Loading Now

ਜੰਡਿਆਲਾ ’ਚ ਸਾਬਕਾ ਕਾਂਗਰਸੀ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਨੇ ਬਦਲੀ ਪਾਰਟੀ ‘ਆਪ’ ’ਚ ਹੋਏ ਸ਼ਾਮਲ

ਜੰਡਿਆਲਾ ’ਚ ਸਾਬਕਾ ਕਾਂਗਰਸੀ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਨੇ ਬਦਲੀ ਪਾਰਟੀ ‘ਆਪ’ ’ਚ ਹੋਏ ਸ਼ਾਮਲ

ਜੰਡਿਆਲਾ : ਪੰਜਾਬ ਵਿੱਚ ਨਗਰ ਕੌਂਸਲ, ਨਗਰ ਪੰਚਾਇਤਾਂ ਦੀਆਂ ਚੋਣਾਂ ਦੀਆਂ ਤਿਆਰੀ ਮੁਕੰਮਲ ਹੋ ਚੁੱਕੀਆਂ ਹਨ ਅਤੇ ਅਤੇ ਆਉਂਦੇ ਇਕ-ਦੋ ਦਿਨਾਂ ਤੱਕ ਚੋਣ ਜ਼ਾਬਤਾ ਲੱਗ ਸਕਦਾ ਹੈ। ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਦੇ ਆਗੂ ਦੀ ਉਥਲ ਪੁਥਲ ਹੋਣੀ ਸ਼ੁਰੂ ਹੋ ਚੁੱਕੀ ਹੈ ਇਸ ਦੀ ਤਾਜ਼ਾ ਮਿਸਾਲ  ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜੰਡਿਆਲਾ ਸ਼ਹਿਰ ਵਿਚ ਲਗਾਤਾਰ ਰਾਜਨੀਤੀ ਬਦਲਦੀ ਨਜਰ ਆ ਰਹੀ ਹੈ । ਕਾਂਗਰਸ ਨੂੰ ਲਗਾਤਾਰ ਅਲਵਿਦਾ ਕਹਿਣ ਵਾਲਿਆਂ ਵਿਚ ਅੱਜ ਇਕ ਹੋਰ ਵਾਧਾ ਹੋ ਗਿਆ ਹੈ ।  ਅੱਜ ਜੰਡਿਆਲਾ ਗੁਰੂ ਸ਼ਹਿਰੀ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਸਾਬਕਾ ਕੌਂਸਲਰ/ਸ਼ਹਿਰੀ ਪ੍ਰਧਾਨ, ਮੌਜੂਦਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਕਾਂਗਰਸ ਭੁਪਿੰਦਰ ਸਿੰਘ (ਹੈਪੀ) ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ।

Share this content:

Post Comment