Loading Now

ਜਦੋਂ ਅਸੀਂ ਇੰਟਰਨੈੱਟ ਰਾਹੀਂ ਚੋਰ ਫੜੇ

ਜਦੋਂ ਅਸੀਂ ਇੰਟਰਨੈੱਟ ਰਾਹੀਂ ਚੋਰ ਫੜੇ

ਇੰਟਰਨੈੱਟ ਨਾਲ ਚੱਲਦਾ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਜਿੰਨੇ ਫ਼ਾਇਦੇ ਹਨ, ਓਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦੀ ਵਰਤੋਂ ਕਿੰਜ ਕਰਦੇ ਹੋ। ਇੱਥੋਂ ਤੱਕ ਕਿ ਚੋਰ ਵੀ ਫੜ ਸਕਦੇ ਹੋ। ਦਸ ਕੁ ਸਾਲ ਪਹਿਲਾਂ ਦੀ ਗੱਲ ਹੈ। ਹੋਇਆ ਇੰਜ ਕਿ ਤਿੰਨ-ਚਾਰ ਸਾਲ ਤੋਂ ਸਾਡੇ ਦਫ਼ਤਰ ਵਿਚ ‘ਹਰੀ ਸੋਨੀ’ ਨਾਮਕ ਨੇਪਾਲ ਮੂਲ ਦਾ ਚੌਂਤੀ-ਪੈਂਤੀ ਸਾਲ ਦਾ ਵਿਅਕਤੀ ਡਰਾਈਵਰ ਵਜੋਂ ਨੌਕਰੀ ਕਰਦਾ ਆ ਰਿਹਾ ਸੀ। ਅਸਲ ਵਿਚ ਉਹ ਮੇਰੇ ਭਾਈਵਾਲ ਦੀ ਗੱਡੀ ਚਲਾਉਂਦਾ ਸੀ। ਉਹ ਧੋਖੇ ਨਾਲ ਸਾਡੇ ਇਕ ਲੱਖ ਰੁਪਏ ਲੈ ਕੇ ਨੇਪਾਲ ਭੱਜ ਗਿਆ ਸੀ। ਪੁਲਿਸ ਨੇ ਕੋਈ ਬਹੁਤੀ ਤਸੱਲੀਬਖ਼ਸ਼ ਕੋਸ਼ਿਸ਼ ਨਹੀਂ ਕੀਤੀ। ਭਾਈਵਾਲ ਨੇ ਉਸ ਨੂੰ ਆਪਣੇ ਘਰ ਵਿਚ ਨਿੱਕੇ ਭਰਾ ਵਾਂਗ ਹੀ ਰੱਖਿਆ ਹੋਇਆ ਸੀ। ਤਿੰਨ ਕੁ ਬੱਚਿਆਂ ਦੇ ਬਾਪ ਉਸ ਡਰਾਈਵਰ ਦਾ ਇਹ ਧੋਖਾ ਦੇਣ ਵਾਲਾ ਕਾਰਾ ਮੈਨੂੰ ਹਰ ਸਮੇਂ ਤੰਗ ਕਰਦਾ ਰਹਿੰਦਾ ਸੀ।

