Loading Now

ਜਾਣੋ ਕੀ ਹੁੰਦੇ ਹਨ ਮੋਤੀਆਬਿੰਦ ਦੇ ਸ਼ੁਰੂਆਤੀ ਸੰਕੇਤ

ਜਾਣੋ ਕੀ ਹੁੰਦੇ ਹਨ ਮੋਤੀਆਬਿੰਦ ਦੇ ਸ਼ੁਰੂਆਤੀ ਸੰਕੇਤ

ਨਵੀਂ ਦਿੱਲੀ, 22 ਅਗਸਤ – ਅੱਖਾਂ ਸਾਡੇ ਸਰੀਰ ਦਾ ਇਕ ਅਹਮ ਹਿੱਸਾ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ ਇਸ ਖੂਬਸੂਰਤ ਦੁਨੀਆ ਨੂੰ ਦੇਖ ਸਕਦੇ ਹਾਂ। ਪਰ ਸਾਡੀ ਖਰਾਬ ਜੀਵਨਸ਼ੈਲੀ ਕਾਰਨ ਸਾਡੀਆਂ ਅੱਖਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਮੋਤੀਆਬਿੰਦ ਵੀ ਇਨ੍ਹਾਂ ਬਿਮਾਰੀਆਂ ‘ਚੋਂ ਇਕ ਹੈ। ਜੇਕਰ ਸਮੇਂ ‘ਤੇ ਇਸ ਦੇ ਲੱਛਣਾਂ ਨੂੰ ਪਛਾਣ ਲਿਆ ਜਾਵੇ ਤਾਂ ਇਲਾਜ ਵਿਚ ਆਸਾਨੀ ਹੋ ਸਕਦੀ ਹੈ। ਇਸ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਡਾ. ਤਰੁਣ ਕਪੂਰ (ਡਾਇਰੈਕਟਰ ਅਤੇ ਹੈੱਡ ਆਫ ਡਿਪਾਰਟਮੈਂਟ, ਓਪਥੈਲਮੋਲੋਜੀ, ਮੈਕਸ ਮਲਟੀ ਸਪੈਸ਼ਲਟੀ ਸੈਂਟਰ, ਪੰਚਸ਼ੀਲ ਪਾਰਕ) ਨਾਲ ਗੱਲ ਕੀਤੀ। ਉਨ੍ਹਾਂ ਇਸ ਬਿਮਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

ਕੀ ਹੈ ਮੋਤੀਆਬਿੰਦ ?

ਡਾਕਟਰ ਨੇ ਦੱਸਿਆ ਕਿ ਮੋਤੀਆਬਿੰਦ  ਅੱਖ ਦੇ ਲੈਨਜ਼ ‘ਤੇ ਬਣਨ ਵਾਲਾ ਧੁੰਦਲਾ ਹਿੱਸਾ ਹੁੰਦਾ ਹੈ। ਜ਼ਿਆਦਾਤਰ ਮਾਮਲਿਆਂ ‘ਚ ਇਹ ਉਮਰ ਵਧਣ ਨਾਲ ਹੁੰਦਾ ਹੈ। ਇਸ ਦੇ ਲੱਛਣਾਂ ‘ਚ ਧੁੰਦਲਾ ਦਿਖਾਈ ਦੇਣਾ ਤੇ ਰੋਸ਼ਨੀ ਦੇ ਚਾਰੇ ਪਾਸੇ ਚਮਕ ਜਾਂ ਧੁੰਦਲਾਪਣ ਸ਼ਾਮਲ ਹੈ। ਜਦੋਂ ਇਹ ਸਮੱਸਿਆ ਰੋਜ਼ਾਨਾ ਦੇ ਕੰਮਾਂ ‘ਚ ਰੁਕਾਵਟ ਪੈਦਾ ਕਰਨ ਲੱਗੇ ਤਾਂ ਡਾਕਟਰ ਸਰਜਰੀ ਦੀ ਸਲਾਹ ਦਿੰਦੇ ਹਨ। ਇਸ ਸਰਜਰੀ ‘ਚ ਧੁੰਦਲਾ ਲੈਨਜ਼ ਹਟਾ ਕੇ ਇਕ ਸਾਫ਼ ਆਰਟੀਫਿਸ਼ੀਅਲ ਲੈਨਜ਼ ਲਗਾਇਆ ਜਾਂਦਾ ਹੈ।

ਕਈ ਤਰ੍ਹਾਂ ਦਾ ਹੁੰਦੈ ਮੋਤੀਆਬਿੰਦ

ਉਨ੍ਹਾਂ ਦੱਸਿਆ ਕਿ ਮੋਤੀਆਬਿੰਦ ਕਈ ਕਿਸਮਾਂ ਦਾ ਹੋ ਸਕਦਾ ਹੈ। ਜਿਵੇਂ ਕਿ ਉਮਰ ਵਧਣ ਨਾਲ ਹੋਣ ਵਾਲਾ ਸੇਨਾਈਲ ਕੈਟਰੈਕਟ, ਸੱਟ ਲੱਗਣ ਤੋਂ ਬਾਅਦ ਬਣਨ ਵਾਲਾ ਟ੍ਰੋਮੈਟਿਕ ਕੈਟਰੈਕਟ, ਅੱਖਆਂ ਦੀਆਂ ਕੁਝ ਬਿਮਾਰੀਆਂ ਜਿਵੇਂ ਯੂਵਾਈਟਿਸ ਨਾਲ ਹੋਣ ਵਾਲਾ ਕੰਪਲੀਕੇਟਿਡ ਕੈਟਰੈਕਟ ਜਾਂ ਲੰਬੇ ਸਮੇਂ ਤਕ ਸਟੀਰਾਇਡ ਦਵਾਈਆਂ ਦੇ ਇਸਤੇਮਾਲ ਨਾਲ ਬਣਨ ਵਾਲਾ ਡਰਗ-ਇੰਡਿਊਸਡ ਕੈਟਰੈਕਟ।

