Loading Now

ਟੈਲੀਗ੍ਰਾਮ ਗਰੁੱਪ ਰਾਹੀਂ ਡਾਕਟਰ ਚਲਾ ਰਹੇ ਸੀ ਕਿਡਨੀ ਦਾ ਕਾਲਾ ਕਾਰੋਬਾਰ

ਟੈਲੀਗ੍ਰਾਮ ਗਰੁੱਪ ਰਾਹੀਂ ਡਾਕਟਰ ਚਲਾ ਰਹੇ ਸੀ ਕਿਡਨੀ ਦਾ ਕਾਲਾ ਕਾਰੋਬਾਰ

ਕਾਨਪੁਰ, 1 ਅਪ੍ਰੈਲ – ਲਖਨਊ, ਦਿੱਲੀ, ਮੇਰਠ ਅਤੇ ਕਾਨਪੁਰ ਦੇ ਡਾਕਟਰ ਟੈਲੀਗ੍ਰਾਮ ਗਰੁੱਪ (ਜਿੱਥੇ ਦੋ ਲੱਖ ਤਕ ਮੈਂਬਰ ਹਨ) ਰਾਹੀਂ ਡੋਨਰ ਅਤੇ ਮਰੀਜ਼ ਲੱਭ ਕੇ ਗੈਰ-ਕਾਨੂੰਨੀ ਢੰਗ ਨਾਲ ਕਿਡਨੀ ਟ੍ਰਾਂਸਪਲਾਂਟ ਦਾ ਕਾਲਾ ਕਾਰੋਬਾਰ ਚਲਾ ਰਹੇ ਹਨ। ਪੁਲਿਸ ਨੇ ਦੋ ਹਸਪਤਾਲਾਂ ਦੇ ਸੰਚਾਲਕਾਂ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਚਾਰ ਫ਼ਰਾਰ ਹਨ। ਇਨ੍ਹਾਂ ਦੀ ਭਾਲ ‘ਚ ਕਈ ਜ਼ਿਲ੍ਹਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਲੋੜਵੰਦਾਂ ਨੂੰ ਫਸਾ ਕੇ 5 ਤੋਂ 6 ਲੱਖ ਰੁਪਏ ‘ਚ ਕਿਡਨੀ ਲੈ ਕੇ 60 ਲੱਖ ਤੋਂ 1 ਕਰੋੜ ਰੁਪਏ ਤਕ ਵੇਚਦੇ ਸਨ। ਇਸ ਵਿਚ ਸਭ ਤੋਂ ਵੱਧ ਪੈਸਾ ਲਖਨਊ ਦੇ ਡਾ. ਰੋਹਿਤ ਕੋਲ ਜਾਂਦਾ ਸੀ, ਜਿਸ ਦਾ ਨੈੱਟਵਰਕ ਦਿੱਲੀ-ਨੋਇਡਾ ਤੇ ਵਿਦੇਸ਼ਾਂ ਤਕ ਫੈਲਿਆ ਹੋਇਆ ਹੈ।

ਟ੍ਰਾਂਸਪਲਾਂਟ ਕਰਨ ਲਈ ਦਿੱਲੀ ਤੋਂ ਡਾਕਟਰ ਆਉਂਦੇ ਸਨ, ਪਰ ਹਸਪਤਾਲ ਦੇ ਸਟਾਫ਼ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੁੰਦੀ ਸੀ। ਸ਼ਿਕਾਇਤ ਤੋਂ ਬਾਅਦ ਹੋਇਆ ਖੁਲਾਸਾਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਡੋਨਰ ਨੂੰ ਤੈਅ ਕੀਤੀ ਰਕਮ ਤੋਂ ਘੱਟ ਪੈਸੇ ਮਿਲੇ ਅਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਮੈਡਲਾਈਫ ਹਸਪਤਾਲ, ਆਹੂਜਾ ਹਸਪਤਾਲ, ਪ੍ਰਿਆ ਹਸਪਤਾਲ ਤੇ ਬੰਦ ਹੋ ਚੁੱਕੇ ਆਰੋਹੀ ਹਸਪਤਾਲ ਸਮੇਤ 11 ਹਸਪਤਾਲ ਇਸ ਵਿਚ ਸ਼ਾਮਲ ਹਨ। ਹੁਣ ਤਕ 40 ਤੋਂ 50 ਮਰੀਜ਼ਾਂ ਦੀ ਕਿਡਨੀ ਬਦਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬੀਤੀ 3 ਮਾਰਚ ਨੂੰ ਦੱਖਣੀ ਅਫਰੀਕਾ ਦੀ ਇਕ ਔਰਤ ਅਰਬਿਕਾ ਦਾ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਸੀ। ਨਿਯਮਾਂ ਅਨੁਸਾਰ, ਕਿਡਨੀ ਟ੍ਰਾਂਸਪਲਾਂਟ ‘ਮਾਨਵ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਐਕਟ 1994’ ਤਹਿਤ ਹੁੰਦਾ ਹੈ ਅਤੇ ਇਸ ਲਈ ਅਥਾਰਾਈਜ਼ੇਸ਼ਨ ਕਮੇਟੀ ਦੀ ਮਨਜ਼ੂਰੀ ਜ਼ਰੂਰੀ ਹੈ, ਪਰ ਇੱਥੇ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ।