ਮੈਂ ਉਸ ਦੇ ਫੇਸਬੁੱਕ ਪ੍ਰੋਫਾਈਲ ਦੀਆਂ ਗਤੀਵਿਧੀਆਂ ਉੱਪਰ ਲਗਾਤਾਰ ਨਿਗ੍ਹਾ ਰੱਖੀ। ਕਾਫ਼ੀ ਦਿਨ ਉਸ ਨੇ ਫੇਸਬੁੱਕ ਉੱਪਰ ਘੇਸ ਵੱਟੀ ਰੱਖੀ। ਤਿੰਨ-ਚਾਰ ਮਹੀਨਿਆਂ ਦਾ ਸਮਾਂ ਬੀਤ ਗਿਆ। ਮਨੁੱਖੀ ਫ਼ਿਤਰਤ ਅਨੁਸਾਰ ਉਸ ਨੇ ਸੋਚਿਆ ਕਿ ਮਾਮਲਾ ਠੰਢਾ ਪੈ ਗਿਆ ਹੋਵੇਗਾ। ਉਹ ਫੇਸਬੁੱਕ ਉੱਪਰ ਦੁਬਾਰਾ ਕਿਰਿਆਸ਼ੀਲ ਹੋ ਗਿਆ। ਆਦਤ ਅਨੁਸਾਰ ਇਕ ਦਿਨ ਉਸ ਨੇ ਆਪਣੀਆਂ ਸੈਲਫੀਆਂ ਫੇਸਬੁੱਕ ਉੱਪਰ ਸਾਂਝੀਆਂ ਕੀਤੀਆਂ। ਮੈਂ ਤਸਵੀਰਾਂ ਦੇ ਰੰਗ-ਢੰਗ ਤੇ ਪਿਛੋਕੜ ਤੋਂ ਪਛਾਣ ਲਿਆ ਕਿ ਉਹ ਪੰਜਾਬ ਪਰਤ ਆਇਆ ਹੈ।

ਉਸ ਨੂੰ ਕਾਬੂ ਕਰਨ ਦੀ ਮੈਂ ਤਰਕੀਬ ਸੋਚਣ ਲੱਗਾ। ਫੇਸਬੁੱਕ ਉੱਤੇ ਮੈਂ ਪੁਰਾਣੀ ਨੇਪਾਲੀ ਐਕਟ੍ਰੈੱਸ ਦੀ ਤਸਵੀਰ ਨੂੰ ਵਰਤ ਕੇ ਜਾਅਲੀ ਪ੍ਰੋਫਾਈਲ ਬਣਾ ਕੇ ਉਸ ਨੂੰ ਦੋਸਤ ਬਣਨ ਦੀ ਬੇਨਤੀ ਕੀਤੀ ਮਤਲਬ ਕਿ ਫਰੈਂਡ ਰਿਕਵੈਸਟ ਭੇਜੀ ਜੋ ਉਸ ਨੇ ਕੁਝ ਘੜੀਆਂ ਵਿਚ ਹੀ ਕਬੂਲ ਕਰ ਲਈ। ਇਹ ਸ਼ਨੀਵਾਰ ਦੀ ਸ਼ਾਮ ਦਾ ਵਕਤ ਸੀ। ਮੈਂ ਲੜਕੀ ਦਾ ਕਿਰਦਾਰ ਬਣ ਕੇ ਉਸ ਨਾਲ ਚੈਟਿੰਗ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਉਹ ਜਲੰਧਰ ਵਿਚ ਕਿਸੇ ਦਫ਼ਤਰ ਵਿਚ ਬਤੌਰ ਡਰਾਈਵਰ ਨੌਕਰੀ ਕਰਦਾ ਹੈ। ਮੈਂ ਔਰਤਾਂ ਵਾਲੇ ਨਖ਼ਰੇ, ਨਜ਼ਾਕਤਾਂ ਤੇ ਚਲਿੱਤਰ ਵਰਤੇ ਤੇ ਉਸ ਨੂੰ ਮੰਗਲਵਾਰ ਸਵੇਰੇ ਮਿਲਣ ਤੇ ਫਿਰ ਪਹਾੜਾਂ ਦੀ ਸੈਰ ਕਰਨ ਵਾਸਤੇ ਮੋਹਾਲੀ ਨੇੜੇ ਪੈਂਦੇ ਕਸਬੇ ਖਰੜ ਦੇ ਬੱਸ ਅੱਡੇ ਉੱਪਰ ਬੁਲਾ ਲਿਆ। ਸੋਮਵਾਰ ਨੂੰ ਮੈਂ ਲੋਕਲ ਪੁਲਿਸ ਨਾਲ ਵੀ ਆਪਣਾ ਪਲਾਨ ਸਾਂਝਾ ਕਰ ਲਿਆ। ਸਾਡੇ ਦੋਨਾਂ ਦੇ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਡਰਾਈਵਰ ਸਹੀ ਸਮੇਂ ’ਤੇ ਨਿਰਧਾਰਤ ਟਿਕਾਣੇ ਉੱਪਰ ਪਹੁੰਚ ਗਿਆ। ਪੁਲਿਸ ਨੇ ਉਸ ਨੂੰ ਦਬੋਚ ਲਿਆ।

