Loading Now

ਜਲਥਲ ਹੋਇਆ ਲੁਧਿਆਣਾ : ਸੜਕਾਂ ‘ਤੇ ਭਰਿਆ ਪਾਣੀ

ਜਲਥਲ ਹੋਇਆ ਲੁਧਿਆਣਾ : ਸੜਕਾਂ ‘ਤੇ ਭਰਿਆ ਪਾਣੀ

ਲੁਧਿਆਣਾ, 3 ਸਤੰਬਰ – ਪੰਜਾਬ ਦੇ ਲੁਧਿਆਣਾ ਵਿੱਚ ਪਿਛਲੀ ਰਾਤ ਤੋਂ ਮੂਸਲਾਧਾਰ ਮੀਂਹ ਜਾਰੀ ਹੈ। ਅੱਜ ਸਵੇਰੇ ਕੁਝ ਸਮੇਂ ਲਈ ਮੀਂਹ ਰੁਕਿਆ ਸੀ ਪਰ ਫਿਰ ਦੁਬਾਰਾ ਬੂੰਦਾ-ਬਾਂਦੀ ਸ਼ੁਰੂ ਹੋ ਗਈ ਹੈ। ਸ਼ਹਿਰ ਦੇ ਸਾਰੇ ਬਜ਼ਾਰਾਂ ਵਿੱਚ ਪਾਣੀ ਭਰ ਗਿਆ ਹੈ। ਇਸਦੇ ਨਾਲ-ਨਾਲ ਸਤਲੁਜ ਦਰਿਆ ਵੀ ਪਿਛਲੇ ਦਿਨ ਤੋਂ ਓਵਰਫਲੋ ਹੋ ਰਿਹਾ ਹੈ।

ਧੁੱਸੀ ਬੰਨ ਅਤੇ ਸਸਰਾਲੀ ਕਾਲੋਨੀ ਦੇ ਲੋਕ ਪਿਛਲੇ 4 ਦਿਨਾਂ ਤੋਂ ਬੰਨ ‘ਤੇ ਹੀ ਰਾਤ ਬਿਤਾ ਰਹੇ ਹਨ। ਸਸਰਾਲੀ ਬੰਨ ਵੀ ਕਾਫ਼ੀ ਨਾਜ਼ੁਕ ਹੋ ਚੁੱਕਾ ਹੈ।  ਪ੍ਰਸ਼ਾਸਕੀ ਅਧਿਕਾਰੀ ਸ਼ਹਿਰ ਦੇ ਸਾਰੇ ਬੰਨਾਂ ‘ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਬਿਜਲੀ ਬਾਰੇ ਗੱਲ ਕਰੀਏ ਤਾਂ ਮੀਂਹ ਕਾਰਨ 15 ਤੋਂ ਵੱਧ ਫੀਡਰ ਖ਼ਰਾਬ ਹੋ ਚੁੱਕੇ ਹਨ ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। 150 ਤੋਂ ਵੱਧ ਟ੍ਰਾਂਸਫਾਰਮਰ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਬਿਜਲੀ ਵਿਭਾਗ ਦਾ ਵੀ ਕਰੋੜਾਂ ਦਾ ਨੁਕਸਾਨ ਹੋਇਆ ਹੈ।

Share this content:

Post Comment