ਚੀਨ ਵਿਚ ਤੂਫ਼ਾਨ ਕਾਰਨ 159 ਲੋਕਾਂ ਦੀ ਮੌਤ, ਕਈ ਲਾਪਤਾ

ਬੀਜਿੰਗ : ਇਕ ਮਹੀਨਾ ਪਹਿਲਾਂ ਚੀਨ ਵਿਚ ਤੂਫ਼ਾਨ ਮੇਸਾਕ ਦੇ ਟਕਰਾਉਣ ਤੋਂ ਬਾਅਦ ਘੱਟੋ-ਘੱਟ 159 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਲਾਪਤਾ ਹਨ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿਤੀ।
ਜੁਲਾਈ ਦੇ ਸ਼ੁਰੂ ਵਿਚ ਚੀਨ ਦੇ ਦੱਖਣ-ਪੱਛਮੀ ਗੁਆਂਗਸੀ ਪ੍ਰਾਂਤ ਵਿਚ ਆਏ ਇਸ ਤੂਫ਼ਾਨ ਨੇ ਭਾਰੀ ਬਾਰਸ਼ ਅਤੇ ਭਿਆਨਕ ਹੜ੍ਹ ਲਿਆਂਦੇ। ਨੈਨਿੰਗ ਅਤੇ ਗੁਈਗਾਂਗ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਉਸ ਸਮੇਂ ਅਧਿਕਾਰੀਆਂ ਨੇ 39 ਮੌਤਾਂ ਦੀ ਰਿਪੋਰਟ ਕੀਤੀ ਸੀ।
ਅਧਿਕਾਰੀਆਂ ਲਈ ਕਿਸੇ ਘਟਨਾ ਦੇ ਕਈ ਦਿਨਾਂ ਬਾਅਦ ਮੌਤਾਂ ਦੀ ਗਿਣਤੀ ਨੂੰ ਅਪਡੇਟ ਕਰਨਾ ਅਸਾਧਾਰਨ ਨਹੀਂ ਹੈ ਪਰ ਇਸ ਮਾਮਲੇ ਵਿਚ, ਤੂਫ਼ਾਨ ਆਉਣ ਤੋਂ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਮੌਤਾਂ ਦੀ ਗਿਣਤੀ ਸਾਂਝੀ ਕੀਤੀ ਗਈ ਹੈ। ਸਰਕਾਰੀ ਮੀਡੀਆ ਦੇ ਅਨੁਸਾਰ ਕੁੱਲ ਮੌਤਾਂ ਵਿਚੋਂ 107 ਨੈਨਿੰਗ ਵਿਚ ਛੇ ਡੈਮਾਂ ਦੇ ਢਹਿਣ ਕਾਰਨ ਆਏ ਹੜ੍ਹ ਕਾਰਨ ਹੋਈਆਂ ਹਨ।
Share this content:


Post Comment