ਪੁਲਿਸ ਨੇ ਤਿੰਨ-ਚਾਰ ਦਿਨ ਉਸ ਦਾ ਰਿਮਾਂਡ ਲੈ ਲਿਆ। ਪੁਲਿਸ ਨਾਲ ਮਿਲ ਕੇ ਅਸੀਂ ਉਸ ਤੋਂ ਤੀਹ ਪੈਂਤੀ ਹਜ਼ਾਰ ਰੁਪਏ ਕਢਵਾ ਵੀ ਲਏ। ਫਿਰ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਤਿੰਨ-ਚਾਰ ਮਹੀਨਿਆਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਉਹ ਦੁਬਾਰਾ ਨੇਪਾਲ ਭੱਜ ਗਿਆ। ਕੁਝ ਅਰਸੇ ਬਾਅਦ ਕਚਹਿਰੀ ਦੀ ਕਾਰਵਾਈ ਅਨੁਸਾਰ ਅਦਾਲਤ ਨੇ ਉਸ ਨੂੰ ਪੀਓ (ਭਗੌੜਾ ਅਪਰਾਧੀ) ਘੋਸ਼ਿਤ ਕਰ ਦਿੱਤਾ। ਉਹ ਅਜੇ ਵੀ ਕਾਨੂੰਨ ਦੇ ਹੱਥ ਨਹੀਂ ਚੜ੍ਹਿਆ ਹੈ। ਅੱਜ ਵੀ ਮੇਰੀ ਨਜ਼ਰ ਉਸ ਨੂੰ ਲੱਭ ਰਹੀ ਹੈ। ਦੂਸਰਾ ਚੋਰੀ ਕਾਂਡ ਕੁਝ ਹਫ਼ਤੇ ਪਹਿਲਾਂ ਹੀ ਸਾਡੇ ਨਾਲ ਵਾਪਰਿਆ ਹੈ। ਮੋਹਾਲੀ ਵਿਚ ਆਪਣੇ ਘਰ ਦੇ ਸਾਹਮਣੇ ਬਣੇ ਇਕ ਛੋਟੇ ਜਿਹੇ ਪਾਰਕ ਵਿਚ ਸਾਲ ਭਰ ਤੋਂ ਅਸੀਂ ਸਵੇਰ ਦੀ ਸੈਰ ਕਰਦੇ ਆ ਰਹੇ ਹਾਂ। ਇਸ ਪਾਰਕ ਦੇ ਇਕ ਪਾਸੇ ਵਹਿੰਦੇ ਬਰਸਾਤੀ ਨਾਲ਼ੇ ਦੀ ਸੀਮੈਂਟ ਨਾਲ ਬਣੀ ਧੁੱਸੀਨੁਮਾ ਡੇਢ-ਦੋ ਫੁੱਟ ਚੌੜੀ ਕੰਧ ਵੀ ਹੈ।

ਅਸੀਂ ਸਵੇਰੇ ਉਸ ਕੰਧ ਉੱਪਰ ਪੰਖੇਰੂਆਂ ਤੇ ਗਲਿਹਿਰੀਆਂ ਵਾਸਤੇ ਚੋਗਾ, ਖਾਣਾ ਤੇ ਪਾਣੀ ਦਾ ਬੰਦੋਬਸਤ ਵੀ ਕਰਦੇ ਆ ਰਹੇ ਹਾਂ। ਕੰਧ ਉੱਪਰ ਇਕ ਇੱਟ ਦੀ ਢੋਅ ਲਗਾ ਕੇ ਆਪਣੇ ਮੋਬਾਈਲ ਫੋਨ ਰਾਹੀਂ ਉਨ੍ਹਾਂ ਪੰਛੀਆਂ ਦੀ ਲਾਈਵ ਵੀਡੀਓ ਰਿਕਾਰਡ ਤੇ ਨਸ਼ਰ ਕਰਦੇ ਆ ਰਹੇ ਹਾਂ। ਕੰਧ ਦੀ ਡੂੰਘਾਈ ਨਾਲ਼ੇ ਵਾਲੇ ਪਾਸੇ ਤੋਂ ਸੱਤ-ਅੱਠ ਫੁੱਟ ਦੇ ਕਰੀਬ ਹੈ। ਅਸੀਂ ਸੈਰ ਤੇ ਯੋਗਾ ਕਰਦੇ ਮੋਬਾਈਲ ਫੋਨ ਉੱਪਰ ਨਜ਼ਰ ਰੱਖਦੇ ਸਾਂ। ਉਹ ਵੱਖਰੀ ਗੱਲ ਹੈ ਕਿ ਮਨ ਵਿਚ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਕੋਈ ਨਾਲ਼ੇ ਵਾਲੇ ਪਾਸੇ ਤੋਂ ਆ ਕੇ ਫੋਨ ਚੋਰੀ ਨਾ ਕਰ ਲਏ।

