Loading Now

ਤਰਕਸ਼ੀਲ ਸੁਸਾਇਟੀ (ਕਨੇਡਾ) ਐਬਸਫੋਰਡ ਵੱਲੋਂ ਸਲਾਨਾ ਸਮਾਗਮ 30 ਅਗਸਤ ਨੂੰ

ਤਰਕਸ਼ੀਲ ਸੁਸਾਇਟੀ (ਕਨੇਡਾ) ਐਬਸਫੋਰਡ ਵੱਲੋਂ ਸਲਾਨਾ ਸਮਾਗਮ 30 ਅਗਸਤ ਨੂੰ

ਸਰੀ, 26 ਅਗਸਤ 2025 – ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਐਬਸਫੋਰਡ (ਬੀਸੀ) ਵੱਲੋਂ ਆਪਣਾ ਸਲਾਨਾ ਸਮਾਗਮ 30 ਅਗਸਤ 2025 (ਸਨਿੱਚਰਵਾਰ) ਦੁਪਹਿਰ 2 ਵਜੇ ਤੋਂ  ਮੈਟਸਕਿਊ ਸੈਂਟੇਨੀਅਲ ਆਡੀਟੋਰੀਅਮ (ਸਿਟੀ ਹਾਲ ਐਬਸਫੋਰਡ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਕੱਤਰ ਸੁਰਿੰਦਰ ਚਾਹਲ ਨੇ ਦੱਸਿਆ ਹੈ ਕਿ ਇਹ ਸਮਾਗਮ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਤਰਕਸ਼ੀਲ ਆਗੂ ਡਾਕਟਰ ਬਲਜਿੰਦਰ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਸਮਾਗਮ ਵਿੱਚ ਲੇਖਕ ਤੇ ਨਿਰਦੇਸ਼ਕ ਡਾ. ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁੱਲਾਂਪੁਰ) ਵੱਲੋਂ ਨਾਟਕ ‘ਦੋ ਰੋਟੀਆਂ’ ਖੇਡਿਆ ਜਾਵੇਗਾ, ਗੁਰਪ੍ਰੀਤ ਭਦੌੜ ਵੱਲੋਂ ਜਾਦੂ ਦੇ ਟਰਿੱਕ ਦਿਖਾਏ ਜਾਣਗੇ, ਕੋਰੀਓਗਰਾਫੀਆਂ ਹੋਣਗੀਆਂ ਅਤੇ ਅਗਾਂਹਵਧੂ ਗੀਤ ਸੰਗੀਤ ਹੋਵੇਗਾ। ਸਮਾਗਮ ਵਿੱਚ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਮੁੱਖ ਬੁਲਾਰੇ ਹੋਣਗੇ।

Share this content:

Post Comment