Loading Now

ਚੋਣਾਂ ਜਿੱਤਣ ਤੋਂ ਬਾਅਦ ਗਰਮਾਇਆ ਵਿਰੋਧੀ ਧਿਰ

ਚੋਣਾਂ ਜਿੱਤਣ ਤੋਂ ਬਾਅਦ ਗਰਮਾਇਆ ਵਿਰੋਧੀ ਧਿਰ

ਲੁਧਿਆਣਾ, 19 ਦਸੰਬਰ – ਸ਼ਹਿਰ ਦੇ ਗਿੱਲ ਪਿੰਡ ਦੇ ਵਿੱਚ ਅੱਜ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇੱਕ ਧਿਰ ‘ਤੇ ਗੋਲੀ ਚਲਾਉਣ ਦੇ ਵੀ ਇਲਜ਼ਾਮ ਲੱਗੇ ਹਨ। ਇਸ ਗੋਲੀਬਾਰੀ ਦੇ ਦੌਰਾਨ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ। ਇਸ ਲੜਾਈ ਦੌਰਾਨ ਇੱਕ ਦੂਜੇ ‘ਤੇ ਇੱਟਾਂ ਰੋੜੇ ਵੀ ਬਰਸਾਏ ਗਏ ਹਨ, ਜਿਸ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਪੂਰੇ ਝਗੜੇ ਤੋਂ ਬਾਅਦ ਲੁਧਿਆਣਾ ਦੇ ਗਿੱਲ ਪਿੰਡ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਨੂੰ ਲੈਕੇ ਹੀ ਇੱਕ ਧਿਰ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ। ਹਾਲਾਂਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਦੋ ਧਿਰਾਂ ‘ਚ ਹੋਈ ਲੜਾਈ

ਦੱਸ ਦਈਏ ਕਿ ਇਹ ਪੂਰੀ ਘਟਨਾ ਦੇਰ ਸ਼ਾਮ ਦੀ ਹੈ, ਜਦੋਂ ਇੱਕ ਧਿਰ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਜਿੱਤਣ ਤੋਂ ਬਾਅਦ ਇਲਾਕੇ ਦੇ ਵਿੱਚ ਧੰਨਵਾਦ ਰੈਲੀ ਕੱਢੀ ਜਾ ਰਹੀ ਸੀ। ਇਸ ਦੌਰਾਨ ਦੂਜੀ ਧਿਰ ਜੋ ਹਾਰ ਗਈ ਹੈ, ਉਹਨਾਂ ਵੱਲੋਂ ਪਹਿਲੀ ਧਿਰ ‘ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ। ਹਾਲਾਂਕਿ ਵੀਡੀਓ ਦੇ ਵਿੱਚ ਦੋਵੇਂ ਧਿਰਾਂ ਇੱਕ ਦੂਜੇ ‘ਤੇ ਪੱਥਰਬਾਜ਼ੀ ਕਰਦਿਆਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਇੱਕ ਸ਼ਖਸ਼ ਵੱਲੋਂ ਲਾਈਵ ਫਾਇਰਿੰਗ ਵੀ ਕੀਤੀ ਗਈ ਹੈ, ਜੋ ਕਿ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਗਈਆਂ।

ਗੋਲੀ ਚੱਲਣ ਦੀ ਲਾਈਵ ਵੀਡੀਓ

ਇਸ ਦੌਰਾਨ ਦੋ ਲੋਕਾਂ ਦੇ ਗੋਡਿਆਂ ਦੇ ਵਿੱਚ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਝਗੜੇ ਤੋਂ ਬਾਅਦ ਇੱਕ ਧਿਰ ਵੱਲੋਂ ਗੁੱਸੇ ਵਿੱਚ ਆ ਕੇ ਸੜਕ ‘ਤੇ ਜਾਮ ਲਗਾ ਦਿੱਤਾ ਗਿਆ ਅਤੇ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਦਾ ਇਲਜ਼ਾਮ ਹੈ ਕਿ “ਹਾਰਨ ਵਾਲੀ ਪਾਰਟੀ ਤੋਂ ਹਾਰ ਬਰਦਾਸ਼ਤ ਨਹੀਂ ਹੋਈ। ਇਸ ਕਰਕੇ ਹੀ ਜਦੋਂ ਉਹ ਵੋਟ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਜਾ ਰਹੇ ਸਨ ਤਾਂ ਇਸ ਦੌਰਾਨ ਚੋਣ ਹਾਰਨ ਵਾਲੀ ਧਿਰ ਵੱਲੋਂ ਉਹਨਾਂ ‘ਤੇ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਚੋਣਾਂ ‘ਚ ਸਾਡੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ ਅਤੇ ਕਾਂਗਰਸ ਚੋਣ ਹਾਰੀ ਹੈ। ਇਸ ਹਾਰ ਦੇ ਕਾਰਨ ਹੀ ਉਨ੍ਹਾਂ ਸਾਡੇ ‘ਤੇ ਹਮਲਾ ਕਰ ਦਿੱਤਾ। ਸਾਨੂੰ ਪੁਲਿਸ ਤੋਂ ਇਨਸਾਫ਼ ਦੀ ਲੋੜ ਹੈ।

ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ

ਹਾਲਾਤ ਵਿਗੜਨ ਤੋਂ ਬਾਅਦ ਗਿੱਲ ਪਿੰਡ ਦੇ ਵਿੱਚ ਵੱਡੀ ਗਿਣਤੀ ‘ਚ ਪੁਲਿਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ ਹੈ। ਇਸ ਦੇ ਸੰਬੰਧ ਦੇ ਵਿੱਚ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਲੁਧਿਆਣਾ ਦਿਹਾਤੀ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਫੋਨ ‘ਤੇ ਕਿਹਾ ਕਿ ਉਹ ਵੈਰੀਫਾਈ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕੈਮਰੇ ਅੱਗੇ ਆ ਕੇ ਇਸ ਮਾਮਲੇ ‘ਚ ਹਾਲੇ ਤੱਕ ਕੁਝ ਵੀ ਨਹੀਂ ਬੋਲਿਆ ਗਿਆ ਤੇ ਨਾ ਹੀ ਦੂਜੀ ਧਿਰ ਵੱਲੋਂ ਆਪਣਾ ਕੋਈ ਪੱਖ ਰੱਖਿਆ ਗਿਆ ਹੈ।

ਪੀੜਤਾਂ ਵੱਲੋਂ ਕਾਰਵਾਈ ਦੀ ਮੰਗ

ਹਾਲਾਂਕਿ ਚੋਣ ਨਤੀਜੇ ਬੀਤੀ ਰਾਤ ਹੀ ਆ ਗਏ ਸਨ। ਨਤੀਜਿਆਂ ਤੋਂ ਬਾਅਦ ਦੂਜੀ ਧਿਰ ਦੇ ਖੁਸ਼ੀ ਮਨਾਉਣ ਨੂੰ ਲੈਕੇ ਆਪਸ ਦੇ ਵਿੱਚ ਧੜੇਬਾਜ਼ੀ ਇੱਕ ਵਾਰ ਮੁੜ ਤੋਂ ਸਾਹਮਣੇ ਆਈ ਹੈ। ਹਾਲਾਂਕਿ ਸੜਕ ‘ਤੇ ਜਾਮ ਵੀ ਲਗਾਇਆ ਗਿਆ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਖੁਲਵਾ ਦਿੱਤਾ।

Share this content:

Post Comment