ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਨੇ ਪਾਕਿਸਤਾਨੀ ਜੁਵਾਨਾਇਲ ਨੂੰ ਭੇਜਿਆ ਵਾਪਸ
*ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਸੌਂਪਿਆ – ਚੰਗੇ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਫਰੀਦਕੋਟ, 3 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਸ਼੍ਰੀ ਸੰਜੇ ਅਗਨੀਹੋਤਰੀ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਗੁਰਪ੍ਰੀਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵਲੋਂ ਅਬਜਰਵੇਸ਼ਨ ਹੋਮ ਫਰੀਦਕੋਟ ਤੋਂ ਇੱਕ ਪਾਕਿਸਤਾਨੀ ਬੱਚੇ ਨੂੰ ਵਾਪਸ ਉਸਦੇ ਦੇਸ਼ ਭੇਜਣ ਦਾ ਪ੍ਰਬੰਧ ਕੀਤਾ ਗਿਆ । ਇੱਕ ਪਾਕਿਸਤਾਨੀ ਜੁਵਿਨਾਇਲ (ਨਾਮ ਗੁਪਤ) ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਸਰਹੱਦ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ । ਇਸ ਉਪਰੰਤ ਜ਼ਿਲ੍ਹਾ ਫਿਰੋਜ਼ਪੁਰ ਦੀ ਮਾਨਯੋਗ ਜੁਵਿਨਾਇਲ ਜਸਟਿਸ ਅਦਾਲਤ ਵੱਲੋਂ ਉਸਨੂੰ ਜੁਵਿਨਾਇਲ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਸਾਲ 2025 ਵਿੱਚ ਉਸ ਦਾ ਕੇਸ ਖਤਮ ਕਰ ਦਿੱਤਾ ।
ਇਸ ਸਬੰਧੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਜੁਵਿਨਾਇਲ ਨੂੰ ਮਾਨਯੋਗ ਸੈਸ਼ਨਜ਼ ਜੱਜ , ਫਰੀਦਕੋਟ ਵੱਲੋਂ ਮਨਿਸਟਰੀ ਆਫ ਹੋਮ ਅਫੇਅਰ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਤੋਂ ਉਸਦੇ ਦੇਸ਼ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਇਸ ਪਾਕਿਸਤਾਨੀ ਬੱਚੇ ਨੂੰ ਅਬਜਰਵੇਸ਼ਨ ਹੋਮ ਫਰੀਦਕੋਟ ਤੋਂ ਰਵਾਨਾ ਕੀਤਾ ਗਿਆ ਅਤੇ ਅਟਾਰੀ ਵਿਖੇ ਇਸ ਬੱਚੇ ਨੂੰ ਸੁਪਰਡੰਟ ਅਬਜਰਵੇਸ਼ਨ ਹੋਮ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਪਾਕਿਸਤਾਨੀ ਰੇਂਜ਼ਰ ਦੇ ਹਵਾਲੇ ਕੀਤਾ ਗਿਆ । ਰਵਾਨਗੀ ਮੌਕੇ ਜੱਜ ਸਾਹਿਬ ਵੱਲੋਂ ਉਕਤ ਬੱਚੇ ਨੂੰ ਮਠਿਆਈ, ਫਰੂਟ ਅਤੇ ਕੱਪੜੇ ਦੇ ਕੇ ਆਪਣੇ ਵਤਨ ਜਾਣ ਦੀ ਵਧਾਈ ਦਿੱਤੀ ਅਤੇ ਤਾਕੀਦ ਕੀਤੀ ਕਿ ਅੱਗੇ ਤੋਂ ਉਹ ਗੈਰ ਕਾਨੂੰਨੀ ਗਤੀਵਿਧੀ ਨਾਲ ਸਬੰਧ ਨਾ ਰੱਖੇ ਅਤੇ ਬਿਨਾਂ ਵੀਜ਼ੇ ਤੋਂ ਕਿਸੇ ਦੇਸ਼ ਦੀ ਸਰਹੱਦ ਕੋਲ ਨਾ ਜਾਵੇ।
Share this content:



Post Comment