ਝਾਰਖੰਡ ਦੇ ਚੰਦਿਲਾ ਰੇਲਵੇ ਸਟੇਸ਼ਨ ’ਤੇ ਆਪਸ ‘ਚ ਟਕਰਾਈਆਂ ਦੋ ਮਾਲ ਗੱਡੀਆਂ
ਸਰਾਏਕੇਲਾ, 9 ਅਗਸਤ – ਝਾਰਖੰਡ ਦੇ ਚੰਦਿਲ ਰੇਲਵੇ ਸਟੇਸ਼ਨ ’ਤੇ ਸ਼ਨੀਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਆਹਮੋ-ਸਾਹਮਣੇ ਆ ਤੋਂ ਰਹੀਆਂ ਦੋ ਮਾਲ ਗੱਡੀਆਂ ਆਪਸ ’ਚ ਟਕਰਾ ਗਈਆਂ, ਜਿਸ ਕਾਰਨ ਦੋਵੇਂ ਰੇਲ ਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਰੇਲਵੇ ਟਰੈਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਕੁਝ ਰੇਲਵੇ ਕਰਮਚਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਤਕਨੀਕੀ ਕਾਰਨਾਂ ਕਰਕੇ ਵਾਪਰਿਆ ਹੈ ਅਤੇ ਡਾਊਨ ਲਾਈਨ ’ਤੇ ਆਵਾਜਾਈ ਠੱਪ ਹੋ ਗਈ ਹੈ। ਚੰਦਿਲ-ਟਾਟਾਨਗਰ ਅਤੇ ਚੰਦਿਲ-ਬੋਕਾਰੋ ਰੂਟ ’ਤੇ ਸਾਰੀਆਂ ਯਾਤਰੀ ਅਤੇ ਮਾਲ ਗੱਡੀਆਂ ਦਾ ਸੰਚਾਲਨ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਹਨ ਜਿਨ੍ਹਾਂ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Share this content:



Post Comment