ਚਾਰਲੀ ਕਰਕ ਦਾ ਕਤਲ: ਕਾਤਲ ਗ੍ਰਿਫ਼ਤਾਰ, ਜਾਂਚ ‘ਚ ਵੱਡੀ ਪ੍ਰਾਪਤੀ
ਫਰਿਜਨੋ (ਕੈਲੀਫੋਰਨੀਆ), 12 ਸਤੰਬਰ – ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ ਅਤੇ “ਟਰਨਿੰਗ ਪੌਇੰਟ ਯੂਐਸਏ” ਦੇ ਕੋ-ਸੰਸਥਾਪਕ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਯੂਟਾਹ ਪੁਲੀਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 10 ਸਤੰਬਰ ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਕਰਕ ਨੂੰ ਗੋਲੀਆਂ ਮਾਰ ਕੇ ਮਾਰਨ ਦਾ ਦੋਸ਼ ਹੈ। ਪੁਲੀਸ ਅਤੇ FBI ਨੇ ਦੱਸਿਆ ਕਿ ਰਾਬਿਨਸਨ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਪਰਿਵਾਰਕ ਸੂਚਨਾ, ਫ਼ੋਰੈਂਸਿਕ ਸਬੂਤ, ਗੋਲੀ ਦੇ ਖੋਲ ਅਤੇ ਕੈਮਰਾ ਫੁਟੇਜ ਨੇ ਵੱਡੀ ਮਦਦ ਕੀਤੀ। ਹੱਤਿਆ ਵਿੱਚ ਵਰਤੀ ਗਈ ਹਾਈ-ਪਾਵਰ ਰਾਈਫਲ ਵੀ ਬਰਾਮਦ ਕੀਤੀ ਗਈ ਹੈ। ਯੂਟਾਹ ਦੇ ਗਵਰਨਰ ਸਪੈਂਸਰ ਕੋਕਸ ਨੇ ਇਸਨੂੰ ਇੱਕ ਰਾਜਨੀਤਿਕ ਹੱਤਿਆ ਕਰਾਰ ਦਿੱਤਾ ਹੈ।
Share this content:



Post Comment