ਸਿਹਤ ਸੰਗਠਨ ਯਾਨੀ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਘੇਬ੍ਰੇਯੇਸਸ ਦੇ ਮੁਤਾਬਕ ਇਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 220 ਹੋ ਗਈ ਐ ਅਤੇ ਇਹ ਮਹਾਂਮਾਰੀ ਤੇਜ਼ੀ ਨਾਲ ਫੈਲਦੀ ਜਾ ਰਹੀ ਐ। 25 ਮਈ ਨੂੰ ਪੂਰੇ ਮਹਾਂਦੀਪ ਦੇ ਸਿਹਤ ਨੇਤਾਵਾਂ ਦੀ ਇਕ ਮੀਟਿੰਗ ਵਿਚ ਅਫ਼ਰੀਕੀ ਸੀਡੀਸੀ ਦੇ ਡਾਇਰੈਕਟਰ ਜਨਰਲ ਡਾ. ਜੀਨ ਕਾਸੇਆ ਨੇ ਆਖਿਆ :

ਅਫ਼ਰੀਕੀ ਸੀਡੀਸੀ ਡਾਇਰੈਕਟਰ ਨੇ ਕੀ ਆਖਿਆ?

‘ਇਬੋਲਾ ਦਾ ਖ਼ਤਰਾ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ। ਅਸੀਂ ਹੋਰ ਜ਼ਿਆਦਾ ਅਫ਼ਰੀਕੀ ਲੋਕਾਂ ਦੀਆਂ ਮੌਤਾਂ ਬਰਦਾਸ਼ਤ ਨਹੀਂ ਕਰ ਸਕਦੇ। ਸਾਨੂੰ ਜਿੱਥੇ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣਾ ਹੋਵੇਗਾ, ਉਥੇ ਹੀ ਇਸ ਦੇ ਪੱਕੇ ਹੱਲ ਲਈ ਵੀ ਯਤਨ ਕਰਨੇ ਹੋਣਗੇ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਹਾਲੇ ਤੱਕ ਇਸ ਖ਼ਤਰਨਾਕ ਵਾਇਰਸ ਤੋਂ ਸੁਰੱਖਿਅਤ ਐ,, ਹਾਲਾਂਕਿ ਇਹਤਿਆਤ ਦੇ ਤੌਰ ’ਤੇ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਕਾਂਗੋ ਅਤੇ ਯੂਗਾਂਡਾ ਦੇ ਨਾਲ ਦੱਖਣੀ ਸੂਡਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਐ। ਇਸੇ ਵਿਚਕਾਰ ਡਬਲਯੂਐਚਓ ਦੀ ਸਾਬਕਾ ਮੁੱਖ ਵਿਗਿਆਨੀ ਡਾ. ਸੌਮਯਾ ਸਵਾਮੀਨਾਥਨ ਨੇ ਕੁੱਝ ਜ਼ਰੂਰੀ ਮਸ਼ਵਰੇ ਸਾਂਝੇ ਕੀਤੇ ਨੇ, ਜਿਨ੍ਹਾਂ ਨੂੰ ਜਾਣਨਾ ਸਾਰਿਆਂ ਲਈ ਜ਼ਰੂਰੀ ਐ। ਡਾ. ਸਵਾਮੀਨਾਥਨ ਨੇ ਆਖਿਆ :

ਡਾ. ਸੌਮਯਾ ਸਵਾਮੀਨਾਥਨ ਨੇ ਕੀ ਆਖਿਆ?

