ਜਮਹੂਰੀ ਅਧਿਕਾਰ ਸਭਾ ਵੱਲੋਂ ਉਘੇ ਰੰਗਕਰਮੀ ਬੂਟਾ ਸਿੰਘ ਬਠਿੰਡਾ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ
ਬਠਿੰਡਾ, 5 ਜਨਵਰੀ – ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਕਾਰਜਕਾਰਨੀ ਨੇ ਉਘੇ ਰੰਗ ਕਰਮੀ ਤੇ ਜਮਹੂਰੀ ਕਰਕੁੰਨ ਬੂਟਾ ਸਿੰਘ ਬਠਿੰਡਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ l ਅੱਜ ਟੀਚਰਜ਼ ਹੋਮ ਵਿੱਚ ਹੋਈ ਕਾਰਜਕਾਰਨੀ ਦੀ ਮੀਟਿੰਗ ਬਾਰੇ ਜ਼ਿਲਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਸਹਾਇਕ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਸਰਦਾਰ ਬੂਟਾ ਸਿੰਘ ਨੇ ਨੌਕਰੀ ਦੇ ਨਾਲ ਨਾਲ ਤਾਅ ਉਮਰ ਹੱਕ ਸੱਚ ਤੇ ਇਨਸਾਫ ਲਈ ਲਈ ਹੋਕਾ ਦਿੱਤਾ ਅਤੇ ਸੱਭਿਆਚਾਰਕ ਮੁਹਾਜ ਤੇ ਆਪਣੀ ਅਹਿਮ ਯੋਗਦਾਨ ਪਾਉਂਦਿਆਂ ਜਮਹੂਰੀ ਲਹਿਰ ਦਾ ਅਹਿਮ ਅੰਗ ਬਣੇ ਰਹੇ l
ਜਮਹੂਰੀ ਹੱਕਾਂ ਦੀ ਲਹਿਰ ਵਿੱਚ ਉਹ ਇੱਕ ਜਾਣੀ ਪਹਿਚਾਣੀ ਸਖਸ਼ੀਅਤ ਸਨ ਅਤੇ ਉਹਨਾਂ ਬਾਰੇ ਉਹਨਾਂ ਦੇ ਸਾਥੀ ਅਕਸਰ ਜ਼ਿਕਰ ਕਰਦੇ ਕਹਿੰਦੇ ਸੀ l ਉਹਨਾਂ ਦਾ ਸਾਰਾ ਪਰਿਵਾਰ ਹੀ ਜਮਹੂਰੀ ਲਹਿਰ ਵਿੱਚ ਲੰਬੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰਦਾ ਆ ਰਿਹਾ ਹੈ l ਬੂਟਾ ਸਿੰਘ ਦੇ ਦਿਹਾਂਤ ਨਾਲ ਜਿੱਥੇ ਉਹਨਾਂ ਦੇ ਪ੍ਰੀਵਾਰ ਨੂੰ ਘਾਟਾ ਪਿਆ ਹੈ ਉਥੇ ਜਮਹੂਰੀ ਲਹਿਰ ਨੂੰ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ l ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਕੁਝ ਸਮੇਂ ਤੋਂ ਇਲਾਜ ਅਧੀਨ ਸਨ,ਬੀਤੇ ਕੱਲ ਸਵੇਰੇ ਉਹਨਾਂ ਨੇ ਆਖਰੀ ਸਾਹ ਲਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਡੀਏਵੀ ਕਾਲਜ ਦੇ ਨੇੜੇ ਵਾਲੀ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ l ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਨਕਲਾਬੀ ਜਮਹੂਰੀ ਕਾਰਕੁੰਨ,ਟਰੇਡ ਯੂਨੀਅਨ ਆਗੂ,ਪੈਨਸ਼ਨਰਜ਼,ਉਹਨਾਂ ਦੇ ਪ੍ਰਸ਼ੰਸਕ,ਰਿਸ਼ਤੇਦਾਰ ਅਤੇ ਪ੍ਰੀਵਾਰਕ ਮੈਂਬਰ ਹਾਜ਼ਰ ਹੋਏ l ਉਹ ਆਪਣੇ ਪਿੱਛੇ ਇੱਕ ਬੇਟਾ ਐਡਵੋਕੇਟ ਸੁਦੀਪ ਸਿੰਘ,ਇੱਕ ਬੇਟੀ ਅਤੇ ਪਤਨੀ (ਪੁਸ਼ਪ ਲਤਾ) ਛੱਡ ਗਏ ਹਨ।
Share this content:


Post Comment