ਇਹ ਸਿਲਸਿਲਾ ਲਗਪਗ ਇਕ ਸਾਲ ਚੱਲਦਾ ਰਿਹਾ ਸੀ। ਖ਼ੈਰ! ਉਸ ਦਿਨ ਸਵੇਰੇ ਉਹੀ ਕਾਂਡ ਹੋ ਗਿਆ ਜਿਸ ਦਾ ਡਰ ਸੀ। ਮੈਂ, ਮੇਰੀ ਮਾਂ ਤੇ ਪਤਨੀ ਸੈਰ ਕਰਦੇ ਅਚਾਨਕ ਕਿਸੇ ਗੱਲਬਾਤ ਵਿਚ ਉਲਝ ਗਏ। ਕੁਝ ਸਮੇਂ ਬਾਅਦ ਅਸੀਂ ਦੇਖਿਆ ਤਾਂ ਮੋਬਾਈਲ ਫੋਨ ਆਪਣੀ ਜਗ੍ਹਾ ਉੱਪਰ ਵਿਖਾਈ ਨਹੀਂ ਦਿੱਤਾ। ਪਹਿਲਾਂ ਵੀ ਕਈ ਵਾਰ ਤੋਤੇ, ਕਬੂਤਰਾਂ ਤੇ ਗਲਿਹਿਰੀਆਂ ਦੁਆਰਾ ਉਹ ਕੰਧ ਤੋਂ ਪਾਰਕ ਵਾਲੇ ਪਾਸੇ ਜਾਂ ਨਾਲ਼ੇ ਵਾਲੇ ਪਾਸੇ ਹੇਠਾਂ ਸੁੱਟ ਦਿੱਤਾ ਜਾਂਦਾ ਸੀ। ਭੱਜ ਕੇ ਦੇਖਿਆ ਤਾਂ ਮੋਬਾਈਲ ਨਹੀਂ ਲੱਭਾ। ਸਵੇਰ ਦੇ ਸਵਾ ਕੁ ਛੇ ਵਜੇ ਦਾ ਵਕਤ ਸੀ। ਸਾਨੂੰ ਪਤਾ ਲੱਗ ਗਿਆ ਕਿ ਫੋਨ ਚੋਰੀ ਹੋ ਗਿਆ ਹੈ। ਅਸੀਂ ਇੱਧਰ-ਉੱਧਰ, ਅੱਗੇ-ਪਿੱਛੇ ਭੱਜੇ ਪਰ ਸਾਨੂੰ ਚੋਰ ਨਹੀਂ ਮਿਲ਼ਿਆ। ਗੁਆਂਢੀਆਂ ਦੇ ਘਰ ਲੱਗੇ ਕੈਮਰੇ ਦੀ ਰਿਕਾਰਡਿੰਗ ਵੇਖਣ ਦੀ ਕੋਸ਼ਿਸ਼ ਕੀਤੀ ਪਰ ਉਹ ਵੇਖ ਨਾ ਸਕੇ। ਮਾਯੂਸ ਹੋ ਕੇ ਘਰ ਆਏ। ਘਰ ਦੇ ਹੋਰ ਜੀਅ ਵੀ ਜਾਗ ਪਏ। ਪੁਲਿਸ ਨੂੰ ਫੋਨ ਕਰਨ ਦੀ ਗੱਲ ਹੋਈ ਪਰ ਸਵੇਰੇ-ਸਵੇਰੇ ਪੁਲਿਸ ਵਾਲੇ ਵੀ ਕੀ ਕਰ ਲੈਣਗੇ, ਇਹ ਸੋਚਦਿਆਂ ਮੇਰੇ ਦਿਮਾਗ ਅੰਦਰਲਾ ਡਿਜੀਟਲ ਖੋਜੀ ਜਾਗ ਪਿਆ।

