ਡਾ. ਅਜੀਤਪਾਲ ਸਿੰਘ ਨੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ‘ਚ ਪਏ ਥਾਂ-ਥਾਂ ਕੂੜੇ ਦੇ ਢੇਰ ਲੱਗਣ ਤੇ ਜਤਾਈ ਚਿੰਤਾ
ਬਠਿੰਡਾ, 18 ਮਈ – ਡਾ ਅਜੀਤਪਾਲ ਸਿੰਘ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਨੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਥਾਂ ਥਾਂ ਸੜਕਾਂ ਗਲੀਆਂ ਤੇ ਮੁਹਲਿਆਂ ਚ ਕੂੜੇ ਦੇ ਢੇਰ ਲੱਗਣ ਕਾਰਨ ਗੰਭੀਰ ਬਿਮਾਰੀਆਂ ਫੈਲਣ ਦੇ ਖਤਰੇ ਬਾਰੇ ਸੁਚੇਤ ਕਰਦਿਆਂ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ l ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਪੰਜਾਬ ਭਾਰ ਚ ਸਫਾਈ ਕਰਮਚਾਰੀਆਂ ਦੀ ਹੜਤਾਲ ਪ੍ਰਤੀ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਦੀ ਬੇਰੁਖੀ ਚੱਲ ਰਹੀ ਹੈ l ਮਿਉਂਸਪਲ ਮੁਲਾਜਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਹਾਕਮਾਂ ਦਾ ਸਵਿੰਧਾਨਕ ਫਰਜ਼ ਬਣਦਾ ਹੈ ਜੋ ਨਿਭਾਇਆ ਨਹੀਂ ਜਾ ਰਿਹਾ ।ਸਾਰਾ ਧਿਆਨ ਚੋਣਾਂ ਵੱਲ ਹੈ ਪਰ ਲੋਕ ਵੀ ਚੁੱਪ ਕਰਕੇ ਬੈਠਣ ਵਾਲੇ ਨਹੀਂ l ਵੋਟ ਮੰਗਣ ਆਉਂਦੇ ਉਮੀਦਵਾਰਾਂ ਨੂੰ ਘੇਰ ਕੇ ਸੁਆਲ ਪੁੱਛਣਾ ਚਾਹੀਦਾ ਹੈ ਸਾਡੇ ਸਾਰੇ ਸ਼ਹਿਰੀਆਂ ਨੂੰ ਕਿ ਸਫਾਈ ਕਰਮਚਾਰੀਆਂ ਨੂੰ ਠੇਕੇ ਤੇ ਰੱਖ ਕੇ ਨਿਗੁਣੀਆਂ ਤਨਖਾਹਾਂ ਦਿੰਦੇ ਰਹਿਣ ਕਾਰਨ ਹੀ ਹੜਤਾਲ ਦੀ ਨੌਬਤ ਆਈ ਹੈ l ਪੱਕੇ ਕਾਮੇ ਇਉਂ ਨਹੀਂ ਭਰਤੀ ਕੀਤੇ ਜਾਂਦੇ ? ਸਾਰੇ ਘਰਾਂ ਤੋਂ ਕੂੜਾ ਚੁੱਕਣ ਦੇ ਰੈਗੂਲਰ ਪੈਸੇ ਉਗਰਾਹੇ ਜਾਣ ਦੇ ਬਾਵਜੂਦ ਸ਼ਹਿਰ ਕਿਉਂ ਕੂੜੇ ਦੇ ਢੇਰਾਂ ਚ ਬਦਲ ਗਿਆ ਹੈ l
ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਨਾਗਰਿਕ ਚੇਤਨਾ ਮੰਚ ਬਠਿੰਡਾ ਪਹਿਲਾਂ ਹੀ ਇਸ ਸਬੰਧੀ ਸਰਕਾਰ ਤੋਂ ਮੰਗ ਕਰ ਚੁੱਕੇ ਹਨ ਕਿ ਠੇਕੇ ਤੇ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਤੇ ਜਾਣ ਦੀ ਮੰਗ ਮੰਨੀ ਜਾਵੇ ਅਤੇ ਹੜਤਾਲ ਜਲਦੀ ਖੁਲਾਈ ਜਾਵੇ ਸ਼ਹਿਰ ਤੋਂ ਹਰ ਕਿਸਮ ਦਾ ਕੂੜਾ ਕਰਕਟ ਗਲੀ ਮਹੱਲਿਆਂ ਚੋਂ ਚੁਕਾਇਆ ਚੁੱਕਿਆ ਜਾਵੇ ਤੇ ਬਿਮਾਰੀਆਂ ਨੂੰ ਫੈਲਣ ਤੋਂ ਲੋਕਾਂ ਨੂੰ ਬਚਾਇਆ ਜਾਵੇ lਬੀਬੀ ਰੋਡ ਤੇ ਤਾਂ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਾਂ। ਕਿਉਂਕਿ ਸਪਲਾਈ ਤਿੰਨ ਦਿਨ ਹੋ ਗਏ ਆ ਨਹੀਂ ਰਹੀ ਅਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਰਿਪੇਅਰ ਚੱਲ ਰਹੀ ਹੈ ਇਹ ਉਦੋਂ ਹੋਇਆ ਹੈ ਜਦੋਂ ਪਾਣੀ ਦਾ ਕੰਟਰੋਲ ਮਿਊਨਸੀਪਲ ਕਾਰਪੋਰੇਸ਼ਨ ਅਧੀਨ ਆਇਆ ਹੈ ਅਤੇ ਇਸ ਪਾਸੇ ਨਿਘਾਰ ਦੇਖਣ ਨੂੰ ਮਿਲਿਆ ਹੈ l ਉੱਪਰੋਂ ਅੱਤ ਦੀ ਗਰਮੀ ਹੈ ਅਤੇ ਪਾਣੀ ਦੀ ਸਪਲਾਈ ਘੱਟ ਤੇ ਸ਼ਹਿਰ ਵਿੱਚ ਗੰਦਗੀ ਕੂੜੇ ਕਾਰਨ ਫੈਲੀ ਹੋਣ ਕਰਕੇ ਲੋਕ ਟੱਟੀਆਂ ਉਲਟੀਆਂ ਦਾ ਸ਼ਿਕਾਰ ਹੋ ਰਹੇ ਹਨ l
Share this content:



Post Comment