Loading Now

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਪ੍ਰਾਇਮਰੀ ਖਾਲਸਾ ਸਕੂਲ (ਸਲੱਮ ਏਰੀਆ) ਸ੍ਰੀ ਮੁਕਤਸਰ ਸਾਹਿਬ ਵਿਖੇ ਬੱਚਿਆਂ ਦੇ ਹੱਕਾ ਸਬੰਧੀ ਪ੍ਰੋਗਰਾਮ ਕੀਤਾ ਗਿਆ – ਸ੍ਰੀ ਰਾਜ ਕੁਮਾਰ, ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਪ੍ਰਾਇਮਰੀ ਖਾਲਸਾ ਸਕੂਲ (ਸਲੱਮ ਏਰੀਆ) ਸ੍ਰੀ ਮੁਕਤਸਰ ਸਾਹਿਬ ਵਿਖੇ ਬੱਚਿਆਂ ਦੇ ਹੱਕਾ ਸਬੰਧੀ ਪ੍ਰੋਗਰਾਮ ਕੀਤਾ ਗਿਆ – ਸ੍ਰੀ ਰਾਜ ਕੁਮਾਰ, ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ

ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਾਣਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਚੰਡੀਗੜ੍ਹ ਜੀਆਂ ਦੀ ਦਿਸ਼ਾ ਨਿਰੇਦਸ ਅਨੁਸਾਰ ਜਿਲ੍ਹਾ ਕਾਨੂੰਨੀ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ  ਪ੍ਰਾਇਮਰੀ ਖਾਲਸਾ ਸਕੂਲ (ਸਲੱਮ ਏਰੀਆ) ਸ੍ਰੀ ਮੁਕਤਸਰ ਸਾਹਿਬ ਵਿਖੇ ਬੱਚਿਆਂ ਦੇ ਹੱਕਾਂ ਸਬੰਧੀ ਇੱਕ ਪ੍ਰੋਗਰਾਮ ਅੱਜ ਮਿਤੀ 03.12.2025 ਨੂੰ ਕੀਤਾ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਜੀਆਂ ਨੇ ਕੀਤੀ ਅਤੇ ਉਹਨਾ ਦੇ ਨਾਲ ਸ੍ਰੀ ਅਭਿਜੀਤ ਕਪਲਿਸ, ਮਾਨਯੋਗ ਡਿਪਟੀ ਕਮਿਸਨਰ, ਸ੍ਰੀ ਮੁਕਤਸਰ ਸਾਹਿਬ ਵੀ ਵਿਸੇਸ ਤੌਰ ਤੇ ਸਾਮਿਲ ਹੋਏ। ਇਸ ਤੋਂ ਇਲਾਵਾ ਸ਼੍ਰੀ ਹਿਮਾਂਸ਼ੂ ਅਰੋੜਾ, ਸਿਵਲ ਜੱਜ ਸੀਨੀਅਰ ਡਿਵੀਜਨ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਇਸ ਪ੍ਰੋਗਰਾਮ ਵਿੱਚ ਸਾਮਿਲ ਹੋ ਕੇ ਬੱਚਿਆਂ ਦੇ ਹੱਕਾ ਸਬੰਧੀ ਵਿਸਥਾਰਪੂਰਵਕ  ਜਾਣਕਾਰੀ ਦਿੱਤੀ ।
ਇਸ ਤੋਂ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ ਨੇ ਵੀ ਬੱਚਿਆ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੀ ਸਲਾਘਾ ਕੀਤੀ ਗਈ ਅਤੇ ਅਪੀਲ ਕੀਤੀ ਜੇਕਰ ਕਿਸੇ ਬੱਚੇ ਨੂੰ ਕਿਸੇ ਕਿਸਮ ਦੀ ਕੋਈ ਵੀ ਜਰੂਰਤ ਹੈ ਤਾਂ ਉਹ ਬਿਨਾ ਝਿਜਕ ਤੋਂ ਮੰਗ ਕਰ ਸਕਦੇ ਹਨ। ਇਸ ਮੌਕੇ ਇਸ ਪ੍ਰੋਗਰਾਮ ਵਿੱਚ ਸ੍ਰੀ ਜਸਪਾਲ ਮੌਂਗਾ, ਜਿਲਾ ਸਿੱਖਿਆ ਅਫਸਰ ਅਤੇ ਸਕੂਲ ਦਾ ਸਟਾਫ ਵੀ ਹਾਜਰ ਸੀ। ਇਸ ਤੋਂ ਇਲਾਵਾ ਸ੍ਰੀ ਹਿਮਾਂਸ਼ੂ ਅਰੋੜਾ, ਸੀ.ਜੇ.ਐੱਮ/ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਨੇ  ਬੱਚਿਆ ਨੂੰ ਅਪੀਲ  ਕੀਤੀ ਕਿ ਉਹ ਆਪਣਾ ਮਨ ਪੜਾਈ ਵਿੱਚ ਲਗਾਉਣ ਅਤੇ ਜੇਕਰ ਬੱਚਿਆਂ ਨੂੰ ਕਿਤਾਬਾ ਕਾਪੀਆਂ ਜਾਂ ਹੋਰ ਪੜਾਈ ਵਾਸਤੇ ਸਮਾਨ ਦੀ ਜਰੂਰਤ ਹੈ ਤਾਂ ਉਹ ਵੀ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਸਮੇ ਸਮੇਂ ਲੋੜ ਅਨੁਸਾਰ ਮੁਹੱਈਆ ਕਰਵਾਈਆ ਜਾਣਗੀਆਂ। ਹੋਰ ਵਧੇਰੇ ਜਾਣਕਾਰੀ ਲੈਣ ਲਈ  ਟੋਲ ਫ੍ਰੀ 15100 ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।

Share this content:

Post Comment