Loading Now

ਜੇਕਰ ਅਸੀਂ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ‘ਚ ਪੈ ਜਾਵੇਗਾ-ਸੰਤ ਸੀਚੇਵਾਲ

ਜੇਕਰ ਅਸੀਂ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ‘ਚ ਪੈ ਜਾਵੇਗਾ-ਸੰਤ ਸੀਚੇਵਾਲ

WhatsApp-Image-2026-05-21-at-3.47.54-PM ਜੇਕਰ ਅਸੀਂ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ‘ਚ ਪੈ ਜਾਵੇਗਾ-ਸੰਤ ਸੀਚੇਵਾਲ
ਸਰਬ ਨੌਜਵਾਨ ਸਭਾ ਵਲੋਂ ਸ਼ੁਰੂ ਕੀਤੀ ਕ੍ਰਿਕੇਟ ਅਕੈਡਮੀ ਦਾ ਉਦਘਾਟਨ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ, ਕ੍ਰਿਕੇਟ ਖੇਡਦੇ ਸੰਤ ਸੀਚੇਵਾਲ, ਹਾਜਰ ਖਿਡਾਰੀ ਅਤੇ ਪਤਵੰਤਿਆਂ ਨੂੰ ਸਨਮਾਨਤ ਕਰਦੇ ਹਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।

* ਐੱਸ.ਐੱਨ.ਐਸ. ਕ੍ਰਿਕੇਟ ਅਕੈਡਮੀ ਦਾ ਹੋਇਆ ਸ਼ਾਨਦਾਰ ਉਦਘਾਟਨ
ਫਗਵਾੜਾ, 21 ਮਈ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ:) ਫਗਵਾੜਾ ਵੱਲੋਂ ‘ਮਾਈ ਭਾਰਤ ਕਪੂਰਥਲਾ’ ਅਤੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਐੱਸ.ਐੱਨ.ਅੱਸ. ਕ੍ਰਿਕੇਟ ਅਕੈਡਮੀ ਦਾ ਉਦਘਾਟਨ ਟੀ.ਡਬਲਯੂ.ਈ.ਆਈ. (ਜੇਸੀਟੀ) ਸਕੂਲ ਵਿੱਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਦਮਸ਼੍ਰ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਵਰਿੰਦਰ ਭਾਟੀਆ ਤਹਿਸੀਲਦਾਰ, ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ, ਪ੍ਰਿੰ: ਗੁਰਮੀਤ ਪਲਾਹੀ, ਪ੍ਰਿੰ: ਬਲਦੇਵ ਸਿੰਘ, ਪ੍ਰਿੰ: ਰਣਜੀਤ ਗੋਗਨਾ ਸਕੂਲ ਆਫ਼ ਐਂਮੀਨੈਂਸ, ਜਸਵੀਰ ਸਿੰਘ ਡੀ.ਐੱਸ.ਪੀ. ਅਤੇ ਅਮਨਪ੍ਰੀਤ ਕੌਰ ਐੱਸ.ਐੱਚ.ਓ. ਸਿਟੀ ਹਾਜਰ ਰਹੇ। ਕ੍ਰਿਕੇਟ ਅਕਾਡਮੀ ਦਾ ਉਦਘਾਟਨ ਕਰਦਿਆਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਤਾਂ ਕਿ ਨੌਜਵਾਨ ਆਪਣੇ ਸੁਪਨਿਆਂ ਦੀ ਨਵੀਂ ਉਡਾਣ ਭਰ ਸਕਣ ਅਤੇ ਸਿਹਤਮੰਦ ਚੰਗੇ ਜੀਵਨ ਅਤੇ ਅਨੁਸਾਸ਼ਨ ਵੱਲ ਅੱਗੇ ਵੱਧ ਕੇ ਸਮਾਜ ਵਿੱਚ ਆਪਣੀ ਸਨਮਾਨਜਨਕ ਜਗ੍ਹਾ ਬਣਾ ਸਕਣ। ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਨਾ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਉਲਟ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ਵਿੱਚ ਪੈ ਜਾਵੇਗਾ। ਇਸ ਲਈ ਪ੍ਰਦੂਸ਼ਣ ਮੁੱਖ ਮਸਲਾ ਹੈ ਅਤੇ ਇਸ ਸਬੰਧੀ ਹਰ ਪੰਜਾਬੀ ਨੂੰ ਗੰਭੀਰ ਹੋਣਾ ਚਾਹੀਦਾ ਹੈ।