‘‘ਇਹ ਕੌਮਾਂਤਰੀ ਚਿੰਤਾ ਦੀ ਇਕ ਜਨਤਕ ਸਿਹਤ ਐਮਰਜੈਂਸੀ ਐ। ਇਬੋਲਾ ਦਾ ਇਕ ਦੁਰਲੱਭ ਸਟੇ੍ਰਨ ‘ਬੰਡੀਬੁਗਿਓ’ ਫੈਲ ਰਿਹਾ ਏ। ਸਭ ਤੋਂ ਵੱਡੀ ਚੁਣੌਤੀ ਇਹ ਐ ਕਿ ਇਸ ਸਟ੍ਰੇਨ ਦੇ ਲਈ ਹੁਣ ਤੱਕ ਡਾਇਗਨੌਸਟਿਕ, ਇਲਾਜ ਦੇ ਬਦਲ ਅਤੇ ਟੀਕੇ ਵਿਕਸਤ ਨਹੀਂ ਕੀਤੇ ਗਏ। ਪ੍ਰਭਾਵਿਤ ਦੇਸ਼ਾਂ ਵਿਚ ਸ਼ੁਰੂਆਤ ਵਿਚ ਇਬੋਲਾ ਦੇ ਖ਼ਤਰੇ ਵਾਲੇ ਮਰੀਜ਼ਾਂ ਦੀ ਸਟੈਂਡਰਡ ਡਾਇਗਨੌਸਟਿਕ ਟੈਸਟ ਜ਼ਰੀਏ ਜਾਂਚ ਕੀਤੀ ਗਈ ਪਰ ਉਹ ਨੈਗੇਟਿਵ ਆਏ, ਜਿਸ ਦਾ ਮਤਲਬ ਹੈ ਕਿ ਲੋਕਾਂ ਵਿਚ ਇੰਫੈਕਸ਼ਨ ਦੇ ਬਾਰੇ ਵਿਚ ਪਤਾ ਚੱਲਣ ਨਾਲ ਕਈ ਹਫ਼ਤੇ ਪਹਿਲਾਂ ਤੋਂ ਹੀ ਫੈਲ ਚੁੱਕਿਆ ਸੀ, ਪਰ ਹੁਣ ਇਸ ਸਟ੍ਰੇਨ ਦੀ ਸੀਕਵੈਂਸਿੰਗ ਕਰ ਲਈ ਗਈ ਐ। ਇਹ ਸਾਫ਼ ਐ ਕਿ ਇਹ ਇਕ ਬੰਡੀਬੁਗਿਓ ਸਟ੍ਰੇਨ ਐ। ਸੰਭਾਵਿਤ ਤੌਰ ’ਤੇ ਇਕ ਹਜ਼ਾਰ ਤੋਂ ਵੱਧ ਲੋਕ ਇਸ ਤੋਂ ਪਹਿਲਾਂ ਹੀ ਪੀੜਤ ਹੋ ਚੁੱਕੇ ਨੇ।’’

ਡਾ. ਸਵਾਮੀਨਾਥਨ ਦਾ ਕਹਿਣਾ ਏ ਕਿ ਸੰਸਾਰਕ ਸੰਕਟ ਨੂੰ ਦੇਖਦਿਆਂ ਮਰੀਜ਼ਾਂ ਨੂੰ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਐ, ਉਹ ਇਹ ਐ ਤੁਰੰਤ ਜਾਂਚ ਅਤੇ ਚੰਗਾ ਕਲੀਨਿਕਲ ਪ੍ਰਬੰਧ ਤਾਂਕਿ ਮੌਤਾਂ ਨੂੰ ਘੱਟ ਕੀਤਾ ਜਾ ਸਕੇ। ਭਾਰਤ ਨੇ ਕਾਂਗੋ ਨੂੰ ਜ਼ਰੂਰੀ ਉਪਕਰਨਾਂ ਦੀ ਪਹਿਲੀ ਖੇਪ ਭੇਜੀ ਐ ਤਾਂਕਿ ਉਥੇ ਲੋਕਾਂ ਦੀ ਜਾਂਚ ਹੋਰ ਤੇਜ਼ ਕੀਤੀ ਜਾ ਸਕੇ।

ਵੈਕਸੀਨ ਨੂੰ ਲੈ ਕੇ ਕੀ ਅਪਡੇਟ?

– ਇਬੋਲਾ ਨੂੰ ਲੈ ਕੇ ਇਕ ਵੱਡੀ ਚਿੰਤਾ ਇਸ ਦੀ ਮੌਤ ਦਰ ਵੀ ਹੈ, ਜੋ ਲਗਭਗ 30 ਤੋਂ 50 ਫ਼ੀਸਦ ਹੈ।

– ਡਬਲਯੂਐਚਓ ਇਸ ਗੱਲ ’ਤੇ ਵਿਚਾਰ ਕਰ ਰਿਹਾ ਹੈ ਕਿ ਕਲੀਨਿਕਲ ਟ੍ਰਾਇਲ ’ਚ ਕਿਹੜੇ ਇਲਾਜਾਂ ਨੂੰ ਅਜ਼ਮਾਇਆ ਜਾ ਸਕਦਾ ਹੈ।

