Loading Now

ਟਰੰਪ ਨੇ ਹੋਰਨਾਂ ਦੇਸ਼ਾਂ ਨੂੰ ਹਾਰਮੁਜ਼ ਤੇ ਕਬਜ਼ਾ ਕਰਨ ਦੀ ਗੱਲ ਆਖੀ, ਨਾਲੇ ਕਿਹਾ..

ਟਰੰਪ ਨੇ ਹੋਰਨਾਂ ਦੇਸ਼ਾਂ ਨੂੰ ਹਾਰਮੁਜ਼ ਤੇ ਕਬਜ਼ਾ ਕਰਨ ਦੀ ਗੱਲ ਆਖੀ, ਨਾਲੇ ਕਿਹਾ..

ਵਾਸ਼ਿੰਗਟਨ,1 ਅਪ੍ਰੈਲ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ ਤੇਲ ਹਾਸਲ ਕਰਨ ਵਿੱਚ ਸਮੱਸਿਆ ਆ ਰਹੀ ਹੈ, ਉਹ ਹਿੰਮਤ ਕਰਨ ਤੇ ਹਾਰਮੁਜ਼ ਦੇ ਰਣਨੀਤਕ ਜਲ ਮਾਰਗ ‘ਤੇ ਕਬਜ਼ਾ ਕਰ ਲੈਣ। ਉਨ੍ਹਾ ਇਹ ਸੁਝਾਅ ਤੇਲ ਦੀ ਸਪਲਾਈ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ ਦਿੱਤਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਹੋਰ ਦੇਸ਼ਾਂ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੀ ਸੁਰੱਖਿਆ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਿਸ ਰਾਹੀਂ ਦੁਨੀਆ ਦੇ ਤੇਲ ਦਾ ਇੱਕ ਵੱਡਾ ਹਿੱਸਾ ਲੰਘਦਾ ਹੈ। ਉਨ੍ਹਾ ਸੰਕੇਤ ਦਿੱਤਾ ਕਿ ਅਮਰੀਕਾ ਇਕੱਲਾ ਇਸ ਖੇਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਚੁੱਕੇਗਾ ਅਤੇ ਹੋਰਨਾਂ ਦੇਸ਼ਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾ ਕਿਹਾ ਕਿ ਜਿਹੜੇ ਦੇਸ਼ਾਂ ਨੇ ਜੰਗ ਵਿੱਚ ਸਾਥ ਨਹੀਂ ਦਿੱਤਾ ਤੇ ਈਂਧਨ ਦੀ ਕਮੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਜਲ ਮਾਰਗ ਖੁੱਲ੍ਹਵਾਉਣ ਲਈ ਖੁਦ ਹੀ ਹਿੰਮਤ ਕਰਨੀ ਪੈਣੀ ਹੈ। ਉਨ੍ਹਾ ਕਿਹਾ ਕਿ ਅਮਰੀਕੀ ਨੇ ਮਦਦ ਨਹੀਂ ਕਰਨੀ, ਕਿਉਂਕਿ ਤੁਸੀਂ ਮਦਦ ਨਹੀਂ ਕੀਤੀ। ਉਨ੍ਹਾ ਇਹ ਵੀ ਕਿਹਾ ਕਿ ਫਰਾਂਸ ਸਭ ਤੋਂ ਵੱਧ ਨਾਮਦਦਗਾਰ ਸਾਬਤ ਹੋਇਆ ਹੈ, ਜਿਸ ਨੇ ਅਮਰੀਕਾ ਦੇ ਜਹਾਜ਼ ਨਹੀਂ ਲੰਘਣ ਦਿੱਤੇ। ਇਸੇ ਦਰਮਿਆਨ ਖਬਰ ਹੈ ਕਿ ਟਰੰਪ ਨੂੰ ਹਾਰਮੁਜ਼ ਜਲ ਡਮਰੂ ਖੁੱਲ੍ਹਵਾਉਣ ਦੀ ਬਹੁਤੀ ਚਿੰਤਾ ਨਹੀਂ। ਅਖਬਾਰ ‘ਵਾਲ ਸਟ੍ਰੀਟ ਜਰਨਲ’ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਟਰੰਪ ਅਤੇ ਉਨ੍ਹਾ ਦੇ ਸਹਿਯੋਗੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਜਲ ਡਮਰੂ ਨੂੰ ਖੋਲ੍ਹਣ ਦਾ ਮਿਸ਼ਨ ਸੰਘਰਸ਼ ਨੂੰ ਉਨ੍ਹਾਂ ਦੀ ਚਾਰ ਤੋਂ ਛੇ ਹਫਤਿਆਂ ਦੀ ਸਮਾਂ ਸੀਮਾ ਤੋਂ ਅੱਗੇ ਲੈ ਜਾਵੇਗਾ।

Share this content:

Post Comment