ਉਹਨਾਂ ਨੇ ਪਵਿੱਤਰ ਕਾਲੀ ਬੇਈਂ ਅਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਲਈ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬੇਈਂ ਨੂੰ ਸੁਲਤਾਨਪੁਰ ਲੋਧੀ ਵਿਖੇ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨਾ ਵੱਡੀ ਚੁਣੌਤੀ ਸੀ ਪਰ ਇਸ ਕਾਰਜ ਨੂੰ ਸੰਗਤ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਸਿਰੇ ਚਾੜ੍ਹਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਇਹੋ ਜਿਹੇ ਪ੍ਰਾਜੈਕਟਾਂ ’ਚ ਕਈ ਵਾਰ ਕਥਿਤ ਸਿਆਸਤਦਾਨ ਅਤੇ ਅਫ਼ਸਰਸ਼ਾਹ ਜਾਂ ਬਾਬੂਸ਼ਾਹੀ ਵਲੋਂ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਛਾ ਸ਼ਕਤੀ ਨਾਲ ਉਹਨਾਂ ਨੇ ਇਹਨਾਂ ਪ੍ਰਾਜੈਕਟਾਂ ਨੂੰ ਸਿਰੇ ਲਾਇਆ। ਇਸ ਤੋਂ ਪਹਿਲਾਂ ਸਮਾਗਮ ‘ਚ ਪਹੁੰਚਣ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਭਾ ਦੇ ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲ ਸਟਾਫ਼ ਵੱਲੋਂ ਪੂਰੀ ਗਰਮਜੋਸ਼ੀ ਨਾਲ ਬੈਂਡ ਦੀਆਂ ਧੁਨਾਂ ਤੇ ਸਵਾਗਤ ਕੀਤਾ ਗਿਆ। ਉਪਰੰਤ ਉਹਨਾਂ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਭਾ ਦੀ ਨਵੀਂ ਬਿਲਡਿੰਗ ਸਰਬ ਸੇਵਾ ਸਦਨ ਵਿਖੇ ਸੋਲਰ ਸਿਸਟਮ ਲਗਾ ਕੇ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਕਾਡਮੀ ਮਾਈ ਭਾਰਤ ਕਪੂਰਥਲਾ ਤੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਆਰੰਭੀ ਗਈ ਹੈ ਅਤੇ ਇਸਦਾ ਮਕਸਦ ਸਿਰਫ਼ ਕ੍ਰਿਕੇਟ ਦੀ ਸਿਖਲਾਈ ਨਹੀਂ ਸਗੋਂ ਨੌਜਵਾਨਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨਾ ਵੀ ਹੈ। ਸੰਤੋਸ਼ ਕੁਮਾਰ ਗੋਗੀ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਸਰਬ ਨੌਜਵਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 8 ਸਾਲਾਂ ’ਚ ਤਿੰਨ ਹਜਾਰ ਤੋਂ ਵੱਧ ਵਿਦਿਆਰਥਣਾਂ ਨੂੰ ਸੋਸਵਾ ਚੰਡੀਗੜ੍ਹ, ਪੰਜਾਬ ਦੇ ਸਹਿਯੋਗ ਨਾਲ ਟੇਲਰਿੰਗ, ਕੰਪਿਊਟਰ, ਬਿਊਟੀਸ਼ਨ ਅਤੇ ਹੋਮ ਕੇਅਰ ਦੇ ਕੋਰਸਾਂ ਦੀ ਹੱਥੀ ਕਿੱਤਾ ਟਰੇਨਿੰਗ ਦੇ ਕੇ ਉਹਨਾਂ ਨੂੰ ਸਵੈ-ਰੁਜ਼ਗਾਰਤ ਕੀਤਾ ਗਿਆ ਹੈ।