ਕਿਵੇਂ ਚੱਲਦਾ ਸੀ ਖੇਡ?

ਪੁਲਿਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਆਹੂਜਾ ਹਸਪਤਾਲ ‘ਚ ਮੇਰਠ ਦੇ ਡਾ. ਅਫਜ਼ਲ ਨੇ ਪਾਰੁਲ ਤੋਮਰ ਨਾਂ ਦੀ ਔਰਤ ਨੂੰ ਭਰਤੀ ਕਰਵਾਇਆ ਸੀ। ਅਫਜ਼ਲ ਨੇ ਟੈਲੀਗ੍ਰਾਮ ਰਾਹੀਂ ਇਕ ਐਂਬੂਲੈਂਸ ਚਾਲਕ ਸ਼ਿਵਮ ਅਗਰਵਾਲ ਅਤੇ ਡਾਕਟਰਾਂ ਨਾਲ ਸੰਪਰਕ ਕਰਕੇ ਡੋਨਰ ਦੀ ਮੰਗ ਕੀਤੀ ਸੀ। ਸ਼ਿਵਮ ਨੇ ਉੱਤਰਾਖੰਡ ਵਿੱਚ ਪੜ੍ਹ ਰਹੇ MBA ਦੇ ਵਿਦਿਆਰਥੀ ਆਯੂਸ਼ ਨੂੰ 6 ਲੱਖ ਰੁਪਏ ਦਾ ਲਾਲਚ ਦੇ ਕੇ ਕਿਡਨੀ ਦੇਣ ਲਈ ਰਾਜ਼ੀ ਕੀਤਾ। 29 ਮਾਰਚ ਦੀ ਰਾਤ ਨੂੰ ਦਿੱਲੀ ਤੋਂ ਆਏ ਡਾਕਟਰਾਂ ਨੇ ਆਹੂਜਾ ਹਸਪਤਾਲ ‘ਚ ਟ੍ਰਾਂਸਪਲਾਂਟ ਕੀਤਾ। ਜਦੋਂ ਆਯੂਸ਼ ਨੂੰ ਸਿਰਫ਼ 3.5 ਲੱਖ ਰੁਪਏ ਮਿਲੇ ਤਾਂ ਉਸ ਨੇ ਸ਼ਿਕਾਇਤ ਕਰ ਦਿੱਤੀ।

ਗ੍ਰਿਫ਼ਤਾਰੀਆਂ ਅਤੇ ਕਾਰਵਾਈ

ਪੁਲਿਸ ਨੇ ਡਾ. ਸੁਰਜੀਤ ਸਿੰਘ ਆਹੂਜਾ, ਡਾ. ਪ੍ਰੀਤੀ ਆਹੂਜਾ, ਡਾ. ਰਾਜੇਸ਼ ਕੁਮਾਰ, ਰਾਮਪ੍ਰਕਾਸ਼, ਡਾ. ਨਰੇਂਦਰ ਸਿੰਘ ਅਤੇ ਸ਼ਿਵਮ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾ. ਰੋਹਿਤ, ਡਾ. ਅਫਜ਼ਲ, ਵੈਭਵ ਅਤੇ ਡਾ. ਅਨੁਰਾਗ ਫ਼ਰਾਰ ਹਨ।

Share this content:

Post Comment