ਡਾ. ਲਖਵਿੰਦਰ ਸਿੰਘ ਜੌਹਲ ਲਵਲੀ ਯੂਨੀਵਰਸਿਟੀ ਵਿਚ ‘ਪ੍ਰੋਫ਼ੈਸਰ ਆਫ਼ ਪ੍ਰੈਕਟਿਸ’ ਬਣੇ

ਇਥੇ ਇਹ ਵਰਣਨਯੋਗ ਹੈ ਕਿ ਡਾ. ਲਖਵਿੰਦਰ ਸਿੰਘ ਜੌਹਲ ਲੰਮੇ ਸਮੇਂ ਤੱਕ ਪ੍ਰਸਾਰ ਭਾਰਤੀ ਵਿਚ ਪ੍ਰੋਗਰਾਮ ਅਧਿਕਾਰੀ ਰਹੇ ਹਨ। ਇਸ ਦੌਰਾਨ ਉਹ ਦੂਰਦਰਸ਼ਨ ਲਈ ਦੇਸ਼-ਵਿਦੇਸ਼ ਵਿਚ ਵਿਸ਼ੇਸ਼ ਕਵਰੇਜ਼ ਲਈ ਵੀ ਜਾਂਦੇ ਰਹੇ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਡਾਕੂਮੈਂਟਰੀਆਂ ਅਤੇ ਨਾਟਕ ਵੀ ਬਣਾਏ ਸਨ। ਇਸ ਤੋਂ ਇਲਾਵਾ ਉਹ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਹਨ। ਲੰਮੇ ਸਮੇਂ ਤੱਕ ਉਹ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਦੀ ਅਕਾਦਮਿਕ ਹਲਕਿਆਂ ਵਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।
Share this content:



Post Comment