Loading Now

ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ

ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ

 

ਵਾਸ਼ਿੰਗਟਨ : ਅਮਰੀਕਾ ਨੇ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ ਕੀਤਾ ਹੈ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਇਸ ਦੀ ਵਿਕਰੀ ਸ਼ੁਰੂ ਕੀਤੀ। 1 ਸਿੱਕੇ ਦੀ ਕੀਮਤ 2.44 ਡਾਲਰ ਯਾਨੀ 230 ਰੁਪਏ ਤੱਕ ਰੱਖੀ ਗਈ । 25 ਅਤੇ 100 ਸਿੱਕਿਆਂ ਦੇ ਪੈਕ ਵਿਕਰੀ ਲਈ ਜਾਰੀ ਕੀਤੇ ਗਏ । ਵਿਕਰੀ ਸ਼ੁਰੂ ਹੋਣ ਦੇ ਸਿਰਫ਼ 3 ਘੰਟਿਆਂ ਬਾਅਦ ਹੀ ਸਿੱਕੇ ਆਊਟ ਆਫ਼ ਸਟਾਕ ਹੋ ਗਏ। ਸਿੱਕੇ ਦੇ ਇੱਕ ਪਾਸੇ ਟਰੰਪ ਦੀ ਤਸਵੀਰ ਹੈ। ਇਸ ਦੇ ਨਾਲ ‘IN GOD WE TRUST’ ਅਤੇ ‘LIBERTY’ ਲਿਖਿਆ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਲਈ ‘250’ ਲਿਖਿਆ ਗਿਆ ਹੈ।

Share this content:

Post Comment