Loading Now

ਜਰਮਨੀ ਵਿਚ ਹੋਏ ਯੂਰਪੀ ਪੰਜਾਬੀ ਸਾਹਿਤਕ ਸਮਾਗਮ ਦੌਰਾਨ “ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਸੰਗ੍ਰਹਿ ਸਮੇਤ ਹੋਰ ਪੰਜ ਕਿਤਾਬਾਂ ਲੋਕ ਅਰਪਣ

ਜਰਮਨੀ ਵਿਚ ਹੋਏ ਯੂਰਪੀ ਪੰਜਾਬੀ ਸਾਹਿਤਕ ਸਮਾਗਮ ਦੌਰਾਨ “ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਸੰਗ੍ਰਹਿ ਸਮੇਤ ਹੋਰ ਪੰਜ ਕਿਤਾਬਾਂ ਲੋਕ ਅਰਪਣ

IMG-20251005-WA0078-1024x478 ਜਰਮਨੀ ਵਿਚ ਹੋਏ ਯੂਰਪੀ ਪੰਜਾਬੀ ਸਾਹਿਤਕ ਸਮਾਗਮ ਦੌਰਾਨ “ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਸੰਗ੍ਰਹਿ ਸਮੇਤ ਹੋਰ ਪੰਜ ਕਿਤਾਬਾਂ ਲੋਕ ਅਰਪਣ

ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫੋਰਟ ਵਿਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਜਿਸ ਵਿੱਚ ਯੂਰਪ ਦੇ ਵੱਖ-ਵੱਖ ਮੁਲਖਾਂ ਗਰੀਸ, ਜਰਮਨੀ , ਬੈਲਜ਼ੀਅਮ, ਇਟਲੀ, ਬਰਤਾਨੀਆਂ, ਡੈਨਮਾਰਕ ਆਦਿ ਤੋਂ ਸਾਹਿਤਕਾਰ ਤੇ ਵਿਦਵਾਨਾਂ ਨੇ ਭਾਗ ਲਿਆ। ਯੂਰਪੀ ਪੰਜਾਬੀ ਕਹਾਣੀ ਅਤੇ ਮੁਸ਼ਾਇਰੇ ਸਮੇਤ ਇਸ ਸਮਾਗਮ ਵਿੱਚ ਯੂਰਪੀ ਪੰਜਾਬੀ ਸਾਹਿਤ ਵਾਰੇ ਗਹਿਰੀ ਵਿਚਾਰ ਚਰਚਾ ਹੋਈ। ਇਸ ਸਮੇਂ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਪ੍ਰੋ ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਪੁਸਤਕ “ਧਰਤਿ ਵੰਗਾਰੇ ਤਖ਼ਤ ਨੂੰ” ਸਮੇਤ ਹੋਰ ਪੰਜ ਕਿਤਾਬਾਂ “ਸੁਖਜੀਤ ਦੀਆਂ ਚੋਣਵੀਆਂ ਕਹਾਣੀਆਂ” , ਸੰਦੀਪ ਸਮਰਾਲਾ ਦਾ ਕਹਾਣੀ ਸੰਗ੍ਰਹਿ ” ਸੁਪਨੇ ਦਾ ਗਵਾਹ ਨਹੀਂ ਹੁੰਦਾ” , ਜੀਤ ਸੁਰਜੀਤ ਬੈਲਜੀਅਮ ਦਾ ਕਾਵਿ ਸੰਗ੍ਰਹਿ ” ਚੇਤਿਆਂ ਦੀ ਝੀਥ ” , ਜ਼ਫ਼ਰ ਅਵਾਨ ਡੈਨਮਾਰਕ ਦਾ ਕਾਵਿ ਸੰਗ੍ਰਹਿ “ਧੀ ਜੋ ਹੋਈ ” ਅਤੇ ਅਮਜਦ ਆਰਫ਼ੀ ਜਰਮਨੀ ਦਾ ਕਾਵਿ ਸੰਗ੍ਰਹਿ “ਰਮਜ਼ਾਂ ਚੁੱਪ ਦੀਆਂ ” ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੀਆਂ ਗਈਆਂ ।

IMG-20251005-WA0077-1016x1024 ਜਰਮਨੀ ਵਿਚ ਹੋਏ ਯੂਰਪੀ ਪੰਜਾਬੀ ਸਾਹਿਤਕ ਸਮਾਗਮ ਦੌਰਾਨ “ਧਰਤਿ ਵੰਗਾਰੇ ਤਖ਼ਤ ਨੂੰ” ਕਾਵਿ ਸੰਗ੍ਰਹਿ ਸਮੇਤ ਹੋਰ ਪੰਜ ਕਿਤਾਬਾਂ ਲੋਕ ਅਰਪਣ

ਦਲਜਿੰਦਰ ਸਿੰਘ ਰਹਿਲ ਨੇ ਇਹਨਾਂ ਪੁਸਤਕਾਂ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਕਾਵਿ ਸੰਗ੍ਰਹਿ “ਧਰਤ ਵੰਗਾਰੇ ਤਖ਼ਤ ਨੂੰ” ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ ਕਿਸਾਨ ਅੰਦੋਲਨ ਦੇ ਇਤਿਹਾਸ ਨੂੰ ਸਾਂਭਣ ਦਾ ਇੱਕ ਵੱਡਾ ਉਪਰਾਲਾ ਹੈ। ਪ੍ਰੋ ਗੁਰਭਜਨ ਸਿੰਘ ਗਿੱਲ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਵੱਖ ਵੱਖ ਲੇਖਕਾਂ ਦੀਆਂ ਦੋ ਸੌ ਤੋਂ ਉੱਤੇ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਾਵਿ ਰੂਪੀ ਪੁਸਤਕ “ਧਰਤਿ ਵੰਗਾਰੇ ਤਖ਼ਤ ਨੂੰ” ਇੱਕ ਅਜਿਹਾ ਸਾਹਿਤਕ ਸਰੋਤ ਹੈ ਜਿਸ ਵਿੱਚ ਸਮੁੱਚੇ ਕਿਸਾਨ ਅੰਦੋਲਨ ਨਾਲ ਸੰਬੰਧਤ ਕਾਵਿ ਸਮੱਗਰੀ ਕਿਸਾਨ ਅੰਦੋਲਨ ਦੀ ਹਮੇਸ਼ਾਂ ਗਵਾਹੀ ਭਰਦੀ ਰਹੇਗੀ।

Share this content:

Post Comment