ਮੋਤੀਆਬਿੰਦ ਦੇ ਕਾਰਨ

ਮੋਤੀਆਬਿੰਦ ਦਾ ਸਭ ਤੋਂ ਵੱਡਾ ਕਾਰਨ ਹੈ ਅੱਖ ਦੇ ਲੈਨਜ਼ ‘ਚ ਮੌਜੂਦ ਪ੍ਰੋਟੀਨ ਦਾ ਹੌਲੀ-ਹੌਲੀ ਟੁੱਟਣਾ। ਹਾਲਾਂਕਿ, ਕੁਝ ਮਾਮਲਿਆਂ ਵਿਚ ਇਹ ਜੈਨੇਟਿਕ ਵੀ ਹੋ ਸਕਦਾ ਹੈ। ਇਸ ਕਾਰਨ ਕੁਝ ਲੋਕਾਂ ਵਿਚ ਕਮ ਉਮਰ ਵਿਚ ਹੀ ਮੋਤੀਆਬਿੰਦ ਹੋ ਸਕਦਾ ਹੈ।

ਕੀ ਹਨ ਇਸ ਦੇ ਲੱਛਣ ?

ਡਾ. ਤਰੁਣ ਨੇ ਦੱਸਿਆ ਕਿ ਜਦੋਂ ਅੱਖਾਂ ‘ਚ ਮੋਤੀਆਬਿੰਦ ਸ਼ੁਰੂ ਹੁੰਦਾ ਹੈ, ਤਾਂ ਕੁਝ ਸ਼ੁਰੂਆਤੀ ਸੰਕੇਤ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

1. ਧੁੰਦਲਾ ਨਜ਼ਰ ਆਉਣਾ : ਤੁਹਾਡੇ ਨਜ਼ਰਾਂ ਸਾਹਮਣੇ ਧੂਆਂ-ਧੂਆਂ ਜਿਹਾ ਲੱਗ ਸਕਦਾ ਹੈ।

2. ਰੰਗਾਂ ‘ਚ ਬਦਲਾਅ: ਤੁਹਾਨੂੰ ਰੰਗ ਪਹਿਲਾਂ ਦੀ ਤਰ੍ਹਾਂ ਚਮਕੀਲੇ ਤੇ ਸਾਫ਼ ਨਹੀਂ ਦਿਖਾਈ ਦਿੰਦੇ।

3. ਤੇਜ਼ ਰੋਸ਼ਨੀ ਤੋਂ ਪਰੇਸ਼ਾਨੀ : ਸੂਰਜ ਦੀ ਤੇਜ਼ ਰੋਸ਼ਨੀ, ਗੱਡੀ ਦੀ ਹੈੱਡਲਾਈਟਾਂ ਜਾਂ ਲੈਂਪ ਨਾਲ ਅੱਖਾਂ ਬੰਦ ਹੋ ਜਾਂਦੀਆਂ ਹਨ।

4. ਰੋਸ਼ਨੀ ਦੇ ਚਾਰੋਂ ਪਾਸੇ ਘੇਰੇ: ਤੁਹਾਨੂੰ ਰੋਸ਼ਨੀ ਦੇ ਚਾਰੋ ਪਾਸੇ ਗੋਲ ਘੇਰੇ ਜਾਂ ਲਕੀਰਾਂ ਦਿਖਾਈ ਦੇ ਸਕਦੀਆਂ ਹਨ।

5. ਰਾਤ ਨੂੰ ਦੇਖਣ ‘ਚ ਦਿੱਕਤ: ਰਾਤ ਦੇ ਸਮੇਂ ਦੇਖਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

6. ਨੰਬਰ ਦਾ ਵਧਣਾ: ਤੁਹਾਡੇ ਚਸ਼ਮੇ ਦਾ ਨੰਬਰ, ਖਾਸ ਕਰਕੇ ਨੇੜੇ ਦੀ ਨਜ਼ਰ ਦਾ ਨੰਬਰ ਤੇਜ਼ੀ ਨਾਲ ਵਧ ਸਕਦਾ ਹੈ।

7. ਪੜ੍ਹਨ ‘ਚ ਦਿੱਕਤ: ਕੋਈ ਵੀ ਕੰਮ, ਜਿਵੇਂ ਪੜ੍ਹਨਾ, ਤੁਹਾਨੂੰ ਪਹਿਲਾਂ ਤੋਂ ਵੱਧ ਤੇਜ਼ ਰੋਸ਼ਨੀ ਦੀ ਲੋੜ ਪੈ ਸਕਦੀ ਹੈ।

8. ਇਕ ਚੀਜ਼ ਦਾ ਦੋ ਵਾਰੀ ਦਿਖਾਈ ਦੇਣਾ: ਤੁਹਾਨੂੰ ਇਕ ਚੀਜ਼ ਦੋ ਵਾਰੀ ਦਿਖਾਈ ਦੇ ਸਕਦੀ ਹੈ, ਇਸਨੂੰ ਡਬਲ ਵਿਜ਼ਨ ਜਾਂ ਮੋਨੋਕਿਊਲਰ ਡਿਪਲੋਪੀਆ ਕਹਿੰਦੇ ਹਨ।

Share this content:

Post Comment