Loading Now

ਚੰਦਾ ਕੋਚਰ ਭ੍ਰਿਸ਼ਟਾਚਾਰ ਦੀ ਦੋਸ਼ੀ ਕਰਾਰ

ਚੰਦਾ ਕੋਚਰ ਭ੍ਰਿਸ਼ਟਾਚਾਰ ਦੀ ਦੋਸ਼ੀ ਕਰਾਰ

ਨਵੀਂ ਦਿੱਲੀ, 23 ਜੁਲਾਈ – ਅਪੀਲੀ ਟਿ੍ਰਬਿਊਨਲ ਨੇ ਆਈ ਸੀ ਆਈ ਸੀ ਆਈ ਬੈਂਕ ਦੇ ਸਾਬਕਾ ਸੀ ਈ ਓ ਚੰਦਾ ਕੋਚਰ ਨੂੰ ਭਿ੍ਰਸ਼ਟਾਚਾਰ ਦਾ ਦੋਸ਼ੀ ਪਾਇਆ ਹੈ। ਟਿ੍ਰਬਿਊਨਲ ਮੁਤਾਬਕ ਚੰਦਾ ਨੇ ਵੀਡੀਓਕੋਨ ਸਮੂਹ ਨੂੰ 300 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਦੇ ਬਦਲੇ 64 ਕਰੋੜ ਰੁਪਏ ਦੀ ਰਿਸ਼ਵਤ ਲਈ। ਇਹ ਰਕਮ ਉਸ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਨੂੰ ਦਿੱਤੀ ਗਈ ਸੀ, ਜਿਹੜੀ ਵੀਡੀਓਕੋਨ ਨਾਲ ਜੁੜੀ ਸੀ। ਟਿ੍ਰਬਿਊਨਲ ਨੇ ਕਿਹਾ ਕਿ ਪੈਸੇ ਦਾ ਲੈਣ-ਦੇਣ ਇੱਕਦਮ ਸਾਫ ਸੀ। ਆਈ ਸੀ ਆਈ ਸੀ ਆਈ ਬੈਂਕ ਨੇ ਜਦ 27 ਅਗਸਤ 2009 ਨੂੰ ਵੀਡੀਓਕੋਨ ਨੂੰ 300 ਕਰੋੜ ਦਿੱਤੇ ਤਾਂ ਅਗਲੇ ਹੀ ਦਿਨ ਵੀਡੀਓਕੋੋਨ ਦੀ ਕੰਪਨੀ ਐੱਸ ਪੀ ਪੀ ਐੱਲ ਨੇ ਦੀਪਕ ਕੋਚਰ ਦੀ ਕੰਪਨੀ ਨਿਊਪਾਵਰ ਰਿਨਿਊਏਬਲਜ਼ ਨੂੰ 64 ਕਰੋੜ ਰੁਪਏ ਭੇਜ ਦਿੱਤੇ।

ਇਹ ਇੱਕ ਤਰ੍ਹਾਂ ਨਾਲ ਕਰਜ਼ ਦੇ ਬਦਲੇ ਰਿਸ਼ਵਤ ਸੀ। ਨੰਦਾ ਕੋਚਰ ਨੇ ਕਰਜ਼ ਮਨਜ਼ੂਰ ਕਰਦਿਆਂ ਇਹ ਨਹੀਂ ਦੱਸਿਆ ਸੀ ਕਿ ਉਸ ਦੇ ਪਤੀ ਦਾ ਵੀਡੀਓਕੋਨ ਨਾਲ ਕਾਰੋਬਾਰੀ ਰਿਸ਼ਤਾ ਹੈ। ਉਹ ਇਹ ਨਹੀਂ ਕਹਿ ਸਕਦੀ ਕਿ ਉਸ ਨੂੰ ਆਪਣੇ ਪਤੀ ਦੇ ਕੰਮਕਾਜ ਦੀ ਜਾਣਕਾਰੀ ਨਹੀਂ ਸੀ। ਇਸ ਮਾਮਲੇ ਵਿੱਚ ਈ ਡੀ ਨੇ ਕੋਚਰ ਜੋੜੇ ਦੀ 78 ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ, ਜਿਸ ਨੂੰ ਟਿ੍ਰਬਿਊਨਲ ਨੇ ਸਹੀ ਠਹਿਰਾਇਆ। ਇਸ ਵਿੱਚ ਮੁੰਬਈ ਦੇ ਚਰਚ ਗੇਟ ਸਥਿਤ ਉਨ੍ਹਾਂ ਦਾ ਫਲੈਟ ਵੀ ਸ਼ਾਮਲ ਹੈ, ਜਿਸ ਨੂੰ ਵੀਡੀਓਕੋਨ ਨਾਲ ਜੁੜੀਆਂ ਕੰਪਨੀਆਂ ਦੇ ਜ਼ਰੀਏ ਖਰੀਦਿਆ ਗਿਆ ਸੀ। ਹਾਲਾਂਕਿ ਸਾਢੇ 10 ਲੱਖ ਦੀ ਨਕਦੀ ਵਾਪਸ ਕਰ ਦਿੱਤੀ ਗਈ, ਕਿਉਕਿ ਉਸ ਦਾ ਸਰੋਤ ਜਾਇਜ਼ ਪਾਇਆ ਗਿਆ।

Share this content:

Post Comment