ਮੈਂ ਆਪਣੇ ਵੱਡੇ ਭਤੀਜੇ ਨਾਲ ਗੱਲ ਕੀਤੀ। ਉਸ ਨੇ ਆਪਣੇ ਐਪਲ ਮੋਬਾਈਲ ਫੋਨ ਰਾਹੀਂ ਚੋਰੀ ਹੋਏ ਮੋਬਾਈਲ ਦੀ ਭਾਲ ਕੀਤੀ। ਚੋਰ ਵੀ ਸ਼ਾਤਰ ਸੀ। ਉਸ ਨੇ ਕੁਝ ਮਿੰਟਾਂ ਵਿਚ ਹੀ ਮੋਬਾਈਲ ਫੋਨ ਦਾ ਸਾਰਾ ਡਾਟਾ ਡਿਲੀਟ ਕਰ ਦਿੱਤਾ ਸੀ। ਮੇਰਾ ਭਤੀਜਾ ਕੁਝ ਮਾਯੂਸ ਹੋ ਗਿਆ। ਸਵਾ ਕੁ ਸੱਤ ਵਜੇ ਭਤੀਜੇ ਨੇ ਦੱਸਿਆ ਕਿ ਚੋਰ ਨੇ ਦੋ-ਤਿੰਨ ਫੋਟੋਆਂ ਤਾਜ਼ਾ ਖਿੱਚੀਆਂ ਹਨ ਜਿਨ੍ਹਾਂ ਵਿਚ ਇਕ ਦੁਕਾਨ ’ਤੇ ਇਕ ਮੁੱਛਫੁੱਟ ਮੁੰਡੇ ਦੀ ਸੀ। ਜੋ ਮੋਬਾਈਲ ਨਾਲ ਜੁੜੀ ਈਮੇਲ ਨਾਲ ਸਾਡੇ ਕੋਲ ਪਹੁੰਚ ਗਈਆਂ। ਈਮੇਲ ਨੂੰ ਉਹ ਡਿਲੀਟ ਕਰਨਾ ਸ਼ਾਇਦ ਭੁੱਲ ਗਿਆ ਸੀ। ਨਾਲ ਹੀ ਉਨ੍ਹਾਂ ਦਾ ਥਹੁ-ਟਿਕਾਣਾ ਵੀ ਮਿਲ ਗਿਆ ਜੋ ਕਿ ਮੋਹਾਲੀ ਵਿਚ ਪੈਂਦੇ ਪਿੰਡ ‘ਮਟੋਰ’ ਦਾ ਸੀ। ਪੰਦਰਾਂ-ਵੀਹਾਂ ਮਿੰਟਾਂ ਵਿਚ ਮੈਂ ਤੇ ਮੇਰਾ ਭਤੀਜਾ ਗੱਡੀ ਲੈ ਕੇ ਫੋਟੋ ਵਿਚ ਵਿਖਾਈ ਦੇ ਰਹੀ ਦੁਕਾਨ ਕੋਲ ਪਹੁੰਚ ਗਏ। ਤਸਵੀਰ ਵਾਲੇ ਮੁੰਡੇ ਸਮੇਤ ਤਿੰਨੋਂ ਮੁੰਡੇ ਦੁਕਾਨ ਸਾਹਮਣੇ ਬੈਠ ਕੇ ਸਾਡੇ ਹੀ ਮੋਬਾਈਲ ਦੀਆਂ ਖ਼ੂਬੀਆਂ ਪਰਖ ਰਹੇ ਸਨ।

Share this content:

Post Comment