ਟਰੰਪ ਰੂਸ ਨਾਲ ਜੰਗ ਦੇ ਰਾਹ ਪਿਆ : ਮੇਦਵੇਦੇਵ
ਮਾਸਕੋ, 24 ਅਕਤੂਬਰ – ਸਾਬਕਾ ਰੂਸੀ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਕਿਹਾ ਹੈ ਕਿ ਅਮਰੀਕਾ ਨੇ ਰੂਸ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾ ਕਿਹਾ, ”ਅਮਰੀਕਾ ਸਾਡਾ ਦੁਸ਼ਮਣ ਹੈ ਅਤੇ ‘ਅਮਨ ਕਰਾਉਣ ਦੀਆਂ ਫੜਾਂ’ ਮਾਰਨ ਵਾਲਾ ਰੂਸ ਖਿਲਾਫ ਜੰਗ ਦੇ ਰਾਹ ਪੈ ਗਿਆ ਹੈ | ਉਸ ਵੱਲੋਂ ਲਏ ਗਏ ਫੈਸਲੇ ਰੂਸ ਖਿਲਾਫ ਜੰਗ ਦੀ ਕਾਰਵਾਈ ਹੈ | ਟਰੰਪ ਹੁਣ ਪਾਗਲ ਯੂਰਪ ਨਾਲ ਪੂਰੀ ਤਰ੍ਹਾਂ ਰਲ ਗਿਆ ਹੈ |” ਰੂਸੀ ਸਲਾਮਤੀ ਕੌਂਸਲ ਦੇ ਡਿਪਟੀ ਚੇਅਰਮੈਨ ਮੇਦਵੇਦੇਵ ਨੇ ਕਿਹਾ ਕਿ ਬੁਡਾਪੇਸਟ ਵਿੱਚ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਸਿਖਰ ਵਾਰਤਾ ਰੱਦ ਕਰਕੇ ਤੇ ਰੂਸ ਖਿਲਾਫ ਨਵੀਂਆਂ ਪਾਬੰਦੀਆਂ ਲਾ ਕੇ ਟਰੰਪ ਨੇ ਯੂਕਰੇਨ ਦੀ ਜੰਗ ਨੂੰ ਆਪਣੀ ਜੰਗ ਬਣਾ ਲਿਆ ਹੈ |
Share this content:


Post Comment