ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ’ਚੋਂ ਹਟਾਏ ਗੈਰ-ਨਾਗਰਿਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ : ਕਾਂਗਰਸ
ਨਵੀਂ ਦਿਲੀ, 7 ਅਕਤੂਬਰ – ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਗੈਰ-ਨਾਗਰਿਕਾਂ ਨੂੰ ਹਟਾਉਣ ਲਈ SIR ਪ੍ਰਕਿਰਿਆ ਦੀ ਲੋੜ ਬਾਰੇ ਬਹੁਤ ਕੁਝ ਕਿਹਾ ਗਿਆ ਸੀ, ਪਰ ਚੋਣ ਕਮਿਸ਼ਨ ਕੋਲ ਦੇਸ਼ ਨੂੰ ਇਹ ਦੱਸਣ ਦੀ ਇਮਾਨਦਾਰੀ ਜਾਂ ਹਿੰਮਤ ਨਹੀਂ ਹੈ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਵਿੱਚੋਂ ਕਿੰਨੇ ਗੈਰ-ਨਾਗਰਿਕਾਂ ਨੂੰ ਹਟਾਇਆ ਗਿਆ ਹੈ। ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਜੇਕਰ ਚੋਣ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੁੰਦੀ ਕਿ ਬਿਹਾਰ ਵਿੱਚ ਕਿੰਨੇ ਅਜਿਹੇ ਗੈਰ-ਨਾਗਰਿਕਾਂ ਨੂੰ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਹੈ, ਤਾਂ ਇਹ ਪਹਿਲਾਂ ਨਾਲੋਂ ਵੀ ਵੱਧ ਬੇਨਕਾਬ ਹੋ ਜਾਂਦਾ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਬਿਹਾਰ ਵਿਚ ਵਿਸ਼ੇਸ਼ ਵਿਆਪਕ ਸੁਧਾਈ (SIR) ’ਤੇ ਸੁਪਰੀਮ ਕੋਰਟ ਵਿਚ ਮੰਗਲਵਾਰ ਤੋਂ ਮੁੜ ਸੁਣਵਾਈ ਸ਼ੁਰੂ ਹੋ ਰਹੀ ਹੈ। ਰਮੇਸ਼ ਨੇ X ’ਤੇ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ SIR ਅਭਿਆਸ ਦਾ ਵਿਸ਼ਲੇਸ਼ਣ ਵੀ ਸਾਂਝਾ ਕੀਤਾ।
Share this content:


Post Comment