Loading Now

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਸ਼ਾਨਦਾਰ ਢੰਗ ਨਾਲ ਸੰਪੰਨ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਸ਼ਾਨਦਾਰ ਢੰਗ ਨਾਲ ਸੰਪੰਨ

*ਸੀਨੀਅਰ ਫੋਟੋਗ੍ਰਾਫ਼ਰ ਸਨਮਾਨਿਤ, 9 ਮਹੀਨਿਆਂ ਵਿੱਚ ਇਤਿਹਾਸਕ ਪ੍ਰਾਪਤੀਆਂ ਦਰਜ

ਚੰਡੀਗੜ੍ਹ,19 ਮਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ  ਲਾਇਨਜ਼ ਕਲੱਬਸੈਕਟਰ 18 ਚੰਡੀਗੜ੍ਹ ਵਿਖੇ ਹੋਈਜਿਸ ਵਿੱਚ ਲਗਭਗ 200 ਵਿਅਕਤੀਆਂ ਵੱਲੋਂ ਭਾਗ ਲਿਆ ਗਿਆ। ਚੰਡੀਗੜ੍ਹਮੋਹਾਲੀ ਅਤੇ ਪੰਚਕੂਲਾ ਦੇ ਸੀਨੀਅਰ ਫੋਟੋਗ੍ਰਾਫ਼ਰਾਂਜਿਨ੍ਹਾਂ ਨੇ ਬਹੁਤ ਜ਼ਿਆਦਾ ਪੇਸ਼ੇਵਰ ਸਫਲਤਾ ਪ੍ਰਾਪਤ ਕੀਤੀਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਸ਼੍ਰੀ ਸੁਰੇਸ਼ ਸ਼ਰਮਾ (ਇੰਡੀਆਨੋ ਸਟੂਡੀਓ) ਹਨਜਿਨ੍ਹਾਂ ਨੂੰ ਆਰਕੀਟੈਕਚਰ ਫੋਟੋਗ੍ਰਾਫੀ ਵਿੱਚ ਆਪਣੇ ਕੰਮ ਲਈ ਰਾਸ਼ਟਰੀ ਪੱਧਰ ਤੇ ਪ੍ਰਸ਼ੰਸਾ ਪ੍ਰਾਪਤ ਹੋਈ ਹੈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸੁਨੀਲ ਭੱਟ ਨੇ ਗਵਰਨਿੰਗ ਬਾਡੀ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਇਸ ਪੂਰੀ ਟੀਮ ਦੀ ਅਗਵਾਈ ਸੀ.ਪੀ.ਏ. ਦੇ ਪ੍ਰਧਾਨਸ਼੍ਰੀ ਸਰੋਜ ਸਿੰਘ ਚੌਹਾਨ ਕਰ ਰਹੇ ਹਨਜਿਨ੍ਹਾਂ ਨੂੰ ਸੰਸਥਾਪਕ ਮੈਂਬਰ ਅਤੇ ਖਜ਼ਾਨਚੀ ਸ਼੍ਰੀ ਸੁਭਾਸ਼ ਭਾਟੀਆ ਦਾ ਪੂਰਾ ਸਮਰਥਨ ਪ੍ਰਾਪਤ ਹੈ। ਇਹ ਸਾਰੀਆਂ ਪ੍ਰਾਪਤੀਆਂ ਸਿਰਫ਼ ਨੌਂ ਮਹੀਨਿਆਂ ਦੇ ਬਹੁਤ ਘੱਟ ਸਮੇਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਹਨਜੋ ਕਿ ਸਾਰੇ ਮੈਂਬਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਵਿੱਚ ਸੀ.ਪੀ.ਏ. ਦੀ ਰਜਿਸਟ੍ਰੇਸ਼ਨ ਸਥਿਤੀ ਨੂੰ ਪੂਰੀ ਤਰ੍ਹਾਂ ਅੱਪ ਟੂ ਡੇਟ ਕਰਨਾਐਸੋਸੀਏਸ਼ਨ ਦੇ ਬੈਂਕ ਖਾਤੇ ਨੂੰ ਸੁਚਾਰੂ ਬਣਾਉਣਾ ਅਤੇ ਸਿੱਧੀ ਭੁਗਤਾਨ ਪ੍ਰਣਾਲੀ ਲਈ ਸਕੈਨਰ ਦੀ ਸਹੂਲਤ ਉਪਲਬਧ ਕਰਵਾਉਣਾ,  ਬੈਂਕ ਆਫ ਬੜੌਦਾ ਵੱਲੋਂ ਸਥਾਨਕ ਸ਼ਾਖਾ ਵਿੱਚ ਜ਼ੀਰੋ ਬੈਲੈਂਸ ਖਾਤਾ ਖੋਲ੍ਹਣ ਦੀ ਸਹੂਲਤ ਦੇਣਾਐਸੋਸੀਏਸ਼ਨ ਦੀ ਮੈਂਬਰਸ਼ਿਪ ਵਿੱਚ ਵਾਧਾਪੰਜਾਬ ਵਿੱਚ ਆਏ ਹੜ੍ਹਾਂ ਤੋਂ ਰਾਹਤ ਲਈ ਸਹਾਇਤਾ ਰਾਸ਼ੀ ਦੇਣਾ,  ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫ਼ਤੇ ਦੌਰਾਨ ਲੰਗਰ ਦੀ ਸੇਵਾ ਕਰਨਾ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਰਾਜ ਪੱਧਰੀ ਫੋਟੋ ਪ੍ਰਦਰਸ਼ਨੀ ਆਯੋਜਿਤ ਕਰਨ ਦੀ ਯੋਜਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸ਼੍ਰੀ ਸਰੋਜ ਸਿੰਘ ਚੌਹਾਨ ਨੂੰ ਫੋਟੋਗ੍ਰਾਫਰਜ਼ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਦੇ ਸੰਯੁਕਤ ਸਕੱਤਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈਜੋ ਕਿ ਮਾਣ ਵਾਲੀ ਗੱਲ ਹੈ। ਇਸ ਦੌਰਾਨ ਸੀ.ਪੀ.ਏ. ਦੇ ਚੇਅਰਮੈਨ ਸ੍ਰੀ ਜੈ ਪਾਲ ਸਿੰਘ ਗਰਚਾ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਭੱਵਿਖ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਤ ਕੀਤਾ।

Share this content:

Post Comment