ਜਾਣੋ ਸਿਹਤ ਲਈ ਫਾਇਦੇਮੰਦ ਸਮਝੀ ਜਾਣ ਵਾਲੀ ਚੁਕੰਦਰ ਦੇ ਹੈਰਾਨੀਜਨਕ ਫਾਈਦੇ
ਨਵੀਂ ਦਿੱਲੀ, 20 ਅਗਸਤ – ਸਿਹਤਮੰਦ ਰਹਿਣ ਲਈ ਲੋਕ ਅਕਸਰ ਸਿਹਤਮੰਦ ਖੁਰਾਕ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਨ। ਬੀਟਰੂਟ ਜਾਂ ਚੁਕੰਦਰ ਇਨ੍ਹਾਂ ਵਿੱਚੋਂ ਇਕ ਹੈ ਜਿਸਨੂੰ ਲੋਕ ਅਕਸਰ ਖ਼ੂਨ ਵਧਾਉਣ ਲਈ ਖਾਂਦੇ ਹਨ। ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਚੁਕੰਦਰ ਸਰੀਰ ‘ਚ ਖੂਨ ਦੀ ਘਾਟ ਦੂਰ ਕਰਨ ਲਈ ਇਕ ਵਧੀਆ ਬਦਲ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਜ਼ਹਿਰ ਦਾ ਕੰਮ ਕਰ ਸਕਦੀ ਹੈ? ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਤੇ ਇਹ ਸਿਰਫ਼ ਸਾਡੇ ਵੱਲੋਂ ਨਹੀਂ, ਸਗੋਂ ਖ਼ੁਦ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ। ਹਾਲ ਹੀ ‘ਚ ਡਾਕਟਰ ਤੁਸ਼ਾਰ ਸਿੰਘ ਰਾਜਪੂਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕਰ ਕੇ ਦੱਸਿਆ ਕਿ ਕਿਵੇਂ ਚੁਕੰਦਰ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਫੂਡ ਪੌਇਜ਼ਨਿੰਗ ਦਾ ਖ਼ਤਰਾ
ਡਾਕਟਰ ਨੇ ਦੱਸਿਆ ਕਿ ਚੁਕੰਦਰ ਇਕ ਰੂਟ ਬੇਸਡ ਸਬਜ਼ੀ ਹੈ ਜਿਸਦਾ ਉਗਣਾ ਜ਼ਮੀਨ ਦੇ ਹੇਠਾਂ ਹੁੰਦਾ ਹੈ। ਇਸ ਦਾ ਇਹ ਸੁਭਾਵ ਇਸਨੂੰ ਹਾਨੀਕਾਰਕ ਬਣਾਉਂਦਾ ਹੈ, ਕਿਉਂਕਿ ਇਸ ਵਿਚ ਕਈ ਕਿਸਮ ਦੇ ਬੈਕਟੀਰੀਆ, ਪੈਰਾਸਾਈਟ ਤੇ ਵਾਇਰਸ ਹੋ ਸਕਦੇ ਹਨ। ਇਸ ਲਈ ਇਸਨੂੰ ਖਾਣ ਨਾਲ ਤੁਹਾਨੂੰ ਉਲਟੀਆਂ, ਡਾਇਰੀਆ ਤੇ ਫੂਡ ਪੌਇਜ਼ਨਿੰਗ ਹੋ ਸਕਦੀ ਹੈ। ਇਨ੍ਹਾਂ ਦੇ ਨਾਲ ਹੈ ਜੇ ਕੋਈ ਔਰਤ ਗਰਭਵਤੀ ਹੈ ਤਾਂ ਇਸ ਨਾਲ ਮਿਸਕੈਰੇਜ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਹਾਰਟ ਤੇ ਲਿਵਰ ਨੂੰ ਖ਼ਤਰਾ
ਅਸਲ ਵਿਚ ਇਕ ਰੂਟ ਸਬਜ਼ੀ ਹੋਣ ਦੇ ਨਾਤੇ ਇਸ ਵਿਚ ਹਾਨੀਕਾਰਕ ਧਾਤਾਂ ਅਤੇ ਪੈਸਟਿਸਾਈਡ ਵੀ ਹੋ ਸਕਦੇ ਹਨ, ਜਿਸਨੂੰ ਖਾਣ ਨਾਲ ਸਾਡੇ ਜ਼ਰੂਰੀ ਅੰਗ ਜਿਵੇਂ ਕਿ ਹਾਰਟ, ਲਿਵਰ ਤੇ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਕੈਲਸ਼ੀਅਮ ਸਟੋਨ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸਦੇ ਨਾਲ ਹੀ, ਆਈਬੀਐਸ ਤੇ ਆਈਬੀਡੀ ਦੇ ਮਰੀਜ਼ਾਂ ਨੂੰ ਇਸਨੂੰ ਕੱਚਾ ਖਾਣ ਤੋਂ ਬਚਣਾ ਚਾਹੀਦਾ ਹੈ। ਡਾਕਟਰ ਨੇ ਅੱਗੇ ਇਹ ਵੀ ਦੱਸਿਆ ਕਿ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਚੁਕੰਦਰ ‘ਚ ਭਾਰੀ ਮਾਤਰਾ ਵਿਚ ਆਇਰਨ ਹੁੰਦਾ ਹੈ, ਪਰ ਇਹ ਬਿਲਕੁਲ ਸਹੀ ਨਹੀਂ ਹੈ। ਅਸਲ ਵਿੱਚ, ਚੁਕੰਦਰ ਨਾਲੋਂ ਕਿਤੇ ਵੱਧ ਆਇਰਨ ਤੁਸੀਂ ਪਾਲਕ ਤੋਂ ਪ੍ਰਾਪਤ ਕਰ ਸਕਦੇ ਹੋ। ਹੁਣ ਇਸ ਸੰਦਰਭ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਚੁਕੰਦਰ ਖਾਣੀ ਹੀ ਨਹੀਂ ਚਾਹੀਦੀ। ਡਾਕਟਰ ਨੇ ਇਸ ਸਵਾਲ ਦਾ ਵੀ ਜਵਾਬ ਦਿੱਤਾ ਹੈ।
ਚੁਕੰਦਰ ਖਾਣ ਦਾ ਸਹੀ ਤਰੀਕਾ
ਡਾਕਟਰ ਅਨੁਸਾਰ, ਜੇ ਤੁਸੀਂ ਚੁਕੰਦਰ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਸਨੂੰ ਬਿਲਕੁਲ ਖਾ ਸਕਦੇ ਹੋ। ਹਾਲਾਂਕਿ, ਇਸਨੂੰ ਡਾਇਟ ‘ਚ ਸ਼ਾਮਲ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ। ਇਸਦੇ ਨਾਲ ਹੀ ਇਸਨੂੰ ਚੰਗੀ ਤਰ੍ਹਾਂ ਛਿੱਲ ਕੇ ਪੂਰੀ ਤਰ੍ਹਾਂ ਪਕਾ ਕੇ ਖਾਓ। ਇਸ ਤਰੀਕੇ ਨਾਲ ਇਸ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਖਤਮ ਹੋ ਜਾਣਗੇ।
Share this content:

Post Comment