ਜਿਓ ਪਲੇਟਫਾਰਮਸ ਦੇ ਆਈ.ਪੀ.ਓ. ਨੇ ਰਚਿਆ ਇਤਿਹਾਸ
ਨਵੀਂ ਦਿੱਲੀ, 23 ਅਕਤੂਬਰ – ਰਿਲਾਂਇੰਸ ਇੰਡਸਟਰੀਜ਼ ਦੀ ਟੈਕ ਕੰਪਨੀ ਜਿਓ ਪਲੇਟਫਾਰਮਸ ਦੇ ਆਈ.ਪੀ.ਓ. ਉੱਤੇ ਬੋਲੀ ਲਗਾਉਣ ਦਾ ਅੱਜ ਆਖਰੀ ਦਿਨ ਹੈ । ਇਹ ਦੇਸ਼ ਦਾ ਸਭ ਤੋਂ ਵੱਡਾ ਆਈ.ਪੀ.ਓ. ਹੈ ਅਤੇ ਪਹਿਲਾਂ ਹੀ ਕਈ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ । ਇਸ਼ੂ ਬੰਦ ਹੋਣ ਤੋਂ ਪਹਿਲਾਂ ਹੀ ਇਸ ਨੂੰ 1 ਕਰੋੜ ਤੋਂ ਵੱਧ ਅਰਜ਼ੀਆਂ ਮਿਲ ਚੁੱਕੀਆਂ ਹਨ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹਨ । ਇਸ ਤੋਂ ਪਹਿਲਾਂ ਇਹ ਰਿਕਾਰਡ ਵਾਰੀ ਐਨਰਜੀਜ਼ ਦੇ ਨਾਂ ਸੀ, ਜਿਸ ਨੂੰ ਲਗਭਗ 97 ਲੱਖ ਅਰਜ਼ੀਆਂ ਮਿਲੀਆਂ ਸਨ। ਭਾਰਤ ਵਿੱਚ ਬਜਾਜ ਹਾਊਸਿੰਗ ਫਾਈਨੈਂਸ ਅਤੇ ਬੀ.ਸੀ.ਸੀ.ਐੱਲ. ਦੇ ਆਈ.ਪੀ.ਓ. ਨੂੰ ਲਗਭਗ 90 ਲੱਖ ਅਰਜ਼ੀਆਂ ਮਿਲੀਆਂ ਸਨ। ਇਸ ਤਰ੍ਹਾਂ ਜਿਓ ਪਲੇਟਫਾਰਮਸ ਦਾ ਆਈ.ਪੀ.ਓ. 1 ਕਰੋੜ ਅਰਜ਼ੀਆਂ ਦਾ ਅੰਕੜਾ ਪਾਰ ਕਰਨ ਵਾਲਾ ਦੁਨੀਆ ਦਾ ਪਹਿਲਾ ਆਈ.ਪੀ.ਓ. ਬਣ ਗਿਆ ਹੈ। ਇਹ ਜਿਓ ਪਲੇਟਫਾਰਮਸ ਵਿੱਚ ਨਿਵੇਸ਼ਕਾਂ ਦੀ ਡੂੰਘੀ ਦਿਲਚਸਪੀ ਨੂੰ ਦਰਸਾਉਂਦਾ ਹੈ । ਬੋਲੀ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ, ਇਸ ਲਈ ਅਰਜ਼ੀਆਂ ਦੀ ਗਿਣਤੀ ਅਤੇ ਵਧ ਸਕਦੀ ਹੈ। ਦੁਪਹਿਰ 12:48 ਵਜੇ ਤੱਕ ਜਿਓ ਦਾ ਆਈ.ਪੀ.ਓ. 7.56 ਗੁਣਾ ਸਬਸਕ੍ਰਾਈਬ ਹੋ ਚੁੱਕਾ ਸੀ । ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ ਵਰਗ ਵਿੱਚ ਇਸ ਨੂੰ 16.20 ਗੁਣਾ ਬੋਲੀਆਂ ਮਿਲੀਆਂ ਹਨ। ਨਾਨ-ਇੰਸਟੀਚਿਊਸ਼ਨਲ ਇਨਵੈਸਟਰਜ਼ ਵਰਗ ਵਿੱਚ ਇਹ 10.25 ਗੁਣਾ ਸਬਸਕ੍ਰਾਈਬ ਹੋਇਆ ਹੈ । ਰਿਟੇਲ ਇੰਡੀਵਿਜੁਅਲ ਇਨਵੈਸਟਰਜ਼ ਸ਼੍ਰੇਣੀ ਵਿੱਚ ਇਸ ਨੂੰ 2.11 ਗੁਣਾ ਅਰਜ਼ੀਆਂ ਮਿਲੀਆਂ ਹਨ, ਜਦੋਂ ਕਿ ਕਰਮਚਾਰੀਆਂ ਲਈ ਰਾਖਵੀਂ ਸ਼੍ਰੇਣੀ 6 ਗੁਣਾ ਸਬਸਕ੍ਰਾਈਬ ਹੋਈ ਹੈ। ਬੁੱਧਵਾਰ ਨੂੰ ਆਈ.ਪੀ.ਓ. ਦੇ ਪਹਿਲੇ ਹੀ ਦਿਨ ਜਿਓ ਪਲੇਟਫਾਰਮਸ ਦਾ ਆਈ.ਪੀ.ਓ. ਖੁੱਲ੍ਹਣ ਤੋਂ ਬਾਅਦ 100 ਮਿੰਟਾਂ ਵਿੱਚ ਹੀ ਫੁੱਲੀ ਸਬਸਕ੍ਰਾਈਬ ਹੋ ਗਿਆ ਸੀ। ਇਸ ਦੇ ਨਾਲ ਹੀ, ਇਹ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਸਬਸਕ੍ਰਾਈਬ ਹੋਣ ਵਾਲਾ ਵੱਡਾ ਪਬਲਿਕ ਇਸ਼ੂ ਬਣ ਗਿਆ ਹੈ।
Share this content:


Post Comment