– ਮਾਹਿਰਾਂ ਦੇ ਸੰਗਠਨ ਨੇ ਕੁੱਝ ਮੋਨੋਕਲੋਨਲ ਐਂਟੀਬਾਡੀਜ਼ ਦੀ ਵੀ ਸਿਫ਼ਾਰਸ਼ ਕੀਤੀ ਹੈ।

– ਇਬੋਲਾ ਦੇ ਬੰਡੀਬੁਗਿਓ ਸਟ੍ਰੇਨ ਦੇ ਖ਼ਿਲਾਫ਼ ਟੀਕਾ ਤਿਆਰ ਕਰਨ ਦੇ ਲਈ ਆਕਸਫੋਰਡ ਗਰੁੱਪ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

– ਇਬੋਲਾ ਦੇ ਸ਼ੁਰੂਆਤੀ ਆਮ ਲੱਛਣ ਬੁਖ਼ਾਰ, ਜੀਅ ਮਚਲਾਉਣਾ, ਸਿਰਦਰਦ ਅਤੇ ਸਰੀਰ ’ਤੇ ਚਕੱਤੇ ਪੈਣਾ ਹੈ।
ਮਾਹਿਰਾਂ ਮੁਤਾਬਕ ਇਬੋਲਾ ਨੂੰ ਲੈ ਕੇ ਰਿਸਰਚ ਡਿਵੈਲਪਮੈਂਟ ਅਤੇ ਡਾਇਗਨੌਸਟਿਕ, ਇਲਾਜ ਅਤੇ ਟੀਕੇ ਵਿਕਸਤ ਕਰਨ ਵਿਚ ਭਾਰਤ ਦੀ ਇਕ ਵੱਡੀ ਭੂਮਿਕਾ ਹੈ। ਆਈਸੀਐਮਆਰ ਦੇ ਜ਼ਰੀਏ ਭਾਰਤ ਮੋਨੋਕਲੋਨਲ ਐਂਟੀਬਾਡੀਜ਼ ਦੇ ਤੁਰੰਤ ਵਿਕਾਸ ਵਿਚ ਯੋਗਦਾਨ ਦੇ ਸਕਦਾ ਹੈ। ਮਹਾਂਮਾਰੀ ਦੀ ਤਿਆਰੀ ਦੇ ਲਈ ਸਾਰਿਆਂ ਨੂੰ ਜੋ ਕੰਮ ਕਰਨ ਦੀ ਲੋੜ ਐ, ਉਹ ਹੈ ਵੱਖ-ਵੱਖ ਪਲੇਟਫਾਰਮ ਦੀ ਵਰਤੋਂ ਕਰਕੇ ਪ੍ਰੋਟੋਟਾਈਪ ਟੀਕੇ ਤਿਆਰ ਕਰਨਾ।

ਭਾਰਤ ’ਚ ਇਬੋਲਾ ਦਾ ਕਿੰਨਾ ਖ਼ਤਰਾ?

– ਸਿਹਤ ਮੰਤਰਾਲੇ ਵੱਲੋਂ ਜਨਤਾ ਨੂੰ ਜਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਐ, ਉਸ ਤੋਂ ਉਨ੍ਹਾਂ ਨੂੰ ਇਹ ਭਰੋਸਾ ਮਿਲਣਾ ਚਾਹੀਦੈ ਕਿ ਇਹ ਕੋਈ ਅਜਿਹੀ ਚੀਜ਼ ਨਹੀਂ ਐ, ਜਿਸ ਦੇ ਬਾਰੇ ਵਿਚ ਤੁਰੰਤ ਘਬਰਾਉਣਾ ਸ਼ੁਰੂ ਕਰ ਦਿੱਤਾ ਜਾਵੇ।

– ਹੰਤਾ ਵਾਇਰਸ ਅਤੇ ਇਬੋਲਾ ਦੇ ਮਾਮਲੇ ਵਿਚ ਭਾਰਤ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਖ਼ਤਰਾ ਨਹੀਂ ਹੈ।

– ਹਵਾਈ ਯਾਤਰਾ ਦੇ ਇਸ ਦੌਰ ਵਿਚ ਅਸੀਂ ਹਮੇਸ਼ਾਂ ਪੂਰੀ ਤਰ੍ਹਾਂ ਭਰੋਸੇਮੰਦ ਵੀ ਨਹੀਂ ਰਹਿ ਸਕਦੇ। ਸਾਨੂੰ ਤਿਆਰ ਰਹਿਣ ਦੀ ਲੋੜ ਹੈ।

Share this content:

Post Comment