Loading Now

ਟੈਨਿਸ ਓਪਨ ਖਿਤਾਬ : ਕੋਕੋ ਗੌਫ ਨੇ ਆਪਣਾ ਦੂਜਾ ਖਿਤਾਬ ਜਿੱਤਿਆ

ਟੈਨਿਸ ਓਪਨ ਖਿਤਾਬ : ਕੋਕੋ ਗੌਫ ਨੇ ਆਪਣਾ ਦੂਜਾ ਖਿਤਾਬ ਜਿੱਤਿਆ

 

ਕੋਕੋ ਗੌਫ ਨੇ ਆਪਣਾ ਦੂਜਾ ਮਹਿਲਾ ਸਿਨਸਿਨਾਟੀ ਟੈਨਿਸ ਓਪਨ ਖਿਤਾਬ ਜਿੱਤਣ ਲਈ ਸਾਥੀ ਅਮਰੀਕੀ ਜੈਸਿਕਾ ਪੇਗੁਲਾ ਨੂੰ 6-2, 6-4 ਨਾਲ ਹਰਾ ਦਿੱਤਾ। ਫਰਾਂਸ ਦੇ ਆਰਥਰ ਫਿਲਜ਼ ਨੇ ਆਪਣੇ ਪਹਿਲੇ ਮਾਸਟਰਜ਼ 1000 ਖਿਤਾਬ ਲਈ ਪੁਰਸ਼ਾਂ ਦੇ ਫਾਈਨਲ ਵਿੱਚ ਅਮਰੀਕੀ ਫਰਾਂਸਿਸ ਟਿਆਫੋ ਨੂੰ 6-3, 1-6, 6-0 ਨਾਲ ਹਰਾਇਆ। ਸ਼ਨਿਚਰਵਾਰ ਦੇ ਸੈਮੀ ਫਾਈਨਲ ਵਿੱਚ, ਪੇਗੁਲਾ ਨੇ ਡਿਫੈਂਡਿੰਗ ਚੈਂਪੀਅਨ ਇਗਾ ਸਵਿਆਤੇਕ ਨੂੰ ਹਰਾਇਆ ਅਤੇ ਗੌਫ ਨੇ ਸਾਰਾ ਬੈਜਲੈਕ ਨੂੰ ਹਰਾ ਕੇ 56 ਸਾਲਾਂ ਵਿੱਚ ਸਿਨਸਿਨਾਟੀ ਓਪਨ ’ਚ ਪਹਿਲੇ ਆਲ-ਅਮਰੀਕੀ ਮਹਿਲਾ ਫਾਈਨਲ ਦੀ ਪੁਸ਼ਟੀ ਕੀਤੀ। ਆਖਰੀ ਵਾਰ ਦੋ ਅਮਰੀਕੀ ਮਹਿਲਾਵਾਂ ਨੇ 1970 ਵਿੱਚ ਸਿਨਸਿਨਾਟੀ ਦਾ ਫਾਈਨਲ ਖੇਡਿਆ ਸੀ, ਜਦੋਂ ਰੋਜ਼ੀ ਕੈਸਲਜ਼ ਨੇ ਨੈਂਸੀ ਰਿਚੀ ਨੂੰ ਹਰਾਇਆ ਸੀ। ਸਿਨਸਿਨਾਟੀ ਵਿੱਚ ਪੇਗੁਲਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2024 ਵਿੱਚ ਰਿਹਾ ਸੀ, ਜਦੋਂ ਉਹ ਫਾਈਨਲ ਵਿੱਚ ਐਰੀਨਾ ਸਬਾਲੈਂਕਾ ਤੋਂ ਹਾਰ ਗਈ ਸੀ। ਉੱਧਰ, ਫਿਲਜ਼ ਅਤੇ ਟਿਆਫੋ ਦਾ ਇਹ ਮੁਕਾਬਲਾ ਪਹਿਲਾ ਮੌਕਾ ਸੀ ਜਦੋਂ ਦੋ ਸਿਆਹਫਾਮ ਖਿਡਾਰੀ ਕਿਸੇ ਏ ਟੀ ਪੀ ਮਾਸਟਰਜ਼ 1000 ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਆਏ ਸਨ।

Share this content:

Post Comment