ਪ੍ਰਿੰ: ਬਲਦੇਵ ਸਿੰਘ ਨੇ ਖੇਡਾਂ ਪ੍ਰਤੀ ਆਪਣੀ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਟੀ.ਡਬਲਯੂ, ਈ.ਆਈ. ਸਕੂਲ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪੰਜਾਬ ’ਚ ਨੌਜਵਾਨ ਨੂੰ ਨਸ਼ਾ ਮੁਕਤੀ ਲਈ ਇਕੋ-ਇੱਕ ਰਾਹ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨਾ ਹੈ ਅਤੇ ਇਸ ਤੋਂ ਵੀ ਅੱਗੇ ਉਹਨਾਂ ’ਚ ਸਵੈ- ਵਿਸ਼ਵਾਸ਼ ਅਤੇ ਹਾਂ-ਪੱਖੀ ਵਿਚਾਰ ਭਰਨ ਦੀ ਲੋੜ ਹੈ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਕੂਲ ਕੈਂਪਸ ਵਿੱਚ ਬੂਟੇ ਲਗਾ ਕੇ ਸਰਬ ਨੌਜਵਾਨ ਸਭਾ ਦੇ ਇਸ ਵਰ੍ਹੇ ਦੇ ਪ੍ਰਜੈਕਟ ‘ਜਿੰਨੇ ਲਾਈਏ ਉਨੇ ਬਚਾਈਏ’ ਮੁਹਿੰਮ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਪ੍ਰਿੱਤਪਾਲ ਕੌਰ ਤੁੱਲੀ ਕੌਂਸਲਰ, ਡਾ: ਤੁਸ਼ਾਰ ਅੱਗਰਵਾਲ, ਐਡਵੋਕੇਟ ਰਜਨੀ ਬਾਲਾ ਲੀਗਲ ਸੈੱਲ, ਤਰਲੋਚਨ ਸਿੰਘ ਆਈ.ਆਰ.ਐੱਸ., ਕੋਚ ਮਨੋਹਰ ਸਿੰਘ ਤਲਵਾੜ, ਅਸ਼ੋਕ ਕੁਮਾਰ ਡੀ.ਪੀ., ਜਸਪਾਲ ਸਿੰਘ ਚੀਮਾ, ਨੀਰਜ ਭੱਲਾ, ਜਤਿੰਦਰ ਕੁਮਾਰ ਕਾਲੀ, ਸ਼ਸ਼ੀ ਭੂਸ਼ਣ ਕ੍ਰਿਕੇਟ ਖਿਡਾਰੀ, ਡਾ: ਵਿਜੇ ਕੁਮਾਰ ਜਨਰਲ ਸਕੱਤਰ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਜਗਜੀਤ ਸੇਠ, ਅਨੂਪ ਦੁੱਗਲ, ਰਣਜੀਤ ਸਿੰਘ ਬੇਦੀ, ਗੁਲਸ਼ਨ ਕਪੂਰ, ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਸ਼ਿਵ ਕੁਮਾਰ, ਰਵੀ ਸਿੱਧੂ ਕੌਂਸਲਰ ਜੇ.ਸੀ.ਟੀ., ਘਣਸ਼ਾਮ, ਸੌਰਵ ਸੈਨ, ਅਨੀਤਾ ਰਾਣੀ ਕੋਂਸਲਰ, ਇੰਦਰਜੀਤ ਕੌਂਸਲਰ, ਮੱਖਣ ਸਿੰਘ, ਸੁਸ਼ੀਲ ਸ਼ਰਮਾ, ਦੇਸ ਰਾਜ ਪੀ.ਟੀ. ਆਈ, ਦੀਪਕ ਸਹਿਗਲ ਲੈਕਚਰਾਰ, ਪਵਨਦੀਪ ਡੀ.ਪੀ., ਆਪ ਆਗੂ ਰਘਬੀਰ ਕੌਰ, ਜੋਤੀ, ਗੁਰਦੀਪ ਸਿੰਘ ਤੁਲੀ, ਬੋਬ ਸਿੰਘ ਗ੍ਰੋ-ਗ੍ਰੀਨ, ਮਦਨ ਲਾਲ ਕੋਰੋਟਾਨੀਆ, ਰਮਨ ਨਹਿਰਾ, ਸੁਖਦੇਵ ਲਾਡੀ, ਨਰਿੰਦਰ ਸਿੰਘ ਸੈਣੀ, ਕੁਲਦੀਪ ਜਸਵਾਲ ਤੋਂ ਇਲਾਵਾ ਸਰਬਰ ਗੁਲਾਮ ਸੱਬਾ, ਧਰਮਵੀਰ, ਯਸ਼ੂ ਬਾਲਾ, ਨਿਸ਼ਾ ਸ਼ਰਮਾ, ਰਸ਼ਮੀ ਕੁਮਾਰੀ, ਅਰਵਿੰਦ ਕੁਮਾਰ, ਵਜਿੰਦਰ ਸਿੰਘ, ਦੀਪਕ ਕੁਮਾਰ ਆਦਿ ਹਾਜ਼ਰ ਸਨ।

Share this content